ਅਜਹਰੂਦੀਨ ਨੇ ਐੱਚ. ਸੀ. ਏ. ਮੁਖੀ ਅਹੁਦੇ ਲਈ ਭਰੇ ਕਾਗਜ਼

09/19/2019 5:55:32 PM

ਹੈਦਰਾਬਾਦ : ਭਾਰਤ ਦੇ ਸਾਬਕਾ ਕਪਤਾਨ ਮੁਹੰਮਦ ਅਜਹਰੂਦੀਨ ਨੇ ਹੈਦਰਾਬਾਦ ਕ੍ਰਿਕਟ ਸੰਘ (ਐੱਚ. ਸੀ. ਏ) ਵਿਚ ਪ੍ਰਧਾਨ ਅਹੁਦੇ ਲਈ ਨਾਮਜਦਗੀ ਪੱਤਰ ਭਰਿਆ ਹੈ ਜੋ ਆਪਣੀਆਂ ਚੋਣਾਂ 27 ਸਤੰਬਰ ਨੂੰ ਕਰਾਏਗਾ। 2 ਸਾਲ ਪਹਿਲਾਂ ਅਜਹਰੂਦੀਨ ਦਾ ਨਾਮਜਦਗੀ ਪੱਤਰ ਚੋਣ ਅਧਿਕਾਰੀ ਵੱਲੋਂ ਇਸ ਆਧਾਰ 'ਤੇ ਰੱਦ ਕਰ ਦਿੱਤਾ ਗਿਆ ਸੀ ਕਿ ਉਹ ਬੀ. ਸੀ. ਸੀ. ਆਈ. ਵੱਲੋਂ ਮੈਚ ਫਿਕਸਿੰਗ ਵਿਚ ਆਪਣੀ ਕਥਿਤ ਸ਼ਮੂਲੀਅਤ ਲਈ ਲਗਾਈਆਂ ਪਾਬੰਦੀਆਂ ਨੂੰ ਹਟਾਉਣ ਦਾ ਕੋਈ ਸਬੂਤ ਪੇਸ਼ ਨਹੀਂ ਕਰ ਸਕੇ ਸੀ। ਅਜਹਰੂਦੀਨ ਨੇ ਬੁੱਧਵਾਰ ਨੂੰ ਸਾਬਕਾ ਮੁੱਖ ਚੋਣ ਕਮਿਸ਼ਨਰ ਵੀ. ਐੱਸ. ਸੰਪਤ ਨੂੰ ਆਪਣਾ ਨਾਮਜਦਗੀ ਪੱਤਰ ਸੌਂਪਿਆ ਹੈ।

ਅਜਹਰੂਦੀਨ ਨੇ ਕਿਹਾ, ''ਮੈਂ ਹਰ ਕਿਸੇ ਤੋਂ ਸਲਾਹ ਲੈ ਕੇ ਕ੍ਰਿਕਟ ਨੂੰ ਬੜ੍ਹਾਵਾ ਦੇਣ 'ਤੇ ਕੰਮ ਕਰਨਾ ਚਾਹੁੰਦਾ ਹਾਂ। ਮੈਂ ਕ੍ਰਿਕਟ ਦੇ ਵਿਕਾਸ ਲਈ ਜ਼ਿਲਿਆਂ ਵਿਚ ਵੀ ਕੁਝ ਕਰਨਾ ਚਾਹੁੰਦਾ ਹਾਂ।''