LIVE ਮੈਚ ਦੌਰਾਨ ਆਪਸ ''ਚ ਭਿੜ ਗਏ ਆਸਟਰੇਲੀਆਈ ਪ੍ਰਸ਼ੰਸਕ, ਵਾਇਰਲ ਹੋਈਆਂ ਤਸਵੀਰਾਂ

11/25/2017 1:31:55 PM

ਨਵੀਂ ਦਿੱਲੀ, (ਬਿਊਰੋ)— ਅਕਸਰ ਹੀ ਕ੍ਰਿਕਟ ਦੇ ਮੈਦਾਨ 'ਚ ਤੁਸੀਂ ਖਿਡਾਰੀਆਂ ਨੂੰ ਆਪਸ 'ਚ ਲੜਦੇ-ਝਗੜਦੇ ਦੇਖਿਆ ਹੋਵੇਗਾ, ਪਰ ਆਸਟਰੇਲੀਆ ਦੇ ਬ੍ਰਿਸਬੇਨ 'ਚ ਚਲ ਰਹੇ ਏਸ਼ੇਜ਼ ਸੀਰੀਜ਼ ਦੇ ਪਹਿਲੇ ਟੈਸਟ ਮੈਚ 'ਚ ਸਟੇਡੀਅਮ 'ਚ ਬੈਠੇ ਦੋ ਪ੍ਰਸ਼ੰਸਕਾਂ ਦੀ ਆਪਸੀ ਲੜਾਈ ਨੂੰ ਪਹਿਲਾਂ ਨਹੀਂ ਵੇਖਿਆ ਹੋਵੇਗਾ। ਇਨ੍ਹਾਂ ਦੋਹਾਂ ਨੇ ਸਟੇਡੀਅਮ 'ਚ ਹੰਗਾਮਾ ਹੀ ਮਚਾ ਦਿੱਤਾ। ਇਸ ਘਟਨਾ ਦੀਆਂ ਤਸਵੀਰਾਂ ਵੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਇਹ ਤਸਵੀਰਾਂ
ਸੋਸ਼ਲ ਮੀਡੀਆ ਦੇ ਜ਼ਰੀਏ ਸੀਰੀਜ਼ ਦੇ ਇਕ ਮੈਚ 'ਚ ਹੋਈ ਇਸ ਲੜਾਈ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਅਜੇ ਤੱਕ ਇਸ ਲੜਾਈ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ ਪਰ ਇੰਨੀ ਗੱਲ ਦਾ ਸਾਫ ਹੈ ਕਿ ਇਹ ਲੜਾਈ ਆਸਟਰੇਲੀਆ ਅਤੇ ਇੰਗਲੈਂਡ ਦੇ ਪ੍ਰਸ਼ੰਸਕਾਂ ਵਿਚਾਲੇ ਨਹੀਂ ਹੋਈ। ਦੋਹਾਂ ਵਿਚਾਲੇ ਲੜਾਈ ਇੰਨੀ ਵੱਧ ਗਈ ਕਿ ਸਕਿਓਰਟੀ ਨੂੰ ਦਖਲ ਅੰਦਾਜ਼ੀ ਕਰਨੀ ਪਈ ਅਤੇ ਫਿਰ ਮਾਮਲਾ ਸ਼ਾਂਤ ਹੋਇਆ।


ਸਮਿਥ ਦੇ ਅਰਧ ਸੈਂਕੜੇ ਨਾਲ ਆਸਟਰੇਲੀਆ ਉਬਰਿਆ
ਕਪਤਾਨ ਸਟੀਵ ਸਮਿਥ ਦੇ ਅਜੇਤੂ ਅਰਧ ਸੈਂਕੜੇ ਦੀ ਬਦੌਲਤ ਆਸਟਰੇਲੀਆ ਨੇ ਪਹਿਲੇ ਏਸ਼ੇਜ਼ ਟੈਸਟ ਦੇ ਦੂਜੇ ਦਿਨ ਅੱਜ ਇੱਥੇ ਇੰਗਲੈਂਡ ਦੇ ਖਿਲਾਫ ਖਰਾਬ ਸ਼ੁਰੂਆਤ ਤੋਂ ਉਭਰਦੇ ਹੋਏ ਵਾਪਸੀ ਕੀਤੀ। ਗਾਬਾ 'ਚ ਇੰਗਲੈਂਡ ਦੀ ਪਹਿਲੀ ਪਾਰੀ ਦੇ 302 ਦੌੜਾਂ ਦੇ ਜਵਾਬ 'ਚ ਆਸਟਰੇਲੀਆ ਨੇ ਦੂਜੇ ਦਿਨ ਦਾ ਖੇਡ ਖਤਮ ਹੋਣ ਤੱਕ 4 ਵਿਕਟਾਂ 'ਤੇ 165 ਦੌੜਾਂ ਬਣਾਈਆਂ। ਸਮਿਥ 64 ਜਦਕਿ ਸ਼ਾਨ ਮਾਰਸ਼ 44 ਦੌੜਾਂ ਬਣਾ ਕੇ ਖੇਡ ਰਹੇ ਹਨ। ਦੋਵੇਂ 5ਵੇਂ ਵਿਕਟ ਦੇ ਲਈ 89 ਦੌੜਾਂ ਦੀ ਅਟੁੱੱਟ ਸਾਂਝੇਦਾਰੀ ਕਰ ਚੁੱਕੇ ਹਨ। ਆਸਟਰੇਲੀਆ ਦੀ ਟੀਮ ਅਜੇ ਵੀ 137 ਦੌੜਾਂ ਨਾਲ ਪਿੱਛੜ ਰਹੀ ਹੈ ਜਦਕਿ ਉਸ ਦੇ 6 ਵਿਕਟ ਬਾਕੀ ਹਨ। ਸਮਿਥ ਨੇ ਅਜੇ ਤੱਕ 148 ਗੇਂਦਾ ਦਾ ਸਾਹਮਣਾ ਕਰਦੇ ਹੋਏ 6 ਚੌਕੇ ਜੜੇ ਹਨ ਜਦਕਿ ਮਾਰਸ਼ ਦੇ 122 ਗੇਂਦਾਂ 'ਚ 7 ਚੌਕੇ ਸ਼ਾਮਲ ਹਨ।