ਪਾਕਿ ਪਹੁੰਚਣ ਤੋਂ ਪਹਿਲਾਂ ਬੰਗਲਾਦੇਸ਼ੀ ਕ੍ਰਿਕਟਰ ਨੇ ਕੀਤਾ ਟਵੀਟ, ਲਿਖਿਆ- 'ਦੁਆਵਾਂ 'ਚ ਯਾਦ ਰੱਖਣਾ'

01/23/2020 2:07:26 PM

ਨਵੀਂ ਦਿੱਲੀ : ਬੰਗਲਾਦੇਸ਼ ਦੀ ਕ੍ਰਿਕਟ ਟੀਮ 3 ਮੈਚਾਂ ਦੀ ਟੀ-20 ਸੀਰੀਜ਼ ਖੇਡਣ ਲਈ ਪਾਕਿਸਤਾਨ ਪਹੁੰਚ ਗਈ ਹੈ। ਸੁਰੱਖਿਆ ਕਾਰਨਾਂ ਤੋਂ ਦੌਰੇ ਤੋਂ ਨਾਂ ਵਾਪਸ ਲੈਣ ਵਾਲੇ ਮੁਸ਼ਫਿਕੁਰ ਰਹੀਮ ਵੀ ਇਸ ਦੌਰੇ 'ਤੇ ਟੀਮ ਦੇ ਨਾਲ ਗਏ ਹਨ। ਪਾਕਿਸਤਾਨ ਲਈ ਰਵਾਨਾ ਹੋਣ ਤੋਂ ਪਹਿਲਾਂ ਟੀਮ ਦੇ ਤੇਜ਼ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ ਪਰ ਕੈਪਸ਼ਨ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ, ਜਿਸ ਤੋਂ ਬਾਅਦ ਹਰ ਪਾਸੇ ਇਸ ਦੇ ਬਾਰੇ ਚਰਚਾ ਹੋ ਰਹੀ ਹੈ।

ਰਹਿਮਾਨ ਨੇ ਆਪਣੇ ਟਵੀਟ 'ਚ ਲਿਖਿਆ ਕਿ ਅਸੀਂ ਪਾਕਿਸਤਾਨ ਜਾ ਰਹੇ ਹਾਂ। ਆਪਣੀਆਂ ਦੁਆਵਾਂ ਵਿਚ ਸਾਨੂੰ ਯਾਦ ਰੱਖਣਾ। ਪ੍ਰਸ਼ੰਸਕਾਂ ਨੇ ਰਹਿਮਾਨ ਦੇ ਇਸ ਕੈਪਸ਼ਨ ਨੂੰ ਪਾਕਿਸਤਾਨ ਦੀ ਸੁਰੱਖਿਆ ਨਾਲ ਜੋੜਿਆ ਅਤੇ ਪਾਕਿ ਦਾ ਮਜ਼ਾਕ ਉਡਾਇਆ। ਬੰਗਲਾਦੇਸ਼ ਦੀ ਟੀਮ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਵੱਲੋਂ ਕਾਫੀ ਮਿੰਨਤਾਂ ਕਰਨ ਤੋਂ ਬਾਅਦ ਪਾਕਿਸਤਾਨ ਜਾਣ ਲਈ ਰਾਜ਼ੀ ਹੋਈ ਹੈ। ਪਹਿਲਾਂ ਉਹ ਪਾਕਿਸਤਾਨ ਵਿਚ ਕ੍ਰਿਕਟ ਖੇਡਣਾ ਨਹੀਂ ਚਾਹੁੰਦੀ ਸੀ। ਉਸ ਦੇ ਕਈ ਖਿਡਾਰੀਆਂ ਨੇ ਸੁਰੱਖਿਆ ਕਾਰਨਾਂ ਤੋਂ ਆਪਣਾ ਨਾਂ ਵਾਪਸ ਲੈ ਲਿਆ ਸੀ।

PunjabKesari

ਦੱਸ ਦਈਏ ਕਿ ਸਾਲ 2009 ਵਿਚ ਸ਼੍ਰੀਲੰਕਾ ਕ੍ਰਿਕਟ ਟੀਮ 'ਤੇ ਪਾਕਿਸਤਾਨ ਵਿਚ ਅੱਤਵਾਦੀ ਹਮਲਾ ਹੋਇਆ ਸੀ। ਇਸ ਤੋਂ ਬਾਅਦ ਦੁਨੀਆ ਦੀ ਹਰ ਟੀਮ ਨੇ ਪਾਕਿਸਤਾਨ ਖੇਡਣ ਜਾਣ ਤੋਂ ਤੌਬਾ ਕਰ ਦਿੱਤੀ ਸੀ। ਹਾਲਾਂਕਿ ਕੁਝ ਸਮੇਂ ਤੋਂ ਕੁਝ ਟੀਮਾਂ ਨੇ ਪਾਕਿਸਤਾਨ ਵਿਚ ਜਾ ਕੇ ਕ੍ਰਿਕਟ ਖੇਡੀ ਹੈ। ਜਿਵੇਂ ਵੈਸਟਇੰਡੀਜ਼, ਸ਼੍ਰੀਲੰਕਾ ਅਤੇ ਹੁਣ ਬੰਗਲਾਦੇਸ਼ ਦੀ ਟੀਮ ਪਾਕਿਸਤਾਨ ਵਿਚ ਜਾ ਕੇ ਸੀਰੀਜ਼ ਖੇਡੇਗੀ। ਹੁਣ ਪੀ. ਸੀ. ਬੀ. ਪਾਕਿਸਤਾਨ ਵਿਚ ਕੌਮਾਂਤਰੀ ਕ੍ਰਿਕਟ ਨੂੰ ਚੰਗੀ ਤਰ੍ਹਾਂ ਬਹਾਲ ਕਰਨ ਦੀ ਕੋਸ਼ਿਸ਼ ਵਿਚ ਹੈ। ਪਿਛਲੇ ਸਾਲ ਸ਼੍ਰੀਲੰਕਾ ਦੇ ਟੈਸਟ ਅਤੇ ਟੀ-20 ਸੀਰੀਜ਼ ਖੇਡਣ ਤੋ ਬਾਅਦ ਪਾਕਿਸਾਤਨ ਵਿਚ ਕੌਮਾਂਤਰੀ ਕ੍ਰਿਕਟ ਦੀ 10 ਸਾਲ ਬਾਅਦ ਵਾਪਸੀ ਹੋਈ ਹੈ।


Related News