ਬਾਬਾ ਫਰੀਦ ਗੋਲਡ ਕੱਪ ਹਾਕੀ ਟੂਰਨਾਮੈਂਟ 19 ਤੋਂ

09/18/2018 11:27:10 PM

ਮੋਗਾ— ਆਲ ਇੰਡੀਆ ਬਾਬਾ ਫਰੀਦ ਗੋਲਡ ਹਾਕੀ ਟੂਰਨਾਮੈਂਟ 19 ਤੋਂ 23 ਸਤੰਬਰ ਤਕ ਫਰੀਦਕੋਟ ਦੇ ਬਰਜਿੰਦਰਾ ਕਾਲਜ ਵਿਚ ਖੇਡਿਆ ਜਾਵੇਗਾ, ਜਿਸ ਵਿਚ ਰਾਸ਼ਟਰੀ ਪੱਧਰ ਦੀਆਂ 12 ਟੀਮਾਂ ਹਿੱਸਾ ਲੈ ਰਹੀਆਂ ਹਨ। ਖੇਡਾਂ ਦਾ ਉਦਘਾਟਨ ਬਾਬਾ ਫਰੀਦ ਸਿੱਖਿਆ ਸੰਸਥਾਵਾਂ ਦੇ ਪ੍ਰਧਾਨ ਇੰਦਰਜੀਤ ਸਿੰਘ ਖਾਲਸਾ ਕਰਨਗੇ। ਸ਼ੁਰੂਆਤੀ ਮੈਚ ਐੱਸ. ਜੀ. ਪੀ. ਸੀ. ਦੀ ਟੀਮ ਅਤੇ ਜਾਖੜ ਅਕੈਡਮੀ ਟੀਮ ਵਿਚਾਲੇ ਖੇਡਿਆ ਜਾਵੇਗਾ।
ਟੂਰਨਾਮੈਂਟ ਦੇ ਇੰਚਾਰਜ ਪਰਮਲ ਸਿੰਘ ਨੇ ਸੋਮਵਾਰ ਇਥੇ ਦੱਸਿਆ ਕਿ ਖੇਡਾਂ ਵਿਚ ਹਿੱਸਾ ਲੈਣ ਵਾਲੀਆਂ ਟੀਮਾਂ ਵਿਚ ਸਾਬਕਾ ਉਪ ਜੇਤੂ ਈ. ਐੱਮ. ਈ. ਜਲੰਧਰ ਟੀਮ, ਰੇਲਵੇ ਬੰਬੇ, ਸਿਗਨਲ ਕਾਰਪਸ ਜਲੰਧਰ, ਜਾਖੜ ਅਕੈਡਮੀ ਲੁਧਿਆਣਾ, ਐੱਸ. ਜੀ. ਪੀ. ਸੀ. ਅੰਮ੍ਰਿਤਸਰ, ਏਅਰਫੋਰਸ ਦਿੱਲੀ, ਰੇਲ ਕੋਚ ਫੈਕਟਰੀ ਕਪਰੂਥਲਾ, ਏ. ਐੱਸ. ਸੀ. ਬੈਂਗਲੁਰੂ, ਨਾਰਥ ਵੈਸਟਰਨ ਰੇਲਵੇ ਜੈਪੁਰ, ਪੰਜਾਬ ਐਂਡ ਸਿੰਧ ਬੈਂਕ ਜਲੰਧਰ, ਪੰਜਾਬ ਪਾਵਰ ਕਾਰਪੋਰੇਸ਼ਨ ਤੇ ਨੇਵੀ ਬੰਬੇ ਸ਼ਾਮਲ ਹਨ। ਪਰਮਲ ਨੇ ਕਿਹਾ ਕਿ ਆਲ ਇੰਡੀਆ ਹਾਕੀ ਟੀਮ ਵਲੋਂ 12 ਆਬਜ਼ਰਵਰ ਭੇਜੇ ਜਾਣਗੇ।