ਰਾਸ਼ਟਰਪਤੀ 70 ਸਾਲ ਦਾ ਹੋ ਸਕਦਾ ਹੈ ਤਾਂ ਬੋਰਡ ਦੇ ਪ੍ਰਬੰਧਕ ਕਿਉਂ ਨਹੀਂ...

06/29/2017 7:13:34 PM

ਨਵੀਂ ਦਿੱਲੀ— ਬੀ. ਸੀ. ਸੀ. ਆਈ. ਵਲੋਂ 'ਅਯੋਗ' ਐਲਾਨ ਕੀਤੇ ਗਏ ਅਨੁਭਵੀ ਨਿਰੰਜਨ ਸ਼ਾਹ ਦਾ ਕਹਿਣਾ ਹੈ ਕਿ ਜੇਕਰ ਭਾਰਤ ਦਾ ਰਾਸ਼ਟਰਪਤੀ 70 ਸਾਲ ਤੋਂ ਜ਼ਿਆਦਾ ਉਮਰ ਦਾ ਹੋ ਸਕਦਾ ਹੈ ਤਾਂ ਬੋਰਡ ਦੇ ਪ੍ਰਬੰਧਕ ਇਸ ਤੋਂ ਜ਼ਿਆਦਾ ਉਮਰ 'ਚ ਕੰਮ ਕਿਉਂ ਨਹੀਂ ਕਰ ਸਕਦੇ। ਸ਼ਾਹ ਨੂੰ ਲੋਢਾ ਸਿਫਾਰਿਸ਼ਾਂ ਦਾ ਸ਼ੋਧ ਕਰਨ ਲਈ ਬਣਾਏ ਗਏ ਪੈਨਲ 'ਚ ਵਿਵਾਦਪੂਰਣ ਰੂਪ 'ਚ ਸ਼ਾਮਲ ਕੀਤਾ ਗਿਆ। ਉਹ ਇਸ 'ਚ 7 ਮੈਂਬਰਾਂ ਦੇ ਨਾਲ 'ਵਿਸ਼ੇਸ਼' ਰੂਪ 'ਚ ਸੱਦੇ ਗਏ ਅਤੇ ਕਮੇਟੀ ਦੇ ਬਾਕੀ ਮੈਂਬਰਾਂ ਦੀ ਸਹਾਇਤਾ ਲਈ ਆਪਣੇ 'ਸੁਝਾਅ' ਮੁਹੱਈਆ ਕਰਾਉਣਗੇ।
ਜਦੋਂ ਤੱਕ ਫਿੱਟ ਹੋ ਤਦ ਤੱਕ ਕਰ ਸਕਦੇ ਹੋ ਕੰਮ
ਸ਼ਾਹ ਨੇ ਕਿਹਾ ਕਿ ਬੀ. ਸੀ. ਸੀ .ਆਈ. ਅਧਿਕਾਰੀਆਂ ਦੀ ਉਮਰ ਸੀਮਾ 'ਤੇ ਚਲ ਰਹੇ ਵਿਵਾਦ ਨੂੰ ਮੈਂ ਸਮਝ ਨਹੀਂ ਪਾ ਰਿਹਾ। ਜੇਕਰ ਸਾਡੇ ਰਾਸ਼ਟਰਪਤੀ (ਪ੍ਰਣਵ ਮੁਖਰਜੀ, ਜੋ 81 ਸਾਲ ਦੇ ਹਨ) 70 ਸਾਲ ਤੋਂ ਜ਼ਿਆਦਾ ਦੀ ਉਮਰ ਤੋਂ ਬਾਅਦ ਵੀ ਕੰਮ ਕਰ ਸਕਦੇ ਹਨ ਤਾਂ ਬੀ. ਸੀ. ਆਈ. ਅਧਿਕਾਰੀ ਇਸ ਉਮਰ ਤੋਂ ਬਾਅਦ ਕੰਮ ਕਿਉਂ ਨਹੀਂ ਕਰ ਸਕਦੇ। ਉਨ੍ਹਾਂ ਨੇ ਅੱਜ ਕਿਹਾ ਕਿ ਜਦੋਂ ਤੱਕ ਤੁਸੀਂ ਫਿੱਟ ਹੋ ਤਾਂ ਤੁਸੀਂ ਉਦੋਂ ਤੱਕ ਕੰਮ ਕਰ ਸਕਦੇ ਹੋ, ਜਦੋਂ ਤੱਕ ਤੁਸੀਂ ਜਿਉਂਦੇ ਹੋ। ਮੈਂ ਇਸ ਨੂੰ ਉਮਰ ਸੰਬੰਧਿਤ ਭੇਦਭਾਵ ਕਹਾਂਗਾ (ਜਿਸ ਦਾ ਪ੍ਰਸਤਾਵ ਲੋਢਾ ਪੈਨਲ ਨੇ ਦਿੱਤਾ ਹੈ)
ਸ਼ਨੀਵਾਰ ਨੂੰ ਹੋਵੇਗੀ ਪੈਨਲ ਦੀ ਬੈਠਕ
ਸ਼ਾਹ, ਸੌਰਵ ਗਾਂਗੂਲੀ ਦੀ ਅਗਵਾਈ ਵਾਲੇ ਵਿਸ਼ੇਸ਼ ਪੈਨਲ 'ਚ ਸ਼ਾਮਲ ਹਨ, ਹਾਲਾਂਕਿ ਲੋਢਾ ਸਿਫਾਰਿਸ਼ਾਂ ਉਸ ਨੂੰ ਰਾਜ ਜਾਂ ਬੀ. ਸੀ. ਸੀ. ਆਈ. ਪ੍ਰਸ਼ਾਸਕ ਦੇ ਤੌਰ 'ਤੇ ਸਾਰੇ ਪਹਿਲੂਆਂ ਤੋਂ ਅਯੋਗ ਮੰਨਦੀ ਹੈ। ਪੈਨਲ ਦੀ ਪਹਿਲੀ ਬੈਠਕ ਸ਼ਨੀਵਾਰ ਨੂੰ ਹੋਵੇਗੀ। ਉਸ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪੈਨਲ 'ਚ ਮੇਰਾ ਤਜਰਬਾ ਕੰਮ ਆਵੇਗਾ ਕਿਉਂÎਕਿ ਬੀ. ਸੀ. ਸੀ. ਆਈ. ਦੀ ਵਿਸ਼ੇਸ਼ ਆਮ ਬੈਠਕ ਦੌਰਾਨ ਅਸੀਂ ਇਨ੍ਹਾਂ ਸਿਫਾਰਿਸ਼ਾਂ ਦੀ ਲੰਬੀ ਚਰਚਾ ਕੀਤੀ ਸੀ। ਹਾਲਾਂਕਿ ਸਾਰੇ ਮੈਂਬਰਾਂ ਦਾ ਆਪਣਾ ਪੱਖ ਹੋਵੇਗਾ।