ਵਾਲਕੋਟ ਦੇ ਗੋਲ ਨਾਲ ਐਵਰਟਨ ਜਿੱਤਿਆ

04/24/2018 2:15:07 PM

ਲੀਵਰਪੂਲ (ਬਿਊਰੋ)— ਫੁੱਟਬਾਲ ਵਿਸ਼ਵ ਦੀਆਂ ਪ੍ਰਮੁੱਖ ਖੇਡਾਂ 'ਚ ਮਹੱਤਵਪੂਰਨ ਸਥਾਨ ਰਖਦਾ ਹੈ। ਫੁੱਟਬਾਲ ਦੇ ਵਿਸ਼ਵ ਪੱਧਰ 'ਤੇ ਕਈ ਮੁਕਾਬਲੇ ਕਰਾਏ ਜਾਂਦੇ ਹਨ। 

ਇਸ ਲੜੀ 'ਚ ਥੀਓ ਵਾਲਕੋਟ ਦੇ ਗੋਲ ਨਾਲ ਐਵਰਟਨ ਨੇ ਇੰਗਲਿਸ਼ ਪ੍ਰੀਮੀਅਰ ਲੀਗ ਫੁੱਟਬਾਲ 'ਚ ਇੱਥੇ ਨਿਊਕਾਸਲ ਯੂਨਾਈਟਿਡ ਨੂੰ 1-0 ਨਾਲ ਹਰਾਇਆ। ਵਾਲਕੋਟ ਨੇ ਮੈਚ ਦਾ ਇਕਮਾਤਰ ਗੋਲ ਦੂਜੇ ਹਾਫ 'ਚ ਕੀਤਾ। ਇਸ ਜਿੱਤ ਦੇ ਨਾਲ ਫਿਲਹਾਲ ਟੀਮ ਦੇ ਮੈਨੇਜਰ ਸੈਮ ਅਲਾਰਡਿਸ ਦੀ ਉਨ੍ਹਾਂ ਦੀ ਸ਼ੈਲੀ ਦੇ ਲਈ ਹੋ ਰਹੀ ਆਲੋਚਨਾ ਵੀ ਕੁਝ ਸਮੇਂ ਲਈ ਰੁਕ ਗਈ ਹੈ। ਟੀਮ ਅਲਾਰਡਿਸ ਦੇ ਮਾਰਗਦਰਸ਼ਨ 'ਚ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੀ ਹੈ।