ਬਾਬਾ ਫਤਿਹ ਸਿੰਘ ਸਪੋਰਟਸ ਕਲੱਬ ਡਾਨਸੀਵਾਲ ਵੱਲੋਂ ਕਰਵਾਇਆ ਟੂਰਨਾਮੈਂਟ ਸਮਾਪਤ

01/02/2018 12:44:43 AM

ਸੈਲਾ ਖੁਰਦ (ਜ.ਬ)- ਬਾਬਾ ਫਤਿਹ ਸਿੰਘ ਸਪੋਰਟਸ ਕਲੱਬ ਡਾਨਸੀਵਾਲ ਵੱਲੋਂ ਰਾਮਸਰ ਸਾਹਿਬ ਸਟੇਡੀਅਮ ਸਰਕਾਰੀ ਸੈਕੰਡਰੀ ਸਕੂਲ ਪੱਦੀ ਸੁਰਾ ਸਿੰਘ ਦੇ ਖੇਡ ਮੈਦਾਨ 'ਚ ਸ਼ਾਨਦਾਰ ਫੁੱਟਬਾਲ ਤੇ ਕਬੱਡੀ ਕੱਪ ਦਾ ਆਯੋਜਨ ਕੀਤਾ ਗਿਆ। ਜਿਸ ਦੇ ਫਾਇਨਲ ਮੈਚ ਕਾਫ਼ੀ ਫੱਸਦੇ ਰਹੇ। ਫੁੱਟਬਾਲ ਦੀਆਂ 24 ਟੀਮਾਂ ਤੇ ਕਬੱਡੀ ਦੀਆਂ ਚਾਰ ਕਲੱਬਾਂ ਨੇ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਫਾਇਨਲ ਵਾਲੇ ਦਿਨ ਉੱਘੇ ਅੰਤਰ ਰਾਸ਼ਟਰੀ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਤੇ ਫੁੱਟਬਾਲ ਕੋਚ ਹਰਨੰਦਨ ਖਾਬੜਾ, ਬਾਬਾ ਪ੍ਰਤਾਪ ਸਿੰਘ 96 ਕਰੋੜੀ ਬੁੱਢਾ ਦਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਫੁੱਟਬਾਲ ਦਾ ਫਾਇਨਲ ਮੈਚ ਭਗਤਪੁਰ ਤੇ ਕਹਾਰਪੁਰ ਵਿਚਾਲੇ ਖੇਡਿਆ ਗਿਆ। 
ਇਸ ਜ਼ਬਰਦਸਤ ਮੈਚ 'ਚ ਭਗਤੂਪੁਰ ਦੀ ਟੀਮ ਨੂੰ ਇਹ ਟੂਰਨਾਮੈਂਟ ਜਿੱਤਣ ਦਾ ਸੁਭਾਗ ਪ੍ਰਾਪਤ ਹੋਇਆ। ਕਬੱਡੀ ਦਾ ਫਾਇਨਲ ਮੈਚ ਰਾਇਲ ਕਿੰਗ ਯੂ. ਐੱਸ. ਏ. ਤੇ ਸਰਹਾਲਾ ਰਣੂਆਂ ਕਬੱਡੀ ਕਲੱਬ ਵਿਚਕਾਰ ਖੇਡਿਆ ਗਿਆ, ਜਿਸ 'ਚ ਰਾਇਲ ਕਿੰਗ ਕਲੱਬ ਜੇਤੂ ਰਿਹਾ। ਕਬੱਡੀ ਦੀ ਜੇਤੂ ਟੀਮ ਨੂੰ 1 ਲੱਖ ਰੁਪਏ ਨਕਦ ਤੇ ਉਪ ਜੇਤੂ ਨੂੰ 71 ਹਜ਼ਾਰ ਰੁਪਏ ਤੇ ਕੱਪ ਦੇ ਕੇ ਨਿਵਾਜਿਆ ਗਿਆ। ਕਬੱਡੀ ਦੇ ਬੈਸਟ ਰੇਡਰ ਤੇ ਸਟੋਪਰ ਨੂੰ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਗਿਆ। 
ਬੈਸਟ ਰੇਡਰ ਬੰਟੀ ਟਿੱਬਾ ਨੂੰ ਮੋਟਰਸਾਈਲ ਬਜਾਜ ਤੇ ਬੈਸਟ ਸਟੋਪਰ ਰਿਆਤ ਸ਼ੱਕਰਪੁਰੀਆ ਨੂੰ ਬਜਾਜ ਮੋਟਰਸਾÂਕਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸ਼ਾਨਦਾਰ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਜਥੇਦਾਰ ਲਖਵੀਰ ਸਿੰਘ ਰਾਣਾ ਸਾਬਕਾ ਸਰਪੰਚ ਡਾਨਸੀਵਾਲ, ਸੋਨਾ ਇੰਗਲੈਂਡ, ਨਰਿੰਦਰ ਡਾਨਸੀਵਾਲ ਸਾਬਕਾ ਸਰਪੰਚ ਡਾਨਸੀਵਾਲ, ਜੈ ਪਾਲ, ਰਜਿੰਦਰ ਸਿੰਘ, ਕੇਵਲ ਕ੍ਰਿਸ਼ਨ, ਰਾਕੇਸ਼ ਬੱਬੂ, ਸਰਜੀਵਨ ਦੱਤ, ਮੋਹਿਤ ਗੁਪਤਾ, ਦਵਿੰਦਰ ਸਿੰਘ, ਰਵਿੰਦਰ ਸਿੰਘ, ਕਸ਼ਮੀਰ ਸਿੰਘ, ਗੁਰਪ੍ਰੀਤ ਸਿੰਘ, ਡਰਾਇਵਰ ਲਖਵੀਰ ਸਿੰਘ, ਅਤਿੰਦਰਜੀਤ ਸਿੰਘ, ਅਮਨਦੀਪ ਸਿੰਘ, ਰਵਿੰਦਰ ਸਿੰਘ, ਮਨੋਹਰ ਸਿੰਘ, ਤਰਸੇਮ ਸਿੰਘ ਸਹੋਤਾ, ਮਨੋਹਰ ਸਿੰਘ, ਗੁਰ ਸਾਹਿਬ ਸਿੰਘ ਆਦਿ ਹਾਜ਼ਰ ਸਨ।