ਬਾਰਸੀਲੋਨਾ ਨੇ ਮੈਨੂੰ ਸਭਕੁਝ ਦਿੱਤਾ ਹੈ : ਮੇਸੀ

10/29/2019 12:18:42 AM

ਬਿਊਨਸ ਆਇਰਸ - ਧਾਕੜ ਸਟ੍ਰਾਈਕਰ ਲਿਓਨ ਮੇਸੀ ਦਾ ਅਰਜਨਟੀਨਾ ਵਿਚ ਮੁੜ ਖੇਡਣ ਦਾ ਸੁਪਨਾ ਹੁਣ ਸ਼ਾਇਦ ਹੀ ਪੂਰਾ ਹੋ ਸਕੇ। ਉਨ੍ਹਾਂ ਨੇ ਆਪਣੇ ਸਪੈਨਿਸ਼ ਕਲੱਬ ਬਾਰਸੀਲੋਨਾ ਨੂੰ ਇਕ ਅਜਿਹਾ ਸ਼ਹਿਰ ਕਰਾਰ ਦਿੱਤਾ ਹੈ ਜਿਸ ਨੇ ਉਸ ਨੂੰ ਸਭ ਕੁਝ ਦਿੱਤਾ ਹੈ। ਮੇਸੀ ਨੇ ਆਪਣੇ ਬਚਪਨ ਦੇ ਅਰਜਨਟੀਨਾ ਦੇ ਨੇਵੇਲ ਦੇ ਕਲੱਬ ਓਲਡ ਬੁਆਇਜ਼ ਲਈ ਮੁੜ ਖੇਡਣ ਦੀ ਇੱਛਾ ਜ਼ਾਹਰ ਕੀਤੀ ਸੀ। ਹਾਲਾਂਕਿ 32 ਸਾਲਾ ਮੇਸੀ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਮੈਂ ਇੱਥੇ (ਬਾਰਸੀਲੋਨਾ) ਤੋਂ ਨਹੀਂ ਜਾਣਾ ਚਾਹੁੰਦਾ ਹਾਂ। ਅਰਜਨਟੀਨਾ ਦੇ ਨੇਵੇਲ ਵਿਚ ਖੇਡਣਾ ਮੇਰਾ ਸੁਪਨਾ ਰਿਹਾ ਹੈ ਪਰ ਮੈਨੂੰ ਨਹੀਂ ਪਤਾ ਕਿ ਇਹ ਪੂਰਾ ਹੋਵੇਗਾ ਵੀ ਜਾਂ ਨਹੀਂ ਕਿਉਂਕਿ ਹੁਣ ਮੇਰਾ ਪਰਿਵਾਰ ਹੈ ਜੋ ਮੇਰੀ ਇੱਛਾ ਤੋਂ ਉੱਪਰ ਹੈ। ਅਜੇ ਮੈਂ ਇਕ ਅਜਿਹੀ ਥਾਂ ਰਹਿੰਦਾ ਹਾਂ ਜਿਸ ਨੇ ਮੈਨੂੰ ਸਭ ਕੁਝ ਦਿੱਤਾ ਹੈ ਤੇ ਇੱਥੇ ਮੈਂ ਆਪਣੇ ਬੱਚਿਆਂ ਨੂੰ ਇਕ ਚੰਗਾ ਭਵਿੱਖ ਦੇ ਸਕਦਾ ਹਾਂ।

Gurdeep Singh

This news is Content Editor Gurdeep Singh