ਆਸਟਰੇਲੀਆ ਨੂੰ ਲੱਗਾ ਝਟਕਾ, ਪਾਕਿ ਦੌਰੇ ਤੋਂ ਬਾਹਰ ਹੋਇਆ ਤੇਜ਼ ਗੇਂਦਬਾਜ਼

03/22/2022 9:59:32 PM

ਮੈਲਬੋਰਨ- ਆਸਟਰੇਲੀਆਈ ਤੇਜ਼ ਗੇਂਦਬਾਜ਼ ਕੇਨ ਰਿਚਡਰਸਨ ਹੈਮਸਟ੍ਰਿੰਗਜ਼ ਦੀ ਸੱਟ ਦੇ ਕਾਰਨ ਆਸਟਰੇਲੀਆ ਦੇ ਮੌਜੂਦਾ ਪਾਕਿਸਤਾਨ ਦੌਰੇ ਵਿਚ ਸੀਮਿਤ ਓਵਰ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਉਸਦੀ ਜਗ੍ਹਾ ਅਨਕੈਪਡ ਤੇਜ਼ ਗੇਂਦਬਾਜ਼ ਬੇਨ ਡਵਾਰਸ਼ਵਿਸ ਨੂੰ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ। ਪ੍ਰਮੁੱਖ ਖਿਡਾਰੀਆਂ ਨੂੰ ਆਰਾਮ ਦਿੱਤੇ ਜਾਣ ਤੋਂ ਬਾਅਦ ਆਸਟਰੇਲੀਆਈ ਟੀਮ ਵਿਚ ਸਭ ਤੋਂ ਅਨੁਭਵੀ ਤੇਜ਼ ਗੇਂਦਬਾਜ਼ ਰਿਚਡਰਸਨ ਦੀ ਸੱਟ ਟੀਮ ਦੇ ਲਾਹੌਰ ਜਾਣ ਤੋਂ ਪਹਿਲਾਂ ਮੈਲਬੋਰਨ ਵਿਚ ਅਭਿਆਸ ਦੇ ਦੌਰਾਨ ਗੰਭੀਰ ਹੋ ਗਈ।

ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਆਸਟਰੇਲੀਆ ਦੀ ਦੱਖਣੀ ਅਫਰੀਕਾ 'ਤੇ ਧਮਾਕੇਦਾਰ ਜਿੱਤ
ਕ੍ਰਿਕਟ ਆਸਟਰੇਲੀਆ ਨੇ ਬਿਆਨ ਵਿਚ ਕਿਹਾ ਕਿ ਸੱਟ ਤਾਂ ਹਾਲਾਂਕਿ ਮਾਮੂਲੀ ਹੈ ਪਰ ਪਾਕਿਸਤਾਨ ਦੀ ਲੰਬੀ ਯਾਤਰਾ ਦੇ ਨਾਲ 8 ਦਿਨਾਂ ਵਿਚ ਚਾਰ ਮੈਚ ਨਿਰਧਾਰਤ ਹੈ, ਇਸ ਲਈ ਰਿਚਡਰਸਨ ਦੇ ਲਈ ਘਰ 'ਤੇ ਰਹਿਣਾ ਹੀ ਵਧੀਆ ਹੈ। ਉਹ ਬੀ. ਬੀ. ਐੱਲ. ਵਿਚ ਸਿਡਨੀ ਸਿਕਸਰਸ ਦੇ ਲਈ ਖੇਡਣ ਵਾਲੇ ਬੇਨ ਅੰਤਰਰਾਸ਼ਟਰੀ ਪੱਧਰ 'ਤੇ ਅਨਕੈਪਡ ਹੈ, ਉਹ ਹਾਲਾਂਕਿ ਇਸ ਤੋਂ ਪਹਿਲਾਂ 2017-18 ਵਿਚ ਤ੍ਰਿਕੋਣੀ ਸੀਰੀਜ਼ ਦੇ ਦੌਰਾਨ ਆਸਟਰੇਲੀਆ ਦੀ ਟੀ-20 ਟੀਮ ਦਾ ਹਿੱਸਾ ਰਹੇ ਸਨ। ਉਹ ਆਈ. ਪੀ. ਐੱਲ. ਦਾ ਵੀ ਹਿੱਸਾ ਰਹੇ ਹਨ।

ਇਹ ਖ਼ਬਰ ਪੜ੍ਹੋ-PAK v AUS : ਦੂਜੇ ਦਿਨ ਦੀ ਖੇਡ ਖਤਮ, ਪਾਕਿ ਦਾ ਸਕੋਰ 90/1
ਆਸਟਰੇਲੀਆਈ ਕਪਤਾਨ ਅਰੋਨ ਫਿੰਚ ਨੇ ਭਰੋਸਾ ਜਤਾਇਆ ਹੈ ਕਿ ਟੀਮ ਵਿਚ ਅਜੇ ਵੀ ਪਾਕਿਸਤਾਨ ਵਿਚ ਸਖਤ ਮੁਕਾਬਲਾ ਕਰਨ ਦੀ ਡੂਘਾਈ ਹੈ। ਉਨ੍ਹਾਂ ਨੇ ਇਕ ਬਿਆਨ ਵਿਚ ਕਿਹਾ ਕਿ ਇਕ ਚੀਜ਼ ਜੋ ਮਦਦ ਕਰੇਗੀ ਉਹ ਇਹ ਹੈ ਕਿ ਖਿਡਾਰੀਆਂ ਨੇ ਕਾਫੀ ਟੀ-20 ਕ੍ਰਿਕਟ ਖੇਡਿਆ ਹੈ। ਉਨ੍ਹਾਂ ਨੇ ਆਸਟਰੇਲੀਆਈ ਟੀਮ ਵਿਚ ਖੇਡਣ ਦਾ ਹਾਲਾਂਕਿ ਘੱਟ ਅਨੁਭਵ ਹੈ ਪਰ ਮੈਨੂੰ ਲੱਗਦਾ ਹੈ ਕਿ ਟੀ-20 ਕ੍ਰਿਕਟ ਖੇਡਣ ਨਾਲ ਉਨ੍ਹਾਂ ਨੂੰ ਮਦਦ ਮਿਲੇਗੀ। ਟੀਮ ਵਿਚ ਬਹੁਤ ਕੌਸ਼ਲ ਹੈ ਅਤੇ ਇਹ ਸਾਰੇ ਖਿਡਾਰੀ ਲੰਬੇ ਸਮੇਂ ਤੋਂ ਘਰੇਲੂ ਪੱਧਰ 'ਤੇ ਵੀ ਵਨ ਡੇ ਕ੍ਰਿਕਟ ਖੇਡਦੇ ਆ ਰਹੇ ਹਨ। ਫਿੰਚ ਨੇ ਕਿਹਾ ਕਿ ਆਪਣੀ ਸਮਰੱਥਾ 'ਤੇ ਬਹੁਤ ਜ਼ਿਆਦਾ ਵਿਸ਼ਵਾਸ ਹੋਣਾ ਮਹੱਤਵਪੂਰਨ ਹੈ। ਜਦੋਂ ਤੁਹਾਡੇ ਕੋਲ ਏਬਟ ਵਰਗੇ ਖਿਡਾਰੀ ਹਨ, ਜੋ ਲੰਬੇ ਸਮੇਂ ਤੋਂ ਬੇਹਰਨਡਾਰਫ ਦੇ ਨਾਲ ਖੇਡੇ ਹਨ। ਉਨ੍ਹਾਂ ਨੇ ਬਹੁਤ ਜ਼ਿਆਦਾ ਪੱਧਰ 'ਤੇ ਕ੍ਰਿਕਟ ਖੇਡਿਆ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh