ਬੰਗਲਾਦੇਸ਼ ਅੰਡਰ-19 ਟੀਮ ਨੇ ਭਾਰਤ ਨੂੰ 2 ਵਿਕਟਾਂ ਨਾਲ ਹਰਾਇਆ

07/31/2019 8:51:49 PM

ਬਿਲੇਰਿਸੇ (ਬ੍ਰਿਟੇਨ)— ਭਾਰਤ ਦੀ ਅੰਡਰ-19 ਟੀਮ ਨੂੰ ਇਥੇ 50 ਓਵਰਾਂ ਦੇ ਤਿਕੋਣੇ ਟੂਰਨਾਮੈਂਟ ਵਿਚ ਲਗਾਤਾਰ ਦੂਸਰੀ ਹਾਰ ਦਾ ਸਾਹਮਣਾ ਕਰਨਾ ਪਿਆ, ਜਦੋਂ ਉਸ ਨੂੰ ਬੰਗਲਾਦੇਸ਼ ਅੰਡਰ-19 ਟੀਮ ਨੇ 2 ਵਿਕਟਾਂ ਨਾਲ ਹਰਾ ਦਿੱਤਾ। ਬੰਗਲਾਦੇਸ਼ ਅੰਡਰ-19 ਟੀਮ ਨੇ ਮੀਂਹ ਤੋਂ ਪ੍ਰਭਾਵਿਤ ਮੈਚ ਮੰਗਲਵਾਰ ਡਕਵਰਥ ਲੁਈਸ ਤਕਨੀਕ ਦੇ ਆਧਾਰ 'ਤੇ ਜਿੱਤਿਆ।
ਮੀਂਹ ਤੋਂ ਪ੍ਰਭਾਵਿਤ 36 ਓਵਰਾਂ ਦੇ ਮੈਚ 'ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 5 ਵਿਕਟਾਂ 'ਤੇ 221 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿਚ ਬੰਗਲਾਦੇਸ਼ ਨੂੰ ਡਕਵਰਥ ਲੁਈਸ ਤਕਨੀਕ ਤਹਿਤ 32 ਓਵਰਾਂ ਵਿਚ 218 ਦੌੜਾਂ ਦਾ ਟੀਚਾ ਮਿਲਿਆ, ਜੋ ਉਸ ਨੇ 3 ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ। ਓਪਨਰ ਪਰਵੇਜ਼ ਹੁਸੈਨ ਨੇ 51 ਤੇ ਕਪਤਾਨ ਅਕਬਰ ਅਲੀ ਨੇ ਜੇਤੂ 49 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ। ਭਾਰਤ ਵਲੋਂ ਸੁਸ਼ਾਂਤ ਮਿਸ਼ਰਾ ਨੇ 47 ਦੌੜਾਂ 'ਤੇ 3 ਵਿਕਟਾਂ, ਤਿਆਗੀ ਨੇ 47 ਦੌੜਾਂ 'ਤੇ 2 ਵਿਕਟਾਂ ਤੇ ਰਵੀ ਨੇ 25 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। ਬੰਗਲਾਦੇਸ਼ ਦੀ ਪੰਜ ਮੈਚਾਂ 'ਚ ਇਹ ਤੀਜੀ ਜਿੱਤ ਹੈ ਤੇ ਉਹ ਸੱਤ ਅੰਕਾਂ ਦੇ ਨਾਲ ਤਿੰਨ ਟੀਮਾਂ ਦੀ ਸੂਚੀ 'ਚ ਚੋਟੀ 'ਤੇ ਪਹੁੰਚ ਗਿਆ ਹੈ। ਭਾਰਤ ਨੂੰ ਪੰਜ ਮੈਚਾਂ 'ਚ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਸਦੇ ਖਾਤੇ 'ਚ ਪੰਜ ਅੰਕ ਹਨ।

Gurdeep Singh

This news is Content Editor Gurdeep Singh