ਬਿਨਾਕਾ ਇੰਡੀਅਨ ਵੇਲਸ ਦੇ ਫਾਈਨਲ 'ਚ ਕਰਬਰ ਨਾਲ ਭਿੜੇਗੀ

03/17/2019 12:48:28 PM

ਇੰਡੀਅਨ ਵੇਲਸ— ਕਨਾਡਾ ਦੀ ਯੰਗ ਟੈਨਿਸ ਖਿਡਾਰੀ ਬਿਨਾਕਾ ਏਂਦਰੀਸਕੂ ਨੇ ਇੰਡੀਅਨ ਵੇਲਸ ਡਬਲਿਊ. ਟੀ. ਏ. ਦੇ ਸੈਮੀਫਾਈਨਲ 'ਚ ਸ਼ੁੱਕਰਵਾਰ ਨੂੰ ਇੱਥੇ ਛੇਵੇਂ ਦਰਜੇ ਦੀ ਏਲਿਨਾ ਸਵਿਤੋਲਿਨਾ ਨੂੰ 6 - 3 ,  2 - 6 ,  6 - 4 ਨਾਲ ਹਾਰ ਦਿੱਤੀ। ਫਾਈਨਲ 'ਚ ਉਨ੍ਹਾਂ ਦਾ ਸਾਹਮਣਾ ਜਰਮਨੀ ਦੀ ਵਿੰਬਲਡਨ ਚੈਂਪੀਅਨ ਐਂਜਲਿਕ ਕਰਬਰ ਨਾਲ ਹੋਵੇਗਾ ਜਿਨ੍ਹਾਂ ਨੇ ਬੇਲਿੰਡਾ ਬੇਨਸਿਚ ਦੇ ਲਗਾਤਾਰ 12 ਮੈਚ ਜਿੱਤਣ ਦਾ ਸਿਲਸਿਲਾ ਤੋੜਿਆ। ਅੱਠਵੀ ਰੈਂਕਿੰਗ ਵਾਲੀ ਕਰਬਰ ਨੇ ਸਵਿਟਜ਼ਰਲੈਂਡ ਦੀ 22 ਸਾਲ ਦੀ ਬੇਲਿੰਡਾ ਨੂੰ ਅਸਾਨੀ ਨਾਲ 6-4, 6-2 ਨਾਲ ਹਰਾਇਆ।
ਇਸ ਹਾਰ ਨਾਲ ਪਹਿਲਾਂ ਬੇਲਿੰਡਾ ਨੇ ਜੋ 12 ਜਿੱਤ ਦਰਜ ਕੀਤੀ ਉਸ 'ਚੋ ਛੇ ਜਿੱਤਾਂ ਟਾਪ 10 ਖਿਡਾਰੀਆਂ ਦੇ ਖਿਲਾਫ ਹਾਸਲ ਕੀਤੀ ਹੈ ਜਿਸ 'ਚ ਚੌਥੇ ਦੌਰ 'ਚ ਇੰਡੀਅਨ ਵੇਲਸ ਦੀ ਪਿਛਲੇ ਚੈਂਪੀਅਨ ਤੇ ਦੁਨੀਆ ਦੀ ਨੰਬਰ ਇਕ ਖਿਡਾਰੀ ਨਾਓਮੀ ਓਸਾਕਾ 'ਤੇ 6-3 6-1 ਦੀ ਜਿੱਤ ਵੀ ਸ਼ਾਮਲ ਹੈ।