ਫਿੱਟਨੈਸ ਕਾਰਨ ਆਲੋਚਨਾਵਾਂ ਝੱਲਣ ਵਾਲੇ ਪਾਕਿ ਖਿਡਾਰੀਆਂ 'ਤੇ ਖਾਣੇ ਨੂੰ ਲੈ ਕੇ ਲੱਗੀ ਇਹ ਪਾਬੰਦੀ

09/17/2019 4:31:44 PM

ਸਪੋਰਟਸ ਡੈਸਕ : ਪਾਕਿ ਕ੍ਰਿਕਟ ਟੀਮ ਦੇ ਨਵੇਂ ਹੈਡ ਕੋਚ ਅਤੇ ਮੁੱਖ ਚੋਣਕਾਰ ਮਿਸਬਾਹ ਉਲ ਹੱਕ ਨੇ ਖਿਡਾਰੀਆਂ ਦੀ ਫਿੱਟਨੈਸ ਸੁਧਾਰਨ ਲਈ ਉਸਦੇ ਡਾਈਟ ਅਤੇ ਨਿਊਟ੍ਰਿਸ਼ਨ ਪਲਾਨ ਵਿਚ ਵੱਡਾ ਬਦਲਾਅ ਕਰ ਦਿੱਤਾ ਹੈ। ਮਿਸਬਾਹ ਨੇ ਨੈਸ਼ਨਲ ਕੈਂਪ ਅਤੇ ਘਰੇਲੂ ਟੂਰਨਾਮੈਂਟ ਦੌਰਾਨ ਸਾਰੇ ਕ੍ਰਿਕਟਰਸ 'ਤੇ ਭਾਰੀ ਅਤੇ ਤਲਿਆ ਖਾਣਾ ਖਾਣ 'ਤੇ ਰੋਕ ਲਗਾ ਦਿੱਤੀ ਹੈ। ਇਸਦੀ ਵਜਾਏ ਉਨ੍ਹਾਂ ਨੂੰ ਭੁੱਨਿਆ ਹੋਇਆ ਖਾਣੇ ਤੋਂ ਇਲਾਵਾ ਫਲ ਖਾਣ ਲਈ ਬੋਲਿਆ ਹੈ। ਦੱਸ ਦਈਏ ਕਿ ਆਈ. ਸੀ. ਸੀ. ਵਰਲਡ ਕੱਪ 2019 ਦੌਰਾਨ ਪਾਕਿਸਤਾਨੀ ਖਿਡਾਰੀਆਂ ਦੀ ਫਿੱਟਨੈਸ ਨੂੰ ਲੈ ਕੇ ਸਵਾਲ ਖੜੇ ਹੋਏ ਸੀ ਅਤੇ ਉਨ੍ਹਾਂ ਦੀ ਰੱਜ ਕੇ ਆਲੋਚਨਾ ਵੀ ਹੋਈ ਸੀ।

ਇਸ ਬਾਰੇ ਵਿਚ ਜਾਣਕਾਰੀ ਦਿੰਦਿਆਂ ਕਾਏਦੇ ਆਜ਼ਮ ਟ੍ਰਾਫੀ ਦੌਰਾਨ ਖਿਡਾਰੀਆਂ ਦੇ ਖਾਣੇ ਦਾ ਇੰਤਜ਼ਾਮ ਕਰਨ ਵਾਲੀ ਕੈਟਰਿੰਗ ਕੰਪਨੀ ਦੇ ਇਕ ਸਟਾਫ ਮੈਂਬਰ ਨੇ ਦੱਸਿਆ, ''ਹੁਣ ਖਿਡਾਰੀਆਂ ਨੂੰ ਜ਼ਿਆਦਾ ਬਿਰਿਆਨੀ ਜਾਂ ਤਲਿਆ ਰੈਡ ਮੀਟ ਨਹੀਂ ਮਿਲ ਸਕੇਗਾ।'' ਕੋਚ ਦੇ ਫੈਸਲੇ ਦੇ ਬਾਰੇ ਜਾਣਕਾਰੀ ਰੱਖਣ ਵਾਲੇ ਇਕ ਸੂਤਰ ਨੇ ਦੱਸਿਆ ਕਿ ਪਾਕਿ ਖਿਡਾਰੀ ਜ ਦੋਂ ਟੀਮ ਵਿਚ ਨਹੀਂ ਹੁੰਦੇ ਤਦ ਉਨ੍ਹਾਂ ਨੂੰ ਜੰਕ ਫੂਡ ਜਾਂ ਜ਼ਿਆਦਾ ਆਇਲ ਵਾਲੀਆਂ ਚੀਜ਼ਾਂ ਦੇ ਪ੍ਰਤੀ ਉਨ੍ਹਾਂ ਦੀ ਦੀਵਾਨਗੀ ਲਈ ਜਾਣਿਆ ਜਾਂਦਾ ਹੈ ਪਰ ਮਿਸਬਾਹ ਨੇ ਹਰ ਖਿਡਾਰੀ ਨੂੰ ਦੱਸ ਦਿੱਤਾ ਹੈ ਕਿ ਉਨ੍ਹਾਂ ਦਾ ਫਿੱਟਨੈਸ ਪੱਧਰ ਅਤੇ ਡਾਈਟ ਪਲਾਨ ਬਣਾਏ ਰੱਖਣ ਲਈ ਇਕ ਲਾਗ ਬੁੱਕ ਬਣਾਈ ਜਾਵੇਗੀ। ਜੋ ਇਸ ਦਾ ਪਾਲਨ ਨਹੀਂ ਕਰੇਗਾ ਉਸ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ।