BAN v SL : ਪਹਿਲੇ ਦਿਨ ਦੀ ਖੇਡ ਖਤਮ, ਸ਼੍ਰੀਲੰਕਾ ਦਾ ਸਕੋਰ 258/4

05/15/2022 8:20:27 PM

ਚਟਗਾਂਓ (ਬੰਗਲਾਦੇਸ਼)- ਸਾਬਕਾ ਕਪਤਾਨ ਐਂਜੇਲੋ ਮੈਥਿਊਜ਼ ਦੇ ਕਰੀਅਰ ਦੀ 12ਵੀਂ ਸੈਂਕੜੇ ਵਾਲੀ ਪਾਰੀ ਦੇ ਦਮ 'ਤੇ ਸ਼੍ਰੀਲੰਕਾ ਨੇ ਬੰਗਲਾਦੇਸ਼ ਦੇ ਵਿਰੁੱਧ 2 ਮੈਚਾਂ ਦੀ ਸੀਰੀਜ਼ ਦੇ ਪਹਿਲੇ ਟੈਸਟ ਦੇ ਸ਼ੁਰੂਆਤੀ ਦਿਨ ਐਤਵਾਰ ਨੂੰ ਚਾਰ ਵਿਕਟਾਂ 'ਤੇ 258 ਦੌੜਾਂ ਬਣਾਈਆਂ। ਦਿਨ ਦਾ ਖੇਡ ਖਤਮ ਹੋਣ ਤੱਕ ਮੈਥਿਊਜ਼ 114 ਅਤੇ ਦਿਨੇਸ਼ ਚਾਂਦੀਮਲ 34 ਦੌੜਾਂ ਬਣਾ ਕੇ ਖੇਡ ਰਹੇ ਸਨ। ਕੁਸ਼ਲ ਮੈਂਡਿਸ ਨੇ ਵੀ 54 ਦੌੜਾਂ ਦੀ ਪਾਰੀ ਖੇਡਣ ਦੇ ਨਾਲ ਤੀਜੇ ਵਿਕਟ ਦੇ ਲਈ ਮੈਥਿਊਜ਼ ਦੇ ਨਾਲ 92 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼੍ਰੀਲੰਕਾ ਦੇ ਕਪਤਾਨ ਦਿਮੁਥ ਕਰੁਣਾਰਤਨੇ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਪਰ ਉਹ ਆਫ ਸਪਿਨਰ ਨਾਈਮ ਹਸਨ ਦੇ ਵਿਰੁੱਧ ਸੰਘਰਸ਼ ਕਰਦੇ ਦਿਖੇ।

ਇਹ ਵੀ ਪੜ੍ਹੋ : ਭਾਰਤ ਨੇ ਰਚਿਆ ਇਤਿਹਾਸ, ਪਹਿਲੀ ਵਾਰ ਜਿੱਤਿਆ ਬੈੱਡਮਿੰਟਨ ਦਾ ਥਾਮਸ ਕੱਪ ਖ਼ਿਤਾਬ
ਮੈਂਡਿਸ ਅਤੇ ਮੈਥਿਊਜ਼ ਨੇ ਸ਼ਾਨਦਾਰ ਸਾਂਝੇਦਾਰੀ ਕਰ ਟੀਮ ਨੂੰ ਮਜ਼ਬੂਤ ਸਥਿਤੀ ਵਿਚ ਪਹੁੰਚਾਇਆ। ਇਸ ਦੌਰਾਨ ਮੈਂਡਿਸ ਨੇ ਤਾਈਜੁਲ ਇਸਲਾਮ (73 ਦੌੜਾਂ 'ਤੇ ਇਕ ਵਿਕਟ) ਦੀ ਗੇਂਦ 'ਤੇ ਇਕ ਦੌੜ ਲੈ ਕੇ 93 ਗੇਂਦਾਂ 'ਤੇ ਆਪਣਾ 13ਵਾਂ ਅਰਧ ਸੈਂਕੜਾ ਪੂਰਾ ਕੀਤਾ। ਇਸ ਦੇ ਕੁਝ ਸਮੇਂ ਤੋਂ ਬਾਅਦ ਮੈਥਿਊਜ਼ ਨੇ ਵੀ 111 ਗੇਂਦਾਂ ਵਿਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਦਿਨ ਦੇ ਆਖਰੀ ਸੈਸ਼ਨ ਦੀ ਪਹਿਲੀ ਗੇਂਦ 'ਤੇ ਤਾਈਜੁਲ ਨੇ ਮੈਂਡਿਸ ਨੂੰ ਚੱਲਦਾ ਕੀਤਾ। ਸ਼ਾਕਿਬ ਅਲ ਹਸਨ ਨੇ ਧਨੰਜੈ ਡੀ ਸਿਲਵਾ (6 ਦੌੜਾਂ) ਨੂੰ ਸ਼ਾਕਿਬ ਅਲ ਹਸਨ (27 ਦੌੜਾਂ 'ਤੇ ਇਕ ਵਿਕਟ) ਨੂੰ ਪੈਵੇਲੀਅਨ ਦੀ ਰਾਹ ਦਿਖਾਈ।

ਇਹ ਵੀ ਪੜ੍ਹੋ : ਦੁਖ਼ਦ ਖ਼ਬਰ : ਆਸਟ੍ਰੇਲੀਆ ਦੇ ਮਸ਼ਹੂਰ ਸਾਬਕਾ ਕ੍ਰਿਕਟਰ 'ਐਂਡਰਿਊ ਸਾਈਮੰਡਸ' ਦੀ ਭਿਆਨਕ ਹਾਦਸੇ ਦੌਰਾਨ ਮੌਤ
ਸ਼੍ਰੀਲੰਕਾ ਦਾ ਸਕੋਰ ਚਾਰ ਵਿਕਟਾਂ 'ਤੇ 183 ਦੌੜਾਂ ਹੋਣ ਤੋਂ ਬਾਅਦ ਮੈਂਡਿਸ ਅਤੇ ਚਾਂਦੀਮਲ ਨੇ ਟੀਮ ਨੂੰ ਕੋਈ ਹੋਰ ਨੁਕਸਾਨ ਨਹੀਂ ਹੋਣ ਦਿੱਤਾ ਅਤੇ 75 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰ ਮਜ਼ਬੂਤ ਸਥਿਤੀ ਵਿਚ ਪਹੁੰਚਾਇਆ। ਮੈਥਿਊਜ਼ ਨੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸ਼ਰੀਫੁਲ ਇਸਲਾਮ ਦੇ ਵਿਰੁੱਧ ਇਕ ਰਨ ਲੈ ਕੇ 183 ਗੇਂਦਾਂ ਵਿਚ ਆਪਣਾ ਸੈਂਕੜਾ ਪੂਰਾ ਕੀਤਾ। ਮੈਚ ਤੋਂ ਪਹਿਲਾਂ ਜਾਹੁਰ ਅਹਿਮਦ ਚੌਧਰੀ ਸਟੇਡੀਅਮ ਵਿਚ ਆਸਟਰੇਲੀਆ ਦੇ ਸਾਬਕਾ ਟੈਸਟ ਕ੍ਰਿਕਟਰ ਐਂਡਰਿਊ ਸਾਈਮੰਡਸ ਦੀ ਯਾਦ ਵਿਚ ਇਕ ਮਿੰਟ ਦਾ ਮੌਨ ਰੱਖਿਆ ਗਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 

Gurdeep Singh

This news is Content Editor Gurdeep Singh