ਬਜਰੰਗ ਪੂਨੀਆ ਨੇ ਕੁਸ਼ਤੀ ’ਚ ਜਿੱਤਿਆ ਕਾਂਸੀ ਤਮਗਾ, PM ਮੋਦੀ ਨੇ ਦਿੱਤੀ ਵਧਾਈ

08/07/2021 5:57:16 PM

ਨਵੀਂ ਦਿੱਲੀ (ਵਾਰਤਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਓਲੰਪਿਕ ਵਿਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਕੇ ਕੁਸ਼ਤੀ ਵਿਚ ਕਾਂਸੀ ਤਮਗਾ ਜਿੱਤਣ ਵਾਲੇ ਪਹਿਲਵਾਨ ਬਜਰੰਗ ਪੂਨੀਆ ਨੂੰ ਵਧਾਈ ਦਿੱਤੀ ਹੈ ਅਤੇ ਕਿਹਾ ਕਿ ਉਨ੍ਹਾਂ ’ਤੇ ਹਰ ਭਾਰਤੀ ਨੂੰ ਮਾਣ ਹੈ। ਪ੍ਰਧਾਨ ਮੰਤਰੀ ਨੇ ਸ਼ਨੀਵਾਰ ਨੂੰ ਇਕ ਟਵੀਟ ਕਰਕੇ ਕਿਹਾ, ‘ਟੋਕੀਓ ਤੋਂ ਬਹੁਤ ਸ਼ਾਨਦਾਰ ਖ਼ਬਰ ਆਈ ਹੈ। ਬਜਰੰਗ ਪੂਨੀਆ ਨੇ ਬਹੁਤ ਹੀ ਜ਼ੋਰਦਾਰ ਮੁਕਾਬਲਾ ਲੜਿਆ। ਇਸ ਉਪਬਲੱਧੀ ਲਈ ਸ਼ੁੱਭਕਾਮਨਾਵਾਂ। ਇਸ ਨਾਲ ਹਰ ਭਾਰਤੀ ਨੂੰ ਖ਼ੁਸ਼ੀ ਅਤੇ ਮਾਣ ਹੈ।’

ਇਹ ਵੀ ਪੜ੍ਹੋ: Tokyo Olympics: ਜੈਵਲਿਨ ਥ੍ਰੋਅ ’ਚ ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਭਾਰਤ ਦੀ ਝੋਲੀ ਪਿਆ ਪਹਿਲਾ ਸੋਨ ਤਮਗਾ

PunjabKesari

ਜ਼ਿਕਰਯੋਗ ਹੈ ਕਿ ਬਜਰੰਗ ਪੂਨੀਆ ਨੇ ਫ੍ਰੀਸਟਾਈਲ ਕੁਸ਼ਤੀ ਦੇ 65 ਕਿਲੋਗ੍ਰਾਮ ਭਾਰ ਵਰਗ ਵਿਚ ਕਜਾਖਿਸਤਾਨ ਦੇ ਪਹਿਲਵਾਨ ਨੂੰ ਹਰਾ ਕੇ ਕਾਂਸੀ ਤਮਗਾ ਜਿੱਤਿਆ ਹੈ। ਭਾਰਤ ਨੇ ਇਸ ਤਮਗੇ ਨਾਲ ਕਿਸੇ ਇਕ ਓਲੰਪਿਕ ਖੇਡਾਂ ਵਿਚ ਸਭ ਤੋਂ ਵੱਧ ਤਮਗੇ ਜਿੱਤਣ ਦੇ ਆਪਣੇ ਪਿਛਲੇ ਰਿਕਾਰਡ ਦੀ ਬਰਾਬਰੀ ਕੀਤੀ ਹੈ। ਭਾਰਤ ਦਾ ਇਹ ਮੌਜੂਦਾ ਖੇਡਾਂ ਵਿਚ ਕੁੱਲ 6ਵਾਂ ਅਤੇ ਕੁਸ਼ਤੀ ਵਿਚ ਦੂਜਾ ਤਮਗਾ ਹੈ। ਇਸ ਤੋਂ ਪਹਿਲਾਂ ਰਵੀ ਦਹੀਆ ਨੇ ਕੁਸ਼ਤੀ ਵਿਚ ਪੁਰਸ਼ਾਂ ਦੇ 57 ਕਿਲੋਗ੍ਰਾਮ ਭਾਰ ਵਿਚ ਚਾਂਦੀ ਤਮਗਾ ਜਿੱਤਿਆ ਸੀ। ਭਾਰਤ ਨੇ ਇਸ ਤੋਂ ਪਹਿਲਾਂ ਲੰਡਨ ਓਲੰਪਿਕ 2012 ਵਿਚ 6 ਤਮਗੇ ਜਿੱਤੇ ਸਨ, ਉਦੋਂ ਕੁਸ਼ਤੀ ਵਿਚ ਸੁਸ਼ੀਲ ਕੁਮਾਰ ਨੇ ਚਾਂਦੀ ਅਤੇ ਯੋਗੇਸ਼ਵਰ ਦੱਤ ਨੇ ਕਾਂਸੀ ਤਮਗਾ ਹਾਸਲ ਕੀਤਾ ਸੀ। 

ਇਹ ਵੀ ਪੜ੍ਹੋ: ਦੀਪਕ ਪੂਨੀਆ ਦੀ ਹਾਰ ਮਗਰੋਂ ਕੋਚ ਨੇ ਰੈਫਰੀ ਨਾਲ ਕੀਤੀ ਹੱਥੋਪਾਈ, ਖੇਡ ਪਿੰਡ ਤੋਂ ਕੱਢਿਆ ਗਿਆ ਬਾਹਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News