ਭਾਰਤ-ਪਾਕਿ ਵਿਚਾਲੇ ਕ੍ਰਿਕਟ ਸੀਰੀਜ਼ ਦਾ ਇੰਤਜ਼ਾਰ ਕਰ ਰਹੇ ਫੈਨਸ ਲਈ ਬੁਰੀ ਖ਼ਬਰ

10/14/2022 5:49:41 PM

ਨਵੀਂ ਦਿੱਲੀ - ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੀ ਕ੍ਰਿਕਟ ਸੀਰੀਜ਼ ਦਾ ਇੰਤਜ਼ਾਰ ਕਰ ਰਹੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ। ਦੋਵਾਂ ਟੀਮਾਂ ਵਿਚਾਲੇ ਪਿਛਲੇ ਦਸ ਸਾਲਾਂ ਤੋਂ ਰੁਕੀ ਦੁਵੱਲੀ ਸੀਰੀਜ਼ ਦੇ ਹੁਣ ਅਗਲੇ ਸਾਲਾਂ ਵਿਚ ਵੀ ਹੋਣ ਦੇ ਆਸਾਰ ਨਹੀਂ ਹਨ। ਪਾਕਿਸਤਾਨੀ ਟੀਮ ਨੇ ਆਖਰੀ ਵਾਰ 2012-13 ਵਿੱਚ ਭਾਰਤ ਦਾ ਦੌਰਾ ਕੀਤਾ ਸੀ। ਫਿਰ ਦੋਵਾਂ ਟੀਮਾਂ ਵਿਚਾਲੇ ਤਿੰਨ ਵਨਡੇ ਅਤੇ ਦੋ ਟੀ-20 ਮੈਚਾਂ ਦੀ ਸੀਰੀਜ਼ ਹੋਈ ਸੀ।

ਇਹ ਵੀ ਪੜ੍ਹੋ : ਮਹਿਲਾ IPL ਨੂੰ ਲੈ ਕੇ ਵੱਡਾ ਅਪਡੇਟ, ਪੰਜ ਟੀਮਾਂ ਦੇ ਨਾਲ ਆਯੋਜਿਤ ਹੋ ਸਕਦਾ ਹੈ ਪਹਿਲਾ ਸੀਜ਼ਨ

ਫਿਊਚਰ ਟੂਰ ਪ੍ਰੋਗਰਾਮ ਮੁਤਾਬਕ ਖੇਡੇ ਜਾਣਗੇ ਇਹ ਮੈਚ

ਦਰਅਸਲ, ਬੀਸੀਸੀਆਈ ਦੁਆਰਾ 2023-2027 ਤੱਕ ਸਾਰੇ ਸੂਬਾ ਸੰਘਾਂ ਨੂੰ ਭੇਜੇ ਗਏ ਫਿਊਚਰ ਟੂਰ ਪ੍ਰੋਗਰਾਮ (ਐਫਟੀਪੀ) ਵਿੱਚ, ਪਾਕਿਸਤਾਨ ਨਾਲ ਕਿਸੇ ਵੀ ਮੈਚ ਦਾ ਸ਼ਡਿਊਲ ਦਰਸਾਇਆ ਨਹੀਂ ਗਿਆ ਹੈ। ਇਸ ਪ੍ਰੋਗਰਾਮ ਮੁਤਾਬਕ ਭਾਰਤੀ ਟੀਮ ਆਸਟ੍ਰੇਲੀਆ ਅਤੇ ਇੰਗਲੈਂਡ ਖਿਲਾਫ ਹੋਰ ਮੈਚ ਖੇਡੇਗੀ। ਜ਼ਿਕਰਯੋਗ ਹੈ ਕਿ ਬੀਸੀਸੀਆਈ ਭਾਰਤ ਸਰਕਾਰ ਦੀ ਮਨਜ਼ੂਰੀ ਤੱਕ ਪਾਕਿਸਤਾਨ ਨਾਲ ਦੁਵੱਲੀ ਸੀਰੀਜ਼ ਖੇਡਣ ਬਾਰੇ ਕੋਈ ਫੈਸਲਾ ਨਹੀਂ ਲਵੇਗਾ। ਹਰ ਸਾਲ ਟੈਸਟ ਅਤੇ ਸੀਮਿਤ ਓਵਰਾਂ ਦੀ ਸੀਰੀਜ਼ ਦਾ ਸ਼ਡਿਊਲ ਹੈ। ਭਾਰਤੀ ਟੀਮ ਨੇ ਇਨ੍ਹਾਂ ਪੰਜ ਸਾਲਾਂ (2023-2027) ਦੌਰਾਨ 38 ਟੈਸਟ (20 ਘਰੇਲੂ, 18 ਵਿਦੇਸ਼), 42 ਵਨਡੇ (21 ਘਰੇਲੂ, 21 ਵਿਦੇਸ਼), 61 ਟੀ-20 (31 ਘਰੇਲੂ, 30 ਵਿਦੇਸ਼) ਮੈਚ ਖੇਡਣਗੇ। 

ਇਹ ਵੀ ਪੜ੍ਹੋ : ਰੈਫਰੀ ਨੂੰ ਮਾਲਾਮਾਲ ਬਣਾ ਸਕਦੀ ਹੈ ਮਾਰਾਡੋਨਾ ਦੀ 'ਹੈਂਡ ਆਫ ਗੌਡ' ਗੇਂਦ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 

Harinder Kaur

This news is Content Editor Harinder Kaur