ਬੰਗਲਾਦੇਸ਼ ਨੇ ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਹਰਾਇਆ

05/24/2017 11:11:59 PM


ਡਬਲਿਨ— ਨਿਊਜ਼ੀਲੈਂਡ ਤੇ ਬੰਗਲਾਦੇਸ਼ ਵਿਚਾਲੇ ਖੇਡੇ ਗਏ ਵਨ-ਡੇ ਮੈਚ 'ਚ ਬੰਗਲਾਦੇਸ਼ ਨੇ ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਬੰਗਲਾਦੇਸ਼ ਨੇ ਪਹਿਲਾਂ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾ ਬੱਲੇਬਾਜ਼ੀ ਕਰਨ ਉੱਤਰੀ ਨਿਊਜ਼ੀਲੈਂਡ ਦੀ ਟੀਮ ਨੇ 50 ਓਵਰ 'ਚ 270 ਦੌੜਾਂ ਬਣਾਈਆਂ। ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ 271 ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉੱਤਰੀ ਬੰਗਲਾਦੇਸ਼ ਦੀ ਟੀਮ ਨੇ ਮੈਚ 5 ਵਿਕਟਾਂ ਨਾਲ ਜਿੱਤ ਲਿਆ।
ਨਿਊਜ਼ੀਲੈਂਡ ਵਲੋਂ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਟਾਮ ਲੈਥਮ ਨੇ 84 ਦੌੜਾਂ ਬਣਾਈਆਂ, ਜਿਸ 'ਚ 11 ਚੌਕੇ ਸ਼ਾਮਲ ਹਨ। ਨੀਲ ਬਰੂਮ ਨੇ 63 ਦੌੜਾਂ ਬਣਾਈਆਂ, 7 ਚੌਕੇ ਅਤੇ ਰੋਸ ਟੇਲਰ ਨੇ 60 ਦੌੜਾਂ 'ਤੇ 6 ਚੌਕੇ ਲਗਾਏ। ਬੰਗਲਾਦੇਸ਼ ਵਲੋਂ ਗੇਂਦਬਾਜ਼ੀ ਕਰਦੇ ਹੋਏ ਮਸ਼ਰਫ ਮੁਰਤਜ਼, ਨਾਸਿਰ ਹੁਸੈਨ ਅਤੇ ਸ਼ਕੀਬ ਅਲ ਹਸਨ ਨੇ 2-2 ਵਿਕਟਾਂ ਹਾਸਲ ਕੀਤੀਆਂ।
ਬੰਗਲਾਦੇਸ਼ ਵਲੋਂ ਬੱਲੇਬਾਜ਼ੀ ਕਰਦੇ ਹੋਏ ਤਮੀਮ ਇਕਬਾਲ ਨੇ 65 ਦੌੜਾਂ ਬਣਾਈਆਂ, ਜਿਸ 'ਚ 6 ਚੌਕੇ ਅਤੇ 1 ਛੱਕਾ ਸ਼ਾਮਲ ਹੈ। ਸਬੀਰ ਰਹਿਮਾਨ ਨੇ 65 ਦੌੜਾਂ ਬਣਾਈਆਂ ਤੇ 9 ਚੌਕੇ ਲਗਾਏ। ਨਿਊਜ਼ੀਲੈਂਡ ਵਲੋਂ ਗੇਂਦਬਾਜ਼ੀ ਕਰਦੇ ਹੋਏ ਜੀਤਨ ਪਟੇਲ ਨੇ 2 ਵਿਕਟਾਂ ਹਾਸਲ ਕੀਤੀਆਂ।