ਦੱ. ਅਫਰੀਕਾ ਨੂੰ ਹਰਾ ਬੰਗਲਾਦੇਸ਼ ICC ਅੰਡਰ-19 ਵਿਸ਼ਵ ਕੱਪ ਦੇ ਸੈਮੀਫਾਈਨਲ ''ਚ

01/31/2020 2:02:17 AM

ਨਵੀਂ ਦਿੱਲੀ— ਬੰਗਲਾਦੇਸ਼ ਨੇ ਆਲਰਾਊਂਡ ਖੇਡ ਦੇ ਦਮ 'ਤੇ ਮੇਜ਼ਬਾਨ ਦੱਖਣੀ ਅਫਰੀਕਾ ਨੂੰ 104 ਦੌੜਾਂ ਨਾਲ ਹਰਾ ਵੀਰਵਾਰ ਨੂੰ ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਤਨਜੀਦ ਹਸਨ (80), ਸ਼ਹਾਦਤ ਹੁਸੈਨ (74) ਤੇ ਤੌਹੀਦ (51) ਦੇ ਅਰਧ ਸੈਂਕੜਿਆਂ ਦੀ ਮਦਦ ਨਾਲ 5 ਵਿਕਟਾਂ 'ਤੇ 261 ਦੌੜਾਂ ਬਣਾਈਆਂ। ਬੰਗਲਾਦੇਸ਼ ਦੇ 2 ਬੱਲੇਬਾਜ਼ ਤਾਂ ਰਨ ਆਊਟ ਹੋਏ। ਆਫ ਸਪਿਨਰ ਫੇਰੋ ਮੋਲੇਟਸੇਨ ਨੇ 41 ਦੌੜਾਂ 'ਤੇ 2 ਜਦਕਿ ਟਿਯਾਨ ਵਾਨ ਵੁਰੇਨ ਨੇ 46 ਦੌੜਾਂ 'ਤੇ ਇਕ ਵਿਕਟ ਹਾਸਲ ਕੀਤੀ। ਇਸ ਤੋਂ ਬਾਅਦ ਦੱਖਣੀ ਅਫਰੀਕਾ ਦੇ ਬੱਲੇਬਾਜ਼ਾਂ ਨੇ ਵੀ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ। ਖੱਬੇ ਹੱਥ ਦੇ ਸਪਿਨਰ ਰਕੀਬੁਲ ਹਸਨ ਨੇ 19 ਦੌੜਾਂ 'ਤੇ 5 ਵਿਕਟਾਂ ਹਾਸਲ ਕੀਤੀਆਂ ਜਦਕਿ ਤੰਜੀਮ ਹਸਨ ਸ਼ਾਕਿਬ ਨੇ 2 ਵਿਕਟਾਂ ਹਾਸਲ ਕੀਤੀਆਂ, ਜਿਸ ਨਾਲ ਬੰਗਲਾਦੇਸ਼ ਨੇ ਦੱਖਣੀ ਅਫਰੀਕਾ ਨੂੰ 42.3 ਓਵਰ 'ਚ 157 ਦੌੜਾਂ 'ਤੇ ਢੇਰ ਕਰ ਦਿੱਤਾ। ਮੱਧ ਕ੍ਰਮਵਾਰ ਦੇ ਬੱਲੇਬਾਜ਼ ਲਯੂਕ ਬਿਯੁਫੋਰਟ ਨੇ ਦੱਖਣੀ ਅਫਰੀਕਾ ਵਲੋਂ ਸਭ ਤੋਂ ਜ਼ਿਆਦਾ 60 ਦੌੜਾਂ ਬਣਾਈਆਂ ਜਦਕਿ ਜੋਨਾਥਨ ਬਰਡ ਨੇ 35 ਦੌੜਾਂ ਦਾ ਯੋਗਦਾਨ ਦਿੱਤਾ। ਬੰਗਲਾਦੇਸ਼ 6 ਫਰਵਰੀ ਨੂੰ ਦੂਜੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਨਾਲ ਭਿੜੇਗਾ।

 

Gurdeep Singh

This news is Content Editor Gurdeep Singh