ਬਾਰਬੇਰਾ ਇੰਟਰਨੈਸ਼ਨਲ ਚੈੱਸ ਟੂਰਨਾਮੈਂਟ ਹਿਮਾਂਸ਼ੂ ਸ਼ਰਮਾ ਖਿਤਾਬ ਦੇ ਨੇੜੇ

07/13/2017 12:18:14 AM

ਬਾਰਸੀਲੋਨਾ— ਭਾਰਤ ਦਾ ਗ੍ਰੈਂਡਮਾਸਟਰ ਗਿਮਾਸ਼ੂ ਸ਼ਰਮਾ ਸ਼ਾਨਦਾਰ ਖੇਡ ਨਾਲ 40ਵੇਂ  ਬਾਰਬੇਰਾ ਇੰਟਰਨੈਸ਼ਨਲ ਚੈੱਸ ਟੂਰਨਾਮੈਂਟ  ਵਿਚ ਖਿਤਾਬ ਦੇ ਨੇੜੇ ਦਿਖ ਰਿਹਾ ਹੈ। ਉਸ ਵਿਚ ਜਿੱਤ ਦੀ ਭੁੱਖ ਸਾਫ ਨਜ਼ਰ ਆ ਰਹੀ ਹੈ ਤੇ ਉਹ ਕਾਫੀ ਮਜ਼ਬੂਤ ਤੇ ਸੰਤੁਲਿਤ ਵੀ ਖੇਡ ਰਿਹਾ ਹੈ।
ਉਸ ਨੇ 8 ਰਾਊਂਡ ਤੋਂ ਬਾਅਦ 7 ਅੰਕਾਂ ਨਾਲ ਬੇਹੱਦ ਮਜ਼ਬੂਤ ਬੜ੍ਹਤ ਬਣਾ ਲਈ ਹੈ ਤੇ ਉਸਦੇ ਡਰਾਅ ਕਰਨ 'ਤੇ ਵੀ ਉਸਦਾ ਜੇਤੂ ਬਣਨਾ ਕਾਫੀ ਹੱਦ ਤਕ ਸੰਭਵ ਹੈ ਤੇ ਜਿੱਤਣਾ ਲਗਭਗ ਤੈਅ ਹੈ। ਉਸ ਨੇ ਤੁਰਕੀ ਦੇ ਫਿਡੇ ਮਾਸਟਰ ਸੋਯਸਲ ਸੇਰਕਾਨ ਨੂੰ ਬੇਹੱਦ ਹੀ ਸ਼ਾਨਦਾਰ ਅੰਦਾਜ਼ ਵਿਚ ਹਰਾਉਂਦਿਆਂ ਖਿਤਾਬ ਵੱਲ ਆਪਣਾ ਕਦਮ ਵਧਾਇਆ। ਕੱਲ ਉਸਦਾ ਮੁਕਾਬਲਾ ਤੁਰਕੀ ਦੇ ਹੀ ਫਿਡੇ ਮਾਸਟਰ ਯੁਤਰੇਵੇਨ ਮੇਲਿਹ ਨਾਲ ਹੈ।
ਭਾਰਤ ਦਾ ਦੂਲੀਬਾਲਾ ਚੰਦਰ ਪ੍ਰਸਾਦ ਵੀ 6 ਅੰਕਾਂ 'ਤੇ ਪਹੁੰਚ ਗਿਆ ਹੈ ਅਤੇ ਆਖਰੀ ਤੇ ਫੈਸਲਾਕੁੰਨ ਰਾਊਂਡ ਵਿਚ ਉਸ ਨੇ ਅਰਮੀਨੀਅਨ ਗ੍ਰੈਂਡ ਮਾਸਟਰ ਕੇਰੇਨ ਗ੍ਰਿਗੋਰੇਨ  ਨਾਲ ਮੁਕਾਬਲਾ ਖੇਡਣਾ ਹੈ ਜਿਹੜਾ 6.5 ਅੰਕਾਂ 'ਤੇ ਹੈ। ਅਰਥਾਤ ਭਾਰਤ ਲਈ ਇਕ ਵਾਰ ਫਿਰ ਪਹਿਲੇ 3 ਵਿਚੋਂ 2 ਸਥਾਨਾਂ 'ਤੇ ਫਤਿਹ ਦੀ ਸੰਭਾਵਨਾ ਨਜ਼ਰ ਆ ਰਹੀ ਹੈ।
ਪੀ. ਇਨਯਾਨ ਤੇ ਦੇਵਾਸ਼੍ਰੀ ਮੁਖਰਜੀ ਤੇ ਅਨੀਸ਼ ਗਾਂਧੀ 5 ਅੰਕਾਂ 'ਤੇ, ਅਭਿਸ਼ੇਕ ਦਾਸ, ਅਨੂਪ ਦੇਸ਼ਮੁਖ, ਸੁਮਿਤ ਕੁਮਾਰ, ਫੇਨਿਲ ਸ਼ਾਹ ਤੇ ਅਨੁਜ ਸ਼੍ਰੀਵਾਤਰੀ 4.5 ਅੰਕਾਂ 'ਤੇ ਖੇਡ ਰਹੇ ਹਨ।