ਅਫਗਾਨਿਸਤਾਨ ਖਿਲਾਫ ਸੀਰੀਜ਼ ਲਈ ਬੰਗਲਾਦੇਸ਼ ਟੀਮ ਨੇ ਕੋਚ ਵਾਲਸ਼ ਨੂੰ ਰੱਖਿਆ ਬਰਕਰਾਰ

05/27/2018 5:16:10 PM

ਨਵੀਂ ਦਿੱਲੀ (ਬਿਊਰੋ)— ਬੰਗਲਾਦੇਸ਼ ਨੇ ਅਫਗਾਨਿਸਤਾਨ ਖਿਲਾਫ ਅਗਲੇ ਮਹੀਨੇ ਹੋਣ ਵਾਲੀ ਟੀ-20 ਅੰਤਰਰਾਸ਼ਟਰੀ ਸੀਰੀਜ਼ 'ਚ ਰਾਸ਼ਟਰੀ ਟੀਮ ਦੇ ਲਈ ਅੰਕਰਿਮ ਕੋਚ ਕਰਟਨੀ ਵਾਲਸ਼ ਨੂੰ ਬਰਕਰਾਰ ਰੱਖਿਆ ਹੈ। ਕ੍ਰਿਕਟ ਬੋਰਡ ਨੇ ਅੱਜ ਇਸਦੀ ਜਾਣਕਾਰੀ ਦਿੱਤੀ ਹੈ। ਅਕਤੂਬਰ 'ਚ ਚੰਦਰਿਕਾ ਹਾਥੁਰੂਸਿੰਘਾ ਨੂੰ ਹਟਾਉਣ ਦੇ ਬਾਅਦ ਬੰਗਲਾਦੇਸ਼ ਦੀ ਟੀਮ ਬਿਨਾ ਮੁੱਖ ਕੋਚ 'ਤੋਂ ਖੇਡ ਰਹੀ ਹੈ। ਵਾਲਸ਼ ਨੂੰ ਮਾਰਚ 'ਚ ਸ਼੍ਰੀਲੰਕਾ 'ਚ ਟੀ-20 ਤਿਕੋਣੀ ਸੀਰੀਜ਼ ਤੋਂ ਪਹਿਲਾਂ ਅੰਤਰਿਮ ਕੋਚ ਬਣਾਇਆ ਗਿਆ ਸੀ ਜਿਸਦੇ ਬਾਅਦ ਟੀਮ ਇਸਦੇ ਫਾਈਨਲ 'ਚ ਪਹੁੰਚੀ ਸੀ ਅਤੇ ਭਾਰਤ ਤੋਂ ਹਾਰ ਗਈ ਸੀ।

ਅਫਗਾਨਿਸਤਾਨ 3 ਤੋਂ 7 ਜੂਨ ਤੱਕ ਭਾਰਤ ਦੇ ਦੇਹਰਾਦੂਨ 'ਚ 3 ਟੈਸਟ ਮੈਚਾਂ ਦੀ ਟੀ-20 ਸੀਰੀਜ਼ ਦੇ ਲਈ ਮੇਜ਼ਬਾਨੀ ਕਰੇਗਾ। ਇਹ ਸੀਰੀਜ਼ ਅਫਗਾਨਿਸਤਾਨ ਦੇ ਲਈ ਪ੍ਰੈਕਟਿਸ ਮੈਚ ਦਾ ਵੀ ਕੰਮ ਕਰੇਗੀ। ਜੋ 14 ਜੂਨ ਤੋਂ ਬੈਂਗਲੁਰੂ 'ਚ ਭਾਰਤ ਦੇ ਖਿਲਾਫ ਪਹਿਲਾ ਟੈਸਟ ਮੈਚ ਖੇਡੇਗੀ।

ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਹਾਲ ਹੀ 'ਚ ਦੱਖਣੀ ਅਫਰੀਕਾ ਦੇ ਸਾਬਕਾ ਬੱਲੇਬਾਜ਼ ਅਤੇ ਕੋਚ ਗੈਰੀ ਕਰਸਟਨ ਨੂੰ ਜੁਲਾਈ ਤੋਂ ਸ਼ੁਰੂ ਹੋਣ ਵਾਲੇ ਵੈਸਟਇੰਡੀਜ਼ ਦੌਰੇ ਤੋਂ ਪਹਿਲਾਂ ਕੋਚ ਲੱਭਣ ਲਈ ਇਕ ਸਲਾਹਕਾਰ ਨਿਯੁਕਤ ਕੀਤਾ ਸੀ। ਬੋਰਡ ਨੇ ਅੱਜ ਵਾਲਸ਼ ਨੂੰ ਅਫਗਾਨਿਸਤਾਨ ਸੀਰੀਜ਼ ਲਈ ਅੰਤਰਿਮ ਕੋਚ ਨਿਯੁਕਤ ਕੀਤਾ ਹੈ।