ਟੈਸਟ ਲੜੀ ਤੇ ਆਈ. ਪੀ. ਐੱਲ. ’ਚ ਚੰਗੇ ਪ੍ਰਦਰਸ਼ਨ ਨਾਲ ਵਿਸ਼ਵ ਕੱਪ ਟੀਮ ’ਚ ਜਗ੍ਹਾ ਬਣਾਉਣ ’ਤੇ ਅਕਸ਼ਰ ਦੀਆਂ ਨਜ਼ਰਾਂ

01/13/2024 12:03:30 PM

ਮੋਹਾਲੀ, (ਭਾਸ਼ਾ)– ਸੱਟ ਕਾਰਨ ਵਨ ਡੇ ਵਿਸ਼ਵ ਕੱਪ ਵਿਚੋਂ ਬਾਹਰ ਰਹੇ ਸਪਿਨਰ ਅਕਸ਼ਰ ਪਟੇਲ ਨੇ ਕਿਹਾ ਕਿ ਉਸਦੀਆਂ ਨਜ਼ਰਾਂ ਆਈ. ਪੀ. ਐੱਲ.-2024 ਵਿਚ ਚੰਗਾ ਪ੍ਰਦਰਸ਼ਨ ਕਰਕੇ ਜੂਨ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਵਿਚ ਜਗ੍ਹਾ ਬਣਾਉਣ ’ਤੇ ਲੱਗੀਆਂ ਹਨ। ਅਕਸ਼ਰ ਨੇ ਅਫਗਾਨਿਸਤਾਨ ਵਿਰੁੱਧ ਪਹਿਲੇ ਟੀ-20 ਵਿਚ 4 ਓਵਰਾਂ ਵਿਚ 23 ਦੌੜਾਂ ਦੇ ਕੇ 2 ਵਿਕਟਾਂ ਲਈਆਂ।

ਉਸ ਨੇ ਕਿਹਾ,‘‘ਮੇਰਾ ਕੰਮ ਆਪਣਾ ਸੌ ਫੀਸਦੀ ਦੇਣਾ ਹੈ। ਮੈਂ ਵਿਸ਼ਵ ਕੱਪ ਟੀਮ ਚੋਣ ਦੇ ਬਾਰੇ ਵਿਚ ਜ਼ਿਆਦਾ ਨਹੀਂ ਸੋਚ ਰਿਹਾ। ਜੇਕਰ ਸੋਚਾਂਗਾ ਤਾਂ ਦਬਾਅ ਵਿਚ ਆ ਜਾਵਾਂਗਾ।’’ ਉਸ ਨੇ ਕਿਹਾ ਕਿ ਮੇਰਾ ਫੋਕਸ ਆਈ. ਪੀ. ਐੱਲ. ’ਤੇ ਹੈ ਤੇ ਇੰਗਲੈਂਡ ਵਿਰੁੱਧ ਟੈਸਟ ਲੜੀ ਵੀ ਖੇਡਣੀ ਹੈ।

ਇਹ ਵੀ ਪੜ੍ਹੋ : ਮਲੇਸ਼ੀਆ ਓਪਨ ਸੁਪਰ 1000 ਟੂਰਨਾਮੈਂਟ : ਅਸ਼ਵਿਨੀ ਤੇ ਤਨੀਸ਼ਾ ਦੀ ਜੋੜੀ ਹਾਰੀ

ਭਾਰਤ ਨੂੰ ਵੈਸਟਇੰਡੀਜ਼ ਤੇ ਅਮਰੀਕਾ ਵਿਚ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਦੋ ਹੋਰ ਟੀ-20 ਮੈਚ ਖੇਡਣੇ ਹਨ। ਅਕਸ਼ਰ ਨੇ ਕਿਹਾ,‘‘ਅਸੀਂ ਵਿਸ਼ਵ ਕੱਪ ਤੋਂ ਪਹਿਲਾਂ ਦੋ ਹੀ ਟੀ-20 ਹੋਰ ਖੇਡਣੇ ਹਨ, ਜਿਸ ਤੋਂ ਬਾਅਦ ਆਈ. ਪੀ. ਐੱਲ. ਹੈ। ਮੈਨੂੰ ਪਤਾ ਹੈ ਕਿ ਮੁਕਾਬਲੇਬਾਜ਼ੀ ਸਖਤ ਹੈ ਪਰ ਮੇਰਾ ਮੁਕਾਬਲਾ ਖੁਦ ਨਾਲ ਹੀ ਹੈ। ਮੈਂ ਆਪਣੇ ਹੁਨਰ ’ਤੇ ਮਿਹਨਤ ਕਰਨਾ ਚਾਹੁੰਦਾ ਹਾਂ।’’

ਉਸ ਨੇ ਕਿਹਾ,‘‘ਇਹ ਮੰਦਭਾਗਾ ਸੀ ਕਿ ਮੈਂ ਸੱਟ ਕਾਰਨ ਵਿਸ਼ਵ ਕੱਪ ਨਹੀਂ ਖੇਡ ਸਕਿਆ ਪਰ ਇਸ ਦੌਰਾਨ ਮੈਂ ਆਪਣੀ ਖੇਡ ’ਤੇ ਮਿਹਨਤ ਕੀਤੀ। ਮੈਂ ਐੱਨ. ਸੀ. ਏ. ਵਿਚ ਆਪਣੀ ਖੇਡ ’ਤੇ ਕੰਮ ਕਰ ਰਿਹਾ ਸੀ। ਮੇਰੇ ਕੋਲ ਲੈੱਗ ਸਪਿਨਰ ਦੀ ਤਰ੍ਹਾਂ ਵਿਲੱਖਣਤਾ ਨਹੀਂ ਹੈ, ਲਿਹਾਜਾ ਖੱਬੇ ਹੱਥ ਦੇ ਸਪਿਨਰ ਦੇ ਤੌਰ ’ਤੇ ਮੈਂ ਆਪਣੀ ਗੇਂਦਬਾਜ਼ੀ ’ਤੇ ਮਿਹਨਤ ਕੀਤੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Tarsem Singh

This news is Content Editor Tarsem Singh