ਬਾਸਕਟਬਾਲ ਕੋਰਟ ''ਤੇ ਸ਼ੁਰੂ ਹੋਇਆ ਸੀ ਇਸ਼ਾਂਤ ਤੇ ਪ੍ਰਤਿਮਾ ਦਾ ਪਿਆਰ

01/16/2018 5:20:57 AM

ਜਲੰਧਰ — ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਬਾਸਕਟਬਾਲ ਖਿਡਾਰਨ ਪ੍ਰਤਿਮਾ ਸਿੰਘ ਨਾਲ ਵਿਆਹ ਕੀਤਾ। 5 ਭੈਣਾਂ 'ਚ ਸਭ ਤੋਂ ਛੋਟੀ ਪ੍ਰਤਿਮਾ ਦੀ ਪੂਰੀ ਫੈਮਿਲੀ ਭਾਰਤ 'ਚ ਬਾਸਕਟਬਾਲ ਫੈਮਿਲੀ ਦੇ ਤੌਰ 'ਤੇ ਜਾਣੀ ਜਾਂਦੀ ਹੈ। ਇਸ਼ਾਂਤ ਤੇ ਪ੍ਰਤਿਮਾ ਦੀ ਪਹਿਲੀ ਮੁਲਾਕਾਤ ਪ੍ਰਤਿਮਾ ਦੀ ਵੱਡੀ ਭੈਣ ਦਿਵਿਆ ਕਾਰਨ ਹੋਈ ਸੀ। ਦਰਅਸਲ, ਦਿਵਿਆ ਨੇ ਇਕ ਬਾਸਕਟਬਾਲ ਈਵੈਂਟ ਦਾ ਆਯੋਜਨ ਕੀਤਾ ਸੀ, ਜਿਸ 'ਚ ਇਸ਼ਾਂਤ ਬਤੌਰ ਚੀਫ ਗੈਸਟ ਪਹੁੰਚਿਆ ਸੀ। ਇਥੇ ਹੀ ਇਸ਼ਾਂਤ ਤੇ ਪ੍ਰਤਿਮਾ ਦੀਆਂ ਨਜ਼ਰਾਂ ਮਿਲੀਆਂ ਤੇ ਦੋਵਾਂ 'ਚ ਪਿਆਰ ਹੋ ਗਿਆ। ਉਨ੍ਹਾਂ ਨੇ ਦਸੰਬਰ 2016 'ਚ ਵਿਆਹ ਕੀਤਾ।
ਪ੍ਰਤਿਮਾ ਅਜੇ ਵੀ ਬਾਸਕਟਬਾਲ ਖੇਡਦੀ ਹੈ, ਜਦਕਿ ਇਸ਼ਾਂਤ ਕ੍ਰਿਕਟ। ਇਕ ਇੰਟਰਵਿਊ 'ਚ ਪ੍ਰਤਿਮਾ ਨੇ ਇਸ਼ਾਂਤ ਨਾਲ ਵਿਆਹ ਬਾਰੇ ਗੱਲ ਕਰਦਿਆਂ ਦੱਸਿਆ ਸੀ ਕਿ ਉਸ ਨੂੰ ਇਸ਼ਾਂਤ ਦਾ ਸ਼ਾਂਤ ਸੁਭਾਅ ਚੰਗਾ ਲੱਗਾ। ਉਹ ਸਪੋਰਟਸ ਪ੍ਰਤੀ ਪੂਰਾ ਈਮਾਨਦਾਰ ਹੈ। ਇਸੇ ਕਾਰਨ ਅਸੀਂ ਵਿਆਹ ਤੋਂ ਬਾਅਦ ਆਪੋ-ਆਪਣੀ ਖੇਡ ਨੂੰ ਪੂਰਾ ਸਮਾਂ ਦੇ ਰਹੇ ਹਾਂ। ਮੈਨੂੰ ਮਾਣ ਹੈ ਕਿ ਇਸ਼ਾਂਤ ਫੈਮਿਲੀ ਤੇ ਕਰੀਅਰ ਨੂੰ ਬਰਾਬਰ ਸਮਾਂ ਦਿੰਦਾ ਹੈ।