ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਖਰਾਬ ਪ੍ਰਦਰਸ਼ਨ ''ਤੇ ਕੱਟੀ ਖਿਡਾਰੀਆਂ ਦੀ ਸੈਲਰੀ

02/06/2020 12:52:03 AM

ਜਲੰਧਰ— ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਆਪਣੇ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਸਖਤ ਫੈਸਲਾ ਲਿਆ ਹੈ। ਬੀ. ਸੀ. ਬੀ. ਖਿਡਾਰੀਆਂ ਦੇ ਖਰਾਬ ਪ੍ਰਦਰਸ਼ਨ 'ਤੇ ਉਨ੍ਹਾਂ ਦੀ ਸੈਲਰੀ ਕੱਟਣ ਦਾ ਫੈਸਲਾ ਕੀਤਾ ਹੈ। ਬੰਗਲਾਦੇਸ਼ ਕ੍ਰਿਕਟ ਟੀਮ ਨੂੰ ਪਹਿਲਾਂ ਭਾਰਤ ਵਿਰੁੱਧ ਟੀ-20 ਸੀਰੀਜ਼ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਉਸ ਤੋਂ ਬਾਅਦ ਪਾਕਿਸਤਾਨ ਦੌਰੇ 'ਚ ਵੀ ਬੰਗਲਾਦੇਸ਼ ਟੀਮ ਕੁਝ ਖਾਸ ਨਹੀਂ ਕਰ ਸਕੀ ਤੇ ਹਾਰ ਦਾ ਮੂੰਹ ਦੇਖਣਾ ਪਿਆ ਸੀ।


ਦਰਅਸਲ ਬੀ. ਸੀ. ਬੀ. ਨੇ ਖੇਡ ਦੇ ਪ੍ਰਤੀ ਬੰਗਲਾਦੇਸ਼ ਦੇ ਖਿਡਾਰੀਆਂ ਦਾ ਸਮਰਪਣ ਵਧਾਉਣ ਦੇ ਲਈ ਪ੍ਰਤੀ ਮੈਚ ਦੇ ਆਧਾਰ 'ਤੇ ਕੰਮ ਕਰਨ ਦੇ ਮਾਪਦੰਡ ਨੂੰ ਅਜਮਾਇਆ ਹੈ। ਇਸ 'ਚ ਜੇਕਰ ਖਿਡਾਰੀ ਵਧੀਆ ਪ੍ਰਦਰਸ਼ਨ ਕਰਦਾ ਤਾਂ ਉਸਦੀ ਸੈਲਰੀ ਵਧਾ ਦਿੱਤੀ ਜਾਵੇਗੀ ਤੇ ਖਿਡਾਰੀਆਂ ਦੇ ਖਰਾਬ ਪ੍ਰਦਰਸ਼ਨ 'ਤੇ ਸੈਲਰੀ ਘੱਟ ਕਰ ਦਿੱਤੀ ਜਾਵੇਗੀ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਖਿਡਾਰੀਆਂ ਨੇ ਇਸ ਸਮਝੌਤੇ 'ਤੇ ਦਸਤਖਤ ਕਰਨ ਨੂੰ ਮੰਜੂਰੀ ਦੇ ਦਿੱਤੀ ਹੈ ਤੇ ਉਸ ਦੇ ਜਾਣਕਾਰਾਂ ਨੂੰ ਅੰਤਮ ਰੂਪ ਦੇ ਦਿੱਤਾ ਗਿਆ ਹੈ।


2017 ਤੋਂ ਪਹਿਲਾਂ ਹਰੇਕ ਲਈ ਟੈਸਟ ਦੇ ਲਈ 8 ਅੰਕ ਕੇ 2018 ਤੇ 2019 'ਚ ਹਰੇਕ ਲਈ ਟੈਸਟ ਦੇ ਲਈ 10 ਅੰਕ ਲਗਾਏ ਗਏ ਹਨ। ਇਸ ਤੋਂ ਇਲਾਵਾ ਖਿਡਾਰੀ ਦੇ ਨਾਂ ਹਰ ਵਨ ਡੇ 'ਚ 4 ਅੰਕ ਤੇ 2017 ਤਕ ਪ੍ਰਤੀ ਟੀ-20 ਮੈਚ ਦੇ ਲਈ 7 ਅੰਕ ਜੋੜੇ ਗਏ ਹਨ। ਮੁਸ਼ਿਫਕੁਰ ਦੇ ਕੋਲ ਸਭ ਤੋਂ ਜ਼ਿਆਦਾ ਅੰਕ ਹਨ, ਜਿਸ ਦੇ ਟੈਸਟ ਅੰਕ 574 ਹਨ ਤੇ ਸੀਮਿਤ ਓਵਰ ਦੇ ਕ੍ਰਿਕਟ ਦੇ ਅੰਕ 1172 ਹਨ।

Gurdeep Singh

This news is Content Editor Gurdeep Singh