B''Day Spcl : ਅੱਜ ਹੈ ''ਕੈਪਟਨ ਕੂਲ'' ਦਾ ਜਨਮਦਿਨ, ਹੋਏ 39 ਸਾਲਾਂ ਦੇ

07/07/2020 12:12:39 AM

ਸਪੋਰਟਸ ਡੈੱਕਸ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਦਾ ਅੱਜ (7 ਜੁਲਾਈ ਨੂੰ) ਜਨਮ ਦਿਨ ਹੈ। ਧੋਨੀ ਅੱਜ 39ਵਾਂ ਜਨਮ ਦਿਨ ਮਨਾ ਰਹੇ ਹਨ। 'ਕੈਪਟਨ ਕੂਲ' ਦੇ ਨਾਂ ਨਾਲ ਮਸ਼ਹੂਰ ਧੋਨੀ ਦਾ 7 ਜੁਲਾਈ 1981 'ਚ ਰਾਂਚੀ 'ਚ ਜੰਮੇ ਸਨ। ਧੋਨੀ ਦੇ ਕ੍ਰਿਕਟ ਕਰੀਅਰ ਦੇ ਸਭ ਤੋਂ ਸਫਲ ਕਪਤਾਨਾਂ ਦੀ ਸੂਚੀ 'ਚ ਨਾਂ ਸ਼ਾਮਲ ਹੈ ਤੇ ਬਤੌਰ ਕਪਤਾਨ ਕਈ ਰਿਕਾਰਡ ਵੀ ਤੋੜੇ ਹਨ।


ਮਹਿੰਦਰ ਸਿੰਘ ਧੋਨੀ ਨੇ ਵਨ ਡੇ ਕ੍ਰਿਕਟ ਦੀ ਸ਼ੁਰੂਆਤ 23 ਦਸੰਬਰ 2004 ਨੂੰ ਬੰਗਲਾਦੇਸ਼ ਵਿਰੁੱਧ ਕੀਤੀ ਸੀ। ਧੋਨੀ ਨੇ ਟੈਸਟ ਕ੍ਰਿਕਟ ਦੀ ਸ਼ੁਰੂਆਤ 2 ਦਸੰਬਰ 2005 ਨੂੰ ਸ਼੍ਰੀਲੰਕਾ ਵਿਰੁੱਧ ਕੀਤੀ ਸੀ ਤੇ ਟੀ-20 ਦੀ ਸ਼ੁਰੂਆਤ 1 ਦਸੰਬਰ 2006 ਨੂੰ ਦੱਖਣੀ ਅਫਰੀਕਾ ਵਿਰੁੱਧ ਕੀਤੀ ਸੀ। ਮਹਿੰਦਰ ਸਿੰਘ ਧੋਨੀ ਨੇ ਟੈਸਟ ਕਰੀਅਰ 'ਚ 90 ਮੈਚਾਂ 'ਚ 144 ਪਾਰੀਆਂ 'ਚ 4876 ਦੌੜਾਂ, 6 ਸੈਂਕੜੇ, ਇਕ ਦੋਹਰਾ ਸੈਂਕੜਾ ਤੇ 33 ਅਰਧ ਸੈਂਕੜੇ ਲਗਾਏ ਹਨ, ਵਨ ਡੇ 'ਚ ਹੁਣ ਤਕ 350 ਮੈਚ ਖੇਡੇ ਹਨ ਜਿਸ 'ਚ 10773 ਦੌੜਾਂ ਬਣਾਈਆਂ ਹਨ, 10 ਸੈਂਕੜੇ ਤੇ 73 ਅਰਧ ਸੈਂਕੜੇ ਸ਼ਾਮਲ ਹਨ। ਮਹਿੰਦਰ ਸਿੰਘ ਧੋਨੀ ਨੇ ਟੀ-20 ਕਰੀਅਰ 'ਚ 98 ਮੈਚ ਖੇਡੇ ਹਨ ਜਿਸ 'ਚ 1617 ਦੌੜਾਂ ਬਣਾਈਆਂ ਹਨ, 2 ਅਰਧ ਸੈਂਕੜੇ ਸ਼ਾਮਲ ਹਨ।੍ਉਨ੍ਹਾ ਨੇ ਟੀ-20 ਆਈ. ਪੀ. ਐੱਲ. ਕਰੀਅਰ 'ਚ 190 ਮੈਚਾਂ 'ਚ 4432 ਦੌੜਾਂ ਬਣਾਈਆਂ ਹਨ ਤੇ 23 ਅਰਧ ਸੈਂਕੜੇ ਲਗਾਏ ਹਨ।


ਕਪਤਾਨ ਦੇ ਰੂਪ 'ਚ ਧੋਨੀ ਦੇ ਨਾਂ ਆਈ. ਸੀ. ਸੀ. ਟੂਰਨਾਮੈਂਟ ਦੀਆਂ ਤਿੰਨ ਟਰਾਫੀਆਂ ਹਨ। ਉਨ੍ਹਾਂ ਨੇ 24 ਸਤੰਬਰ 2007 ਨੂੰ ਟੀ-20 ਵਿਸ਼ਵ ਕੱਪ, 2 ਅਪ੍ਰੈਲ 2011 ਨੂੰ ਕ੍ਰਿਕਟ ਵਿਸ਼ਵ ਕੱਪ ਤੇ 23 ਜੂਨ 2013 ਨੂੰ ਚੈਂਪੀਅਨ ਟਰਾਫੀ ਜਿੱਤਣ ਵਾਲੇ ਕਪਤਾਨ ਬਣੇ।

Gurdeep Singh

This news is Content Editor Gurdeep Singh