ਆਟੋ ਡਰਾਈਵਰ ਦੇ ਤਿੰਨੋਂ ਬੱਚੇ ਕ੍ਰਿਕਟਰ, ਕੋਹਲੀ ਅਤੇ ਰੋਹਿਤ ਸ਼ਰਮਾ ਦੇ ਕੋਚ 'ਤੋਂ ਲੈ ਰਹੇ ਟ੍ਰੇਨਿੰਗ

07/18/2018 11:55:18 AM

ਨਵੀਂ ਦਿੱਲੀ— ਜੇਕਰ ਤੁਸੀਂ ਬੈਂਗਲੁਰੂ ਦੇ ਸ਼ਰੀਫ ਨਾਮ ਦੇ ਡਰਾਈਵਰ ਦੇ ਆਟੋ 'ਚ ਬੈਠੋਗੇ ਤਾਂ ਤੁਹਾਨੂੰ ਇਕ ਪੋਸਟਰ ਦਿਖੇਗਾ। ਪੋਸਟਰ 'ਚ ਸ਼ਰੀਫ ਦੇ ਬੱਚਿਆਂ ਵਲੋਂ ਲਿਖਿਆ ਗਿਆ ਹੈ ਕਿ 'ਸਾਡੇ ਪਿਤਾ ਆਟੋ ਚਲਾਉਂਦੇ ਹਨ ਅਸੀਂ ਸਟੂਡੇਂਟ ਹਾਂ ਅਤੇ ਖੇਡਾਂ 'ਚ 38 ਗੋਲਡ ਮੈਡਲ ਜਿੱਤ ਚੁੱਕੇ ਹਾਂ, ਕ੍ਰਿਪਾ ਕਰਕੇ ਸਾਨੂੰ ਸਪਾਂਸਰ ਕਰੋ।' ਸ਼ਰੀਫ ਪਿਛਲੇ 26 ਸਾਲ ਤੋਂ ਸ਼ਾਹਿਰ 'ਚ ਆਟੋ ਚਲਾ ਰਹੇ ਹਨ ਉਹ ਸਖਤ ਮਿਹਨਤ ਕਰ ਰਹੇ ਹਨ, ਜਿਸ ਨਾਲ ਉਹ ਆਪਣੇ ਬੱਚਿਆਂ ਦੇ ਸੁਪਨਿਆਂ ਨੂੰ ਪੂਰਾ ਕਰ ਸਕਣ। ਬੱਚਿਆਂ ਦੀ ਕੋਚਿੰਗ ਫੀਸ ਦੇਣ ਲਈ ਉਹ ਦਿਨ ਨੂੰ ਨਿਕਲਦੇ ਹਨ ਅਤੇ ਦੇਰ ਰਾਤ ਤੱਕ ਕੰਮ ਕਰਦੇ ਹਨ। ਸ਼ਰੀਫ ਕਹਿੰਦੇ ਹਨ ,' ਮੇਰੇ ਬੱਚੇ ਟੈਲੇਂਟੇਡ ਹਨ। ਮੈਂ ਲਗਾਤਾਰ ਆਟੋ ਚਲਾਉਂਦਾ ਹਾਂ, ਫਿਰ ਵੀ ਉਨ੍ਹਾਂ ਦੀ ਪੜ੍ਹਾਈ ਅਤੇ ਕੋਚਿੰਗ ਦੀ ਫੀਸ ਨਹੀਂ ਭਰ ਪਾਉਂਦਾ ਹਾਂ, ਤੁਸੀਂ ਮੇਰੀ ਮਦਦ ਕਰੋਂ। ਵੈਸੇ ਸ਼ਰੀਫ ਵੀ ਆਪਣੇ ਦੌਰ 'ਚ ਕ੍ਰਿਕਟਰ ਬਣਨਾ ਚਾਹੁੰਦੇ ਸਨ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਘਰ ਦੀ ਆਰਥਿਕ ਹਾਲਤ ਚੰਗਾ ਨਾਲ ਹੋਣ ਦੀ ਵਜ੍ਹਾ ਨਾਲ ਉਹ ਕੋਚਿੰਗ ਛੱਡ ਕੇ ਆਟੋ ਚਲਾਉਣ ਲਈ ਮਜ਼ਬੂਰ ਹੋ ਗਏ। ਪਿਛਲੇ 26 ਸਾਲ ਤੋਂ ਆਟੋ ਚਲਾਉਣ ਵਾਲੇ ਸ਼ਰੀਫ ਹਰ ਮਹੀਨੇ ਕਰੀਬ 20 ਹਜ਼ਾਰ ਰੁਪਏ ਕਮਾ ਪਾਉਂਦੇ ਹਨ। ਇਹ ਰਕਮ ਬੱਚਿਆਂ ਦੇ ਸੁਪਨਿਆਂ ਨੂੰ ਸੱਚ ਕਰਨ ਲਈ ਬਹੁਤ ਘੱਟ ਹੈ।

ਸ਼ਰੀਫ ਦੇ ਤਿੰਨ ਬੱਚੇ ਹਨ। ਦੋ ਬੇਟੇ ਅਤੇ ਇਕ ਬੇਟੀ। ਕ੍ਰਿਕਟ ਦੇ ਨਾਲ-ਨਾਲ ਤਿੰਨੋਂ ਬੱਚੇ ਪੜ੍ਹਨ 'ਚ ਵੀ ਚੰਗੇ ਹਨ ਅਤੇ ਚੰਗੇ ਨੰਬਰ ਲੈਂਦੇ ਹਨ। ਉਨ੍ਹਾਂ ਨੇ ਖੇਡ ਮੁਕਾਬਲਿਆਂ 'ਚ ਬਹੁਤ ਮੈਡਲ ਅਤੇ ਟ੍ਰਾਫੀਆਂ ਜਿੱਤੀਆਂ ਹਨ। ਬੱਚਿਆਂ ਨੂੰ ਅੱਗੇ ਵਧਦਾ ਦੇਖ ਸ਼ਰੀਫ ਨੇ ਆਪਣੇ ਦੋਸਤ ਇਰਫਾਨ ਸੇਠ ਤੋਂ ਮਦਦ ਮੰਗੀ। ਇਰਫਾਨ ਰਾਜ ਦੇ ਇਕ ਮਸ਼ਹੂਰ ਕੋਚ ਹਨ। ਇਥੋਂ ਤੱਕ ਕੀ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਮਾਈਕਲ ਕਲਾਰਕ ਵੀ ਉਨ੍ਹਾਂ ਤੋਂ ਕੋਚਿੰਗ ਲੈ ਚੁੱਕੇ ਹਨ। ਇਰਫਾਨ ਨੇ ਉਨ੍ਹਾਂ ਦੇ ਬੱਚਿਆਂ ਨੂੰ ਬਿਨਾਂ ਪੈਸਿਆ ਦੇ ਕੋਚਿੰਗ ਵੀ ਦਿੱਤੀ। ਸ਼ਰੀਫ ਕਹਿੰਦੇ ਹਨ, 'ਇਰਫਾਨ ਕਰਨਾਟਕ ਕ੍ਰਿਕਟ ਇੰਸਟੀਚਿਊਟ ਦੇ ਮਾਲਕ ਹਨ। ਮੈਂ ਉਨ੍ਹਾਂ ਦੀ ਅਕੈਡਮੀ ਦੀ ਫੀਸ ਨਹੀਂ ਭਰ ਸਕਦਾ ਸੀ ਫਿਰ ਵੀ ਉਨ੍ਹਾਂ ਨੇ ਬਿਨਾਂ ਫੀਸ ਦੇ ਬੱਚਿਆਂ ਨੂੰ ਕੋਚਿੰਗ ਦਿੱਤੀ।'

PunjabKesari

ਸ਼ਰੀਫ ਦਾ ਵੱਡਾ ਬੇਟਾ ਫੈਜ਼ੁੱਲਾ ਸੇਂਟ ਜੋਸਫ ਇੰਡੀਅਨ ਹਾਈ ਸਕੂਲ 'ਚ ਪੜ੍ਹਦਾ ਹੈ। ਹਜੇ ਉਹ ਸਟੇਟ ਜ਼ੋਨਲ ਟੀਮ ਦੀ ਅੰਡਰ -16 ਟੀਮ 'ਚ ਚੁਣਿਆ ਗਿਆ ਉਹ ਇਕ ਤੇਜ਼ ਗੇਂਦਬਾਜ਼ ਹੈ। ਫੈਜ਼ੁੱਲਾ ਦਾ ਕਹਿਣਾ ਹੈ ਕਿ ' ਮੈਂ ਤੇਜ਼ ਗੇਂਦਬਾਜ਼ ਹਾਂ ਉਮੇਸ਼ ਯਾਦਵ ਵਰਗਾ ਬਣਨਾ ਚਾਹੁੰਦਾ ਹਾਂ। ਆਪਣੇ ਸੁਪਨੇ ਨੂੰ ਸੱਚ ਕਰਨ ਲਈ ਬਹੁਤ ਮਿਹਨਤ ਕਰਾਂਗਾ।ਵੱੱਡੇ ਭਰਾ ਦੀ ਰਾਹ 'ਤੇ ਚੱਲ ਕੇ 15 ਸਾਲ ਦੀ ਨਗਮਾ ਅਤੇ 14 ਸਾਲ ਦਾ ਰਿਜ਼ਵਾਨ ਵੀ ਇਰਫਾਨ ਅਕੈਡਮੀ 'ਚ ਟ੍ਰੇਨਿੰਗ ਕਰ ਰਹੇ ਹਨ। ਨਗਮਾ ਮੀਡੀਅਮ ਪੇਸਰ ਅਤੇ ਛੋਟਾ ਰਿਜ਼ਵਾਨ ਲੇਗ ਸਪਿਨਰ ਹੈ। ਨਗਮਾ ਕਹਿੰਦੀ ਹੈ ਕਿ ' ਮੈਂ ਦੌੜ, ਸ਼ਾਟਪੁੱਟ ਅਤੇ ਡਿਸਕਸ ਥ੍ਰੋਅ 'ਚ 15 ਗੋਲਡ ਮੈਡਲ ਜਿੱਤੇ ਹਨ। ਕ੍ਰਿਕਟ 'ਚ ਵੱਡੇ ਭਰਾ ਦਾ ਪ੍ਰਦਰਸ਼ਨ ਦੇਖ ਮੈਨੂੰ ਪ੍ਰੇਰਣਾ ਮਿਲੀ। ਮੇਰੀ ਹੀਰੋ ਝੂਲਨ ਗੋਸਵਾਮੀ ਹੈ, ਮੈਂ ਉਨ੍ਹਾਂ ਵਰਗੀ ਬਣਨਾ ਚਾਹੁੰਦੀ ਹਾਂ। ਆਮ ਤੌਰ 'ਤੇ ਤੇ ਸ਼ਰੀਫ ਦੀ ਤਰ੍ਹਾਂ ਦੇ ਮਾਲੀ ਹਾਲਤ ਵਾਲਾ ਆਦਮੀ ਇਸ ਤਰ੍ਹਾਂ ਬੱਚਿਆਂ ਨੂੰ ਅੱਗੇ ਵਧਾਉਣ 'ਚ ਜ਼ਿਆਦਾ ਕੁਝ ਨਹੀਂ ਕਰ ਪਾਉਂਦਾ, ਜਦਕਿ ਸ਼ਰੀਫ ਜਿਗਰੇ ਵਾਲੇ ਆਦਮੀ ਹਨ, ਜੋ ਬੱਚਿਆਂ ਦੇ ਚੰਗੇ ਭਵਿੱਖ ਲਈ ਲੜ ਰਿਹਾ ਹੈ।

ਆਪਣੀ ਆਰਥਿਕ ਦਿਸ਼ਾ 'ਤੇ ਗੱਲਬਾਤ 'ਚ ਸ਼ਰੀਫ ਨੇ ਕਿਹਾ,' ਮੇਰੇ ਪਿਤਾ ਭਾਲ ਦੇ ਕਰਮਚਾਰੀ ਸਨ। ਉਨ੍ਹਾਂ ਨੂੰ ਘੋੜਿਆਂ 'ਤੇ ਸੱਟਾ ਲਗਾਉਣ ਦਾ ਸ਼ੌਕ ਸੀ ਅਤੇ ਉਨ੍ਹਾਂ ਨੇ ਉਸ 'ਚ ਬਹੁਤ ਪੈਸੇ ਗੁਆ ਦਿੱਤੇ। ਪਰ ਮੈਂ ਹਾਰ ਨਹੀਂ ਮੰਨਾਗਾ ਮੈਨੂੰ ਯਕੀਨ ਹੈ ਕਿ ਮਿਹਨਤ ਦਾ ਨਤੀਜਾ ਇਕ ਦਿਨ ਮਿਲੇਗਾ।' ਬੱਚਿਆ ਨੂੰ ਟ੍ਰੇਨਿੰਗ ਦਿਵਾ ਕੇ ਸ਼ਰੀਫ ਉਨ੍ਹਾਂ ਨੂੰ ਘਰ ਛੱਡਦੇ ਹਨ ਅਤੇ ਫਿਰ ਆਪਣੇ ਕੰਮ 'ਤੇ ਨਿਕਲ ਜਾਂਦੇ ਹਨ। ਸ਼ਰੀਫ ਹਰ ਰੋਜ਼ ਬੱਚਿਆਂ ਨੂੰ ਸਕੂਲ ਅਤੇ ਕੋਚਿੰਗ ਲਈ ਛੱਡਣ ਜਾਂਦੇ ਹਨ। ਇਸ 'ਚ ਉਨ੍ਹਾਂ ਦਾ ਬਹੁਤ ਖਰਚ ਹੁੰਦਾ ਹੈ । ਬੱਚੇ ਸਿਰਫ ਖੇਡਾਂ 'ਚ ਹੀ ਨਹੀਂ ਸਕੂਲ 'ਚ ਵੀ ਚੰਗਾ  ਪ੍ਰਦਰਸ਼ਨ ਕਰਦੇ ਹਨ ਉਹ ਹਮੇਸ਼ਾ 80% ਨੰਬਰ ਲੈ ਕੇ ਪਾਸ ਹੁੰਦੇ ਹਨ।

ਸ਼ਰੀਫ ਮੰਨਦੇ ਹਨ ਕਿ ਇਸਦੇ ਪਿੱਛੇ ਉਨ੍ਹਾਂ ਦੀ ਪਤਨੀ ਦੀ ਵੀ ਮਿਹਨਤ ਹੈ। ਸ਼ਰੀਫ ਨੇ ਦੱਸਿਆ ਕਿ ਹੁਣ ਤੱਕ ਮੇਰੀ ਪਤਨੀ ਨੇ ਮੇਰੇ ਕੋਲੋ ਕੋਈ ਮਹਿੰਗੀ ਚੀਜ਼ ਨਹੀਂ ਮੰਗੀ। ਉਹ ਮੇਰੀ ਸਥਿਤੀ ਸਮਝਦੀ ਹੈ। ਉਹ ਹਮੇਸ਼ਾ ਮੇਰੇ ਨਾਲ ਰਹਿੰਦੀ ਹੈ ਉਹ ਸਮਝਦੀ ਹੈ ਕਿ ਮੈਂ ਬੱਚਿਆਂ ਲਈ ਕੀ ਕਰ ਰਿਹਾ ਹਾਂ। ਉਹ ਰੋਜ਼ਾਨਾ ਮੈਨੂੰ ਅੱਗੇ ਵਧਣ ਦੀ ਪ੍ਰੇਰਣਾ ਦਿੰਦੀ ਹੈ. ਉਸਦੇ ਖੁਸ਼ ਰਹਿਣ ਨਾਲ ਰੋਜ਼ਾਨਾ ਮੈਨੂੰ ਊਰਜਾ ਮਿਲਦੀ ਹੈ ਕਿ ਮੈਂ ਬੱਚਿਆਂ ਲਈ ਸੰਘਰਸ਼ ਕਰ ਸਕਾਂ। ਸ਼ਰੀਫ ਦੇ ਬੱਚਿਆਂ ਨੂੰ ਕੋਚਿੰਗ ਦੇਣ ਵਾਲੇ ਇਰਫਾਨ ਕਹਿੰਦੇ ਹਨ,'  ਫੈਜ਼ੁੱਲਾ ਅਤੇ ਨਗਮਾ ਵਧੀਆ ਗੇਂਦਬਾਜ਼ ਹਨ। ਉਨ੍ਹਾਂ ਦਾ ਭਵਿੱਖ ਬਹੁਤ ਸ਼ਾਨਦਾਰ ਹੈ। ਮੈਨੂੰ ਜਿੰਨਾ ਕਰ ਸਕਿਆ ਉਨ੍ਹਾਂ ਲਈ ਕਰਾਂਗਾ। 
ਅਸਲ 'ਚ ਸ਼ਰੀਫ ਨੂੰ ਆਰਥਿਕ ਮਦਦ ਦੀ ਜ਼ਰੂਰਤ ਹੈ, ਜੋ ਲੋਕ ਚਾਹੁੰਦੇ ਹਨ ਉਹ ਸ਼ਰੀਫ ਦੀ ਮਦਦ ਕਰ ਸਕਦੇ ਹਨ। ਸ਼ਰੀਫ ਦੇ ਬੈਂਕ ਅਕਾਉਂਟ ਦੀ ਡਿਟੇਲ ਹੇਠਾ ਲਿਖੀ ਗਈ ਹੈ।

A/C Holder Name: NAGMA UNNISA

A/C Number: 04582210029099

Customer ID: 37016021

IFSC Code: SYNB0000458 (SYNDICATE BANK, RT NAGAR BRANCH, BENGALURU)


Related News