ਬੰਗਲਾਦੇਸ਼ ਨੂੰ ਝਟਕਾ, ਵਿਸ਼ਵ ਕੱਪ ਤੋਂ ਪਹਿਲਾਂ ਇਸ ਖਿਡਾਰੀ ਨੇ ਖੇਡ ਦੇ ਸਾਰੇ ਫਾਰਮੈਟਾਂ ਤੋਂ ਲਿਆ ਸੰਨਿਆਸ

07/06/2023 5:25:00 PM

ਚਟਗਾਂਵ/ਬੰਗਲਾਦੇਸ਼ (ਭਾਸ਼ਾ)- ਬੰਗਲਾਦੇਸ਼ ਦੇ ਵਨਡੇ ਕਪਤਾਨ ਅਤੇ ਖੇਡ ਦੇ ਸਾਰੇ ਫਾਰਮੈਟਾਂ ਵਿੱਚ ਟੀਮ ਦੇ ਸਰਵੋਤਮ ਕ੍ਰਿਕਟਰਾਂ ਵਿੱਚ ਸ਼ੁਮਾਰ ਤਮੀਮ ਇਕਬਾਲ ਨੇ ਵੀਰਵਾਰ ਨੂੰ ਤੁਰੰਤ ਪ੍ਰਭਾਵ ਨਾਲ ਸੰਨਿਆਸ ਦਾ ਐਲਾਨ ਕਰ ਦਿੱਤਾ। 34 ਸਾਲਾ ਖੱਬੇ ਹੱਥ ਦੇ ਇਸ ਕ੍ਰਿਕਟਰ ਨੇ ਭਾਰਤ ਵਿੱਚ ਹੋਣ ਵਾਲੇ 50 ਓਵਰਾਂ ਦੇ ਵਿਸ਼ਵ ਕੱਪ ਤੋਂ ਸਿਰਫ਼ ਤਿੰਨ ਮਹੀਨੇ ਪਹਿਲਾਂ ਖੇਡ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਬੰਗਲਾਦੇਸ਼ ਦੇ ਇੱਥੇ ਅਫਗਾਨਿਸਤਾਨ ਖਿਲਾਫ ਸ਼ੁਰੂਆਤੀ ਵਨ ਡੇ ਮੈਚ ਹਾਰਨ ਤੋਂ ਇਕ ਦਿਨ ਬਾਅਦ ਉਸ ਨੇ ਸੰਨਿਆਸ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਸੰਨਿਆਸ ਦਾ ਐਲਾਨ ਕਰਦੇ ਹੋਏ ਭਾਵੁਕ ਹੋਏ ਤਮੀਮ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, ''ਇਹ ਮੇਰੇ ਕਰੀਅਰ ਦਾ ਅੰਤ ਹੈ। ਮੈਂ ਖੇਡ ਵਿਚ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਹੈ। ਮੈਂ ਇਸੇ ਪਲ ਤੋਂ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਰਿਹਾ ਹਾਂ। ਮੈਂ ਆਪਣੇ ਸਾਰੇ ਸਾਥੀਆਂ, ਕੋਚਾਂ, ਬੀਸੀਬੀ (ਬੰਗਲਾਦੇਸ਼ ਕ੍ਰਿਕਟ ਬੋਰਡ) ਦੇ ਅਧਿਕਾਰੀਆਂ, ਮੇਰੇ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗਾ ਜੋ ਇਸ ਲੰਬੇ ਸਫ਼ਰ ਵਿੱਚ ਮੇਰੇ ਨਾਲ ਰਹੇ ਹਨ। ਉਨ੍ਹਾਂ ਸਾਰਿਆਂ ਨੇ ਮੇਰੇ 'ਤੇ ਭਰੋਸਾ ਬਣਾਈ ਰੱਖਿਆ।'

ਇਹ ਵੀ ਪੜ੍ਹੋ: ਬਾਗੇਸ਼ਵਰ ਬਾਬਾ ਦੀ ਸ਼ਰਨ 'ਚ ਪੁੱਜਾ ਇਹ ਸਟਾਰ ਕ੍ਰਿਕਟਰ, ਚਰਨਾਂ 'ਚ ਬੈਠ ਕੇ ਲਿਆ ਆਸ਼ੀਰਵਾਦ

 

ਇਕਬਾਲ ਨੇ ਆਪਣੇ 16 ਸਾਲ ਦੇ ਕ੍ਰਿਕਟ ਕਰੀਅਰ ਵਿੱਚ 70 ਟੈਸਟ ਮੈਚਾਂ ਵਿੱਚ 5,134 ਦੌੜਾਂ ਬਣਾਈਆਂ, ਜਿਸ ਵਿੱਚ 10 ਸੈਂਕੜੇ ਅਤੇ ਇੱਕ ਦੋਹਰਾ ਸੈਂਕੜਾ ਸ਼ਾਮਲ ਹੈ। ਵਨਡੇ ਕ੍ਰਿਕਟ ਵਿੱਚ ਇੱਕ ਸਿਖਰਲੇ ਕ੍ਰਮ ਦੇ ਬੱਲੇਬਾਜ਼ ਦੇ ਰੂਪ ਵਿੱਚ ਉਸਦੀ ਸਮਰੱਥਾ ਪ੍ਰਭਾਵਸ਼ਾਲੀ ਰਹੀ ਹੈ ਜਿਸ ਵਿੱਚ ਉਸਨੇ 241 ਮੈਚਾਂ ਵਿੱਚ 8,313 ਦੌੜਾਂ ਬਣਾਈਆਂ ਹਨ, ਜਿਸ 'ਚ 14 ਸੈਂਕੜੇ ਲਗਾਏ ਗਏ ਸਨ, ਜੋ ਕਿ ਬੰਗਲਾਦੇਸ਼ ਲਈ ਕਿਸੇ ਵੀ ਖਿਡਾਰੀ ਵੱਲੋਂ ਲਗਾਏ ਗਏ ਸਭ ਤੋਂ ਵੱਧ ਸੈਂਕੜੇ ਵੀ ਹਨ। ਉਹ ਮੌਜੂਦਾ ਕ੍ਰਿਕਟਰਾਂ ਵਿੱਚ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਤੋਂ ਬਾਅਦ ਤੀਜਾ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਵੀ ਹੈ। ਇਕਬਾਲ ਨੇ 2007 ਵਿੱਚ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ ਅਤੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ 15,000 ਦੌੜਾਂ ਬਣਾਈਆਂ, ਜਿਸ ਵਿੱਚ 25 ਸੈਂਕੜੇ ਅਤੇ 94 ਅਰਧ ਸੈਂਕੜੇ ਸ਼ਾਮਲ ਹਨ। ਇਕਬਾਲ ਨੇ ਪਿਛਲੇ ਸਾਲ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ ਅਤੇ ਆਪਣਾ ਆਖਰੀ ਟੈਸਟ ਅਪ੍ਰੈਲ 'ਚ ਆਇਰਲੈਂਡ ਖਿਲਾਫ ਖੇਡਿਆ ਸੀ। ਬੀਸੀਬੀ ਨੇ ਅਜੇ ਤੱਕ 50 ਓਵਰਾਂ ਦੇ ਫਾਰਮੈਟ ਵਿੱਚ ਕਪਤਾਨ ਦਾ ਐਲਾਨ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ: ਗੈਸ ਲੀਕ ਹੋਣ ਕਾਰਨ ਵਾਪਰਿਆ ਹਾਦਸਾ, 3 ਬੱਚਿਆਂ ਸਮੇਤ 16 ਲੋਕਾਂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

cherry

This news is Content Editor cherry