ਬੈਂਗਲੁਰੂ ਬੁਲਸ ਨੇ ਤਮਿਲ ਥਲਾਈਵਾਸ ਨੂੰ ਦਿੱਤੀ ਹਾਰ

08/18/2019 9:57:47 AM

ਚੇਨਈ— ਪਵਨ ਕੁਮਾਰ ਦੇ 11 ਅੰਕਾਂ ਦੇ ਦਮ 'ਤੇ ਬੈਂਗਲੁਰੂ ਬੁਲਸ ਨੇ ਪ੍ਰੋ ਕਬੱਡੀ ਲੀਗ ਦੇ ਸਤਵੇਂ ਸੈਸ਼ਨ ਦੇ ਮੁਕਾਬਲੇ 'ਚ ਸ਼ਨੀਵਾਰ ਨੂੰ ਇੱਥੇ ਤਮਿਲ ਥਲਾਈਵਾਸ ਨੂੰ 32-21 ਦੀ ਕਰਾਰੀ ਹਾਰ ਦਿੱਤੀ। ਬੰਗਾਲ ਵਾਰੀਅਰਸ ਅਤੇ ਦਬੰਗ ਦਿੱਲੀ ਵਿਚਾਲੇ ਖੇਡਿਆ ਗਿਆ ਦੂਜਾ ਮੁਕਾਬਲਾ 30-30 ਦੀ ਬਰਾਬਰੀ 'ਤੇ ਰਿਹਾ। ਬੈਂਗਲੁਰੂ ਬੁਲਸ ਨੇ ਮੈਚ ਦੇ ਸ਼ੁਰੂਆਤ 'ਚ ਹੀ ਦਬਦਬਾ ਬਣਾ ਲਿਆ ਸੀ। ਟੀਮ ਇਕ ਸਮੇਂ 10-10 ਨਾਲ ਅੱਗੇ ਸੀ ਪਰ ਤਮਿਲ ਥਲਾਈਵਾਸ ਨੇ ਮੈਚ 'ਚ ਕੁਝ ਵਾਪਸੀ ਕੀਤੀ ਅਤੇ ਹਾਫ ਟਾਈਮ ਦੇ ਸਮੇਂ ਸਕੋਰ 17-10 ਹੋ ਗਿਆ।

ਹਾਫ ਟਾਈਮ ਦੇ ਬਾਅਦ ਵੀ ਥਲਾਈਵਾਸ ਨੇ ਬੈਂਗਲੁਰੂ 'ਤੇ ਦਬਾਅ ਬਣਾਉਣਾ ਜਾਰੀ ਰਖਿਆ ਅਤੇ ਦੋਹਾਂ ਟੀਮਾਂ ਵਿਚਾਲੇ ਸਕੋਰ ਸਿਰਫ ਦੋ ਅੰਕ (19-17) ਦਾ ਫਾਸਲਾ ਰਹਿ ਗਿਆ ਸੀ। ਦੂਜੇ ਮੁਕਾਬਲੇ 'ਚ ਦਿੱਲੀ ਦੀ ਟੀਮ ਹਾਫ ਟਾਈਮ ਤੱਕ 18-11 ਨਾਲ ਅੱਗੇ ਸੀ ਪਰ ਬੰਗਾਲ ਨੇ ਦੂਜੇ ਹਾਫ 'ਚ ਸ਼ਾਨਦਾਰ ਵਾਪਸੀ ਕੀਤੀ। ਦਿੱਲੀ ਲਈ ਨਵੀਨ ਕੁਮਾਰ 11 ਅੰਕਾਂ ਦੇ ਨਾਲ ਚੋਟੀ ਦੇ ਸਕੋਰਰ ਰਹੇ ਤਾਂ ਬੰਗਾਲ ਦੇ ਕੇ. ਕੇ. ਪ੍ਰਪੰਜਾਨ ਨੇ 10 ਅੰਕ ਜੁਟਾਏ। ਇਸ ਡਰਾਅ ਮੁਕਾਬਲੇ ਤੋਂ ਦਿੱਲੀ ਦੀ ਟੀਮ ਅੰਕ ਸੂਚੀ 'ਚ ਦੂਜੇ ਜਦਕਿ ਬੰਗਾਲ ਤੀਜੇ ਸਥਾਨ 'ਤੇ ਹੈ। ਬੈਂਗਲੁਰੂ ਚੌਥੇ ਅਤੇ ਤਮਿਲ ਥਲਾਈਵਾਸ ਅੱਠਵੇਂ ਪਾਇਦਾਨ 'ਤੇ ਹਨ।

Tarsem Singh

This news is Content Editor Tarsem Singh