ਬੰਗਲਾਦੇਸ਼ ਦਾ ਨਿਊਜ਼ੀਲੈਂਡ ਦੌਰਾ 7 ਦਿਨ ਅੱਗੇ ਖਿਸਕਿਆ

02/05/2021 3:15:07 AM

ਵੇਲਿੰਗਟਨ– ਬੰਗਲਾਦੇਸ਼ ਦਾ ਸੀਮਤ ਓਵਰਾਂ ਦੀ ਸੀਰੀਜ਼ ਲਈ ਨਿਊਜ਼ੀਲੈਂਡ ਦੌਰਾ 13 ਮਾਰਚ ਦੇ ਬਦਲੇ ਹੁਣ 20 ਮਾਰਚ ਤੋਂ ਸ਼ੁਰੂ ਹੋਵੇਗਾ। ਨਿਊਜ਼ੀਲੈਂਡ ਕ੍ਰਿਕਟ ਨੇ ਇਸਦੀ ਪੁਸ਼ਟੀ ਕੀਤੀ। ਬੰਗਲਾਦੇਸ਼ ਨੂੰ ਨਿਊਜ਼ੀਲੈਂਡ ਦੇ ਨਾਲ 13 ਮਾਰਚ ਤੋਂ ਸੀਮਤ ਓਵਰਾਂ ਦੀ ਸੀਰੀਜ਼ ਖੇਡਣੀ ਸੀ ਪਰ ਹੁਣ ਦੋਵੇਂ ਟੀਮਾਂ ਵਿਚਾਲੇ 20 ਮਾਰਚ ਤੋਂ 3 ਵਨ ਡੇ ਸੀਰੀਜ਼ ਦਾ ਪਹਿਲਾ ਮੁਕਾਬਲਾ ਖੇਡਿਆ ਜਾਵੇਗਾ। 
ਵਨ ਡੇ ਸੀਰੀਜ਼ ਤੋਂ ਬਾਅਦ ਨਿਊਜ਼ੀਲੈਂਡ ਮਹਿਲਾ ਤੇ ਆਸਟਰੇਲੀਆ ਮਹਿਲਾ ਟੀਮਾਂ ਵਿਚਾਲੇ ਹੋਣ ਵਾਲੀ ਟੀ-20 ਸੀਰੀਜ਼ ਦੇ ਨਾਲ ਹੀ ਬੰਗਲਾਦੇਸ਼ ਤੇ ਨਿਊਜ਼ੀਲੈਂਡ ਦੀਆਂ ਪੁਰਸ਼ ਟੀਮਾਂ ਵਿਚਾਲੇ 28 ਮਾਰਚ ਤੋਂ 1 ਅਪ੍ਰੈਲ ਤਕ 3 ਟੀ-20 ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਬਿਆਨ ਅਨੁਸਾਰ ਦੌਰੇ ਦੇ ਪ੍ਰੋਗਰਾਮ ਵਿਚ ਬਦਲਾਅ ਦਾ ਕਾਰਣ ਕੋਰੋਨਾ ਮਹਾਮਾਰੀ ਦੀਆਂ ਮੌਜੂਦਾ ਚੁਣੌਤੀਆਂ ਹਨ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh