ਹੁਣ ਬਾਸਕਟਬਾਲ ਸੰਘ ਨੂੰ ਵੀ ਮਿਲੀ ਖੇਡ ਮੰਤਰਾਲੇ ਦੀ ਮਾਨਤਾ

07/28/2017 6:09:46 PM

ਬੰਗਲੌਰ— ਕੇਂਦਰੀ ਖੇਡ ਮੰਤਰਾਲੇ ਨੇ ਭਾਰਤੀ ਬਾਸਕਟਬਾਲ ਸੰਘ (ਬੀ. ਐੱਫ. ਆਈ.) ਨੂੰ ਰਾਸ਼ਟਰੀ ਖੇਡ ਸੰਘ (ਐੱਨ. ਐੱਸ. ਐੱਫ.) ਦੇ ਰੂਪ 'ਚ ਆਪਣੀ ਮਾਨਤਾ ਦੇ ਦਿੱਤੀ ਹੈ। ਅੰਤਰਰਾਸ਼ਟਰੀ ਬਾਸਕਟਬਾਲ ਸੰਘ (ਫੀਬਾ) ਅਤੇ ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਇਸ ਤੋਂ ਪਹਿਲਾਂ ਹੀ ਬੀ. ਐੱਫ. ਆਈ. ਨੂੰ ਆਪਣੀ ਮਾਨਤਾ ਦੇ ਚੁਕਿਆ ਹੈ ਪਰ ਸਰਕਾਰ ਤੋਂ ਮਾਨਤਾ ਮਿਲਣ ਦੇ ਬਾਅਦ ਉਹ ਬੀ. ਐੱਫ. ਆਈ. ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਤੀਯੋਗਿਤਾਵਾਂ ਨੂੰ ਆਯੋਜਿਤ ਕਰ ਸਕੇਗਾ।
ਸਾਲ 2015 'ਚ ਬੀ. ਐੱਫ. ਆਈ. ਦੇ ਗਠਨ ਤੋਂ ਬਾਅਦ ਗੋਵਿੰਦਰਾਜ ਦੇ ਮਾਰਗਦਰਸ਼ਨ 'ਚ ਰਾਸ਼ਟਰੀ ਟੀਮ ਨੇ 16 ਅੰਤਰਰਾਸ਼ਟਰੀ ਟੂਰਨਾਮੈਂਟਾਂ 'ਚ ਹਿੱਸਾ ਲਿਆ ਸੀ, ਜਿਸ 'ਚ ਪੁਰਸ਼ ਅਤੇ ਮਹਿਲਾਵਾਂ ਦੇ ਵੱਖ-ਵੱਖ ਉਮਰ ਵਰਗ ਦੇ ਮੁਕਾਬਲੇ ਸ਼ਾਮਲ ਹਨ। ਇਸ ਤੋਂ ਇਲਾਵਾ ਬੀ. ਐੱਫ. ਆਈ. ਨੇ 2 ਦੱਖਣੀ ਏਸ਼ੀਆਈ (ਸਾਬਾ) ਚੈਂਪੀਅਨਸ਼ਿਪ, ਫੀਬਾ ਮੱਧ ਏਸ਼ੀਆ ਬੋਰਡ ਬੈਠਕ ਅਤੇ ਫੀਬਾ ਨਿਊ ਮੁਕਾਬਲੇ ਪ੍ਰਣਾਲੀ ਕਾਰਜਸ਼ਾਲਾ ਦੀ ਮੇਜ਼ਬਾਨੀ ਵੀ ਕੀਤੀ ਹੈ।
ਬੀ. ਐੱਫ. ਆਈ. ਦੇ ਮੁੱਖ ਸਕੱਤਰ ਮੁਖੀ ਸ਼ਰਮਾ ਨੇ ਸਰਕਾਰ ਦੀ ਮਾਨਤਾ 'ਤੇ ਕਿਹਾ ਕਿ ਗੋਵਿੰਦਰਾਜ ਦੇ ਮਾਰਗਦਰਸ਼ਨ 'ਚ ਬਾਸਕਟਬਾਲ ਨੂੰ ਲੈ ਕੇ ਅਜੇ ਤੱਕ ਜੋ ਕੰਮ ਕੀਤਾ ਗਿਆ ਹੈ। ਇਹ ਉਸ ਦਿਸ਼ਾ 'ਚ ਇਕ ਸਕਾਰਾਤਮਕ ਕਦਮ ਹੈ। ਮੈਂ ਪਿਛਲੇ ਢਾਈ ਸਾਲਾ 'ਚ ਸਾਡਾ ਸਮਰਥਨ ਕਰਨ ਵਾਲੇ ਸਾਰੇ ਪੱਖਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਅਸੀਂ ਇਸ ਖੇਡ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਵੇਗਾ।