ਬਾਇਰਨ ਨੇ ਸਪਰਸ ਨੂੰ ਹਰਾਇਆ, ਰੀਅਲ ਮੈਡ੍ਰਿਡ ਨੇ ਡਰਾਅ ਖੇਡਿਆ

10/03/2019 4:11:41 PM

ਸਪੋਰਸਟ ਡੈਸਕ— ਸਰਜ ਗਨੇਬਰੀ ਦੇ ਦੂਜੇ ਹਾਫ 'ਚ ਕੀਤੇ ਗਏ ਚਾਰ ਗੋਲਾਂ ਦੀ ਬਦੌਲਤ ਬਾਇਰਨ ਮਿਊਨਿਖ ਨੇ ਪਿਛੜਨ ਤੋਂ ਬਾਅਦ ਵਾਪਸੀ ਕਰਦਿਆਂ ਪਿਛਲੇ ਸਾਲ ਦੇ ਉਪ-ਜੇਤੂ ਟੋਟੇਨਹੈਮ ਹਾਟਸਪਰਸ ਨੂੰ ਚੈਂਪੀਅਨਸ ਲੀਗ ਵਿਚ ਉਸੇ ਦੇ ਘਰ ਵਿਚ 7-2 ਨਾਲ ਹਰਾਇਆ, ਜਦਕਿ ਰੀਅਲ ਮੈਡ੍ਰਿਡ ਨੇ ਕਲੱਬ ਬੁਰਗੇ ਵਿਰੁੱਧ 2-2 ਨਾਲ ਡਰਾਅ ਖੇਡਿਆ।PunjabKesari
ਇਸ ਵਿਚਾਲੇ ਮਾਨਚੈਸਟਰ ਸਿਟੀ, ਪੈਰਿਸ ਸੇਂਟ ਜਰਮਨ ਤੇ ਐਟਲੇਟਿਕੋ ਮੈਡ੍ਰਿਡ ਨੇ ਵੀ ਆਪਣੇ-ਆਪਣੇ ਮੁਕਾਬਲੇ ਜਿੱਤੇ, ਜਦਕਿ ਕ੍ਰਿਸਟਿਆਨੋ ਰੋਨਾਲਡੋ ਦੇ ਗੋਲ ਨਾਲ ਯੁਵੈਂਟਸ ਨੇ ਵੀ ਜਿੱਤ ਦਰਜ ਕੀਤੀ। ਮਾਨਚੈਸਟਰ ਸਿਟੀ ਨੇ ਡਿਨਾਮੋ ਜਾਗਰੇਬ ਨੂੰ 2-0 ਨਾਲ ਹਰਾਇਆ, ਜਦਕਿ ਪੈਰਿਸ ਸੇਂਟ ਜਰਮਨ ਨੇ ਗੈਲੇਟਸਰਾਏ ਨੂੰ 1-0 ਨਾਲ ਹਰਾਇਆ। ਐਟਲੇਟਿਕੋ ਮੈਡ੍ਰਿਡ ਨੇ ਲੋਕੋਮੋਟਿਵ ਮਾਸਕੋ ਵਿਰੁੱਧ 2-0 ਨਾਲ ਜਿੱਤ ਦਰਜ ਕੀਤੀ, ਜਦਕਿ ਯੁਵੈਂਟਸ ਨੇ ਬਾਇਰਨ ਨੂੰ ਆਸਾਨੀ ਨਾਲ 3-0 ਨਾਲ ਹਰਾਇਆ।PunjabKesari


Related News