ਹੁਣ ਬੰਗਲਾਦੇਸ਼ ਨੇ ਵੀ ਰਾਸ਼ਟਰਮੰਡਲ ਖੇਡ 2022 ਵਿਚ ਨਿਸ਼ਾਨੇਬਾਜ਼ੀ ਨੂੰ ਸ਼ਾਮਲ ਕਰਨ ਦੀ ਕੀਤੀ ਅਪੀਲ

09/16/2019 7:02:31 PM

ਢਾਕਾ— ਬੰਗਲਾਦੇਸ਼ ਨੇ ਵੀ ਭਾਰਤ ਅਤੇ ਆਸਟਰੇਲੀਆ ਦਾ ਸਾਥ ਦਿੰਦਿਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022 ਵਿਚ ਨਿਸ਼ਾਨੇਬਾਜ਼ੀ ਨੂੰ ਸ਼ਾਮਲ ਕਰਨ ਦੀ ਅਪੀਲ ਕੀਤੀ ਹੈ। ਬੰਗਲਾਦੇਸ਼ ਦੇ ਖੇਡ ਮੰਤਰੀ ਮੁਹੰਮਦ ਅਹਿਸਾਨ ਰਸੇਲ ਨੇ ਬ੍ਰਿਟੇਨ ਦੇ ਰਾਸ਼ਟਰਮੰਡਲ ਖੇਡਾਂ, ਸੰਯੁਕਤ ਰਾਸ਼ਟਰ ਅਤੇ ਦੱਖਣੀ ਏਸ਼ੀਆ ਮਾਮਲਿਆਂ ਦੇ ਰਾਜਮੰਤਰੀ ਤਾਰਿਕ ਅਹਿਮਦ ਨੂੰ ਇਸ ਮਾਮਲੇ ਵਿਚ ਨਿਜੀ ਦਖਲ ਕਰਨ ਦੀ ਅਪੀਲ ਕੀਤੀ ਹੈ।

ਭਾਰਤ ਅਤੇ ਆਸਟਰੇਲੀਆ ਤੋਂ ਬਾਅਦ ਬੰਗਲਾਦੇਸ਼ ਤੀਜਾ ਦੇਸ਼ ਹੈ ਜਿਸ ਨੇ ਰਾਸ਼ਟਰਮੰਡਲ ਖੇਡਾਂ 2022 ਤੋਂ ਨਿਸ਼ਾਨੇਬਾਜ਼ੀ ਨੂੰ ਬਾਹਰ ਕਰਨ ਦਾ ਵਿਰੋਧ ਕੀਤਾ ਹੈ। ਭਾਰਤ ਦੇ ਖੇਡ ਮੰਤਰੀ ਕੀਰੇਨ ਰਿਜਿਜੂ ਨੇ ਵੀ ਬ੍ਰਿਟੇਨ ਦੇ ਡਿਜ਼ੀਟਲ, ਸੱਭਿਆਚਰਕ, ਮੀਡੀਆ ਅਤੇ ਖੇਡ ਮੰਤਰੀ ਨਿਕੀ ਮੋਰਗਨ ਨੂੰ ਚਿੱਠੀ ਲਿੱਖ ਕੇ ਨਿਸ਼ਾਨੇਬਾਜ਼ੀ ਨੂੰ ਸ਼ਾਮਲ ਕਰਨ ਲਈ ਦਖਲ ਦੇਣ ਦੀ ਅਪੀਲ ਕੀਤੀ ਸੀ।