ਆਸਟਰੇਲੀਆਈ ਟੀਮ ਨੂੰ ਝਟਕਾ, ਭਾਰਤ ਖ਼ਿਲਾਫ਼ ਪਹਿਲੇ ਟੈਸਟ ਮੈਚ ''ਚੋਂ ਬਾਹਰ ਹੋਏ ਵਾਰਨਰ

12/09/2020 4:07:57 PM

ਸਿਡਨੀ (ਵਾਰਤਾ) : ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੈਵਿਡ ਵਾਰਨਰ ਸੱਟ ਕਾਰਨ ਐਡੀਲੇਡ ਵਿਚ 17 ਦਸੰਬਰ ਤੋਂ ਭਾਰਤ ਖ਼ਿਲਾਫ਼ ਸ਼ੁਰੂ ਹੋ ਰਹੇ ਪਹਿਲੇ ਟੈਸਟ ਮੈਚ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਨੂੰ ਪੂਰੀ ਫਿਟਨੈਸ ਹਾਸਲ ਕਰਣ ਲਈ ਅਜੇ 10 ਦਿਨ ਲੱਗਣਗੇ ਅਤੇ ਉਹ ਮੈਲਬੌਰਨ ਵਿਚ 26 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਵਿਚ ਵਾਪਸੀ ਦੀ ਕੋਸ਼ਿਸ਼ ਕਰ ਸਕਦੇ ਹਨ। ਭਾਰਤ ਖ਼ਿਲਾਫ਼ ਹਾਲ ਹੀ ਵਿਚ ਸੰਪੰਨ ਹੋਈ ਵਨਡੇ ਸੀਰੀਜ਼ ਦੇ ਦੂਜੇ ਮੈਚ ਵਿਚ ਫੀਲਡਿੰਗ ਦੌਰਾਨ ਵਾਰਨਰ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਆ ਗਿਆ ਸੀ ਅਤੇ ਜਿਸ ਦੇ ਬਾਅਦ ਉਹ ਸੀਮਤ ਓਵਰਾਂ ਦੀ ਸੀਰੀਜ਼ ਤੋਂ ਬਾਹਰ ਹੋ ਗਏ। ਉਹ ਫਿਲਹਾਲ ਇਲਾਜ ਲਈ ਸਿਡਨੀ ਵਿਚ ਰਹਿਣਗੇ, ਜਦੋਂਕਿ ਟੀਮ ਦੇ ਬਾਕੀ ਮੈਂਬਰ ਅੱਜ ਐਡੀਲੇਡ ਰਵਾਨਾ ਹੋਣਗੇ।

ਇਹ ਵੀ ਪੜ੍ਹੋ:  ਸਿੰਘੂ ਸਰਹੱਦ 'ਤੇ ਕਬੱਡੀ ਖਿਡਾਰੀ ਨਿਭਾ ਰਹੇ ਕਿਸਾਨਾਂ ਦੇ ਕੱਪੜੇ ਧੋਣ ਦੀ ਸੇਵਾ (ਵੇਖੋ ਤਸਵੀਰਾਂ)

ਵਾਰਨਰ ਨੇ ਕਿਹਾ, 'ਮੈਂ ਘੱਟ ਸਮੇਂ ਵਿਚ ਕਾਫ਼ੀ ਤਰੱਕੀ ਕੀਤੀ ਹੈ ਅਤੇ ਆਪਣਾ ਇਲਾਜ ਕਰਾਉਣ ਦੇ ਮੱਦੇਨਜ਼ਰ ਮੇਰੇ ਲਈ ਇੱਥੇ ਸਿਡਨੀ ਵਿਚ ਰੁਕਣਾ ਬਿਹਤਰ ਹੋਵੇਗਾ। ਮੈਂ ਸੱਟ ਤੋਂ ਕਾਫ਼ੀ ਹੱਦ ਤੱਕ ਉਬਰ ਚੁੱਕਿਆ ਹਾਂ ਪਰ ਟੈਸਟ ਮੈਚ ਵਿਚ ਆਪਣਾ 100 ਫ਼ੀਸਦੀ ਦੇਣ ਲਈ ਅਜੇ ਵੀ ਮੈਨੂੰ ਮਾਨਸਿਕ ਰੂਪ ਤੋਂ ਖ਼ੁਦ ਨੂੰ ਤਿਆਰ ਕਰਣਾ ਬਾਕੀ ਹੈ। ਇਸ ਵਿਚ ਵਿਕਟਾਂ ਦੇ ਵਿਚ ਦੌੜ ਲਗਾਉਣਾ ਅਤੇ ਚੁੱਸਤ ਫੀਲਡਿੰਗ ਕਰਣਾ ਸ਼ਾਮਲ ਹੈ। ਮੈਂ ਅਜੇ ਆਪਣੀ ਫਿਟਨੈਸ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਸੰਤੁਸ਼ਟ ਨਹੀਂ ਹਾਂ ਅਤੇ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੋਣ ਵਿਚ ਅਜੇ 10 ਦਿਨ ਹੋਰ ਲੱਗਣਗੇ। ਆਸਟਰੇਲੀਆ ਦੇ ਕੋਚ ਜਸਟਿਨ ਲੈਂਗਰ ਨੂੰ ਵਾਰਨਰ ਦੇ ਬਾਕਸਿੰਗ ਡੇਅ ਟੈਸਟ ਤੱਕ ਪੂਰੀ ਤਰ੍ਹਾਂ ਫਿੱਟ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ: ਸੀਰੀਜ਼ ਜਿੱਤਣ ਦੇ ਬਾਵਜੂਦ ਵੀ ਭਾਰਤੀ ਕ੍ਰਿਕਟ ਟੀਮ ਨੂੰ ਲੱਗਾ ਜੁਰਮਾਨਾ, ਜਾਣੋ ਕਿੱਥੇ ਹੋਈ ਗ਼ਲਤੀ

ਉਨ੍ਹਾਂ ਕਿਹਾ, 'ਵਾਰਨਰ ਅੱਜ ਜਿਸ ਮੁਕਾਮ 'ਤੇ ਹਨ ਉਸ ਦੇ ਲਈ ਉਨ੍ਹਾਂ ਨੇ ਅਥਾਹ ਸਮਰਪਣ ਵਿਖਾਇਆ ਹੈ ਅਤੇ ਸਾਨੂੰ ਪੂਰੀ ਉਮੀਦ ਹੈ ਕਿ ਮੈਲਬੌਰਨ ਟੈਸਟ ਲਈ ਪੂਰੀ ਤਰ੍ਹਾਂ ਫਿੱਟ ਰਹਿਣਗੇ।' ਵਾਰਨਰ ਦੀ ਗੈਰ-ਮੌਜੂਦਗੀ ਵਿਚ ਵਿਲ ਪੁਕੋਵਸਕੀ ਉਨ੍ਹਾਂ ਦੀ ਜਗ੍ਹਾ ਲੈਣ ਦੇ ਦਾਅਵੇਦਾਰ ਹਨ ਪਰ ਉਨ੍ਹਾਂ ਨੂੰ ਭਾਰਤ ਏ ਖ਼ਿਲਾਫ਼ 3 ਦਿਨਾਂ ਅਭਿਆਸ ਦੇ ਤੀਜੇ ਦਿਨ ਮੰਗਲਵਾਰ ਨੂੰ ਕਾਰਤਿਕ ਤਿਆਗੀ ਦੀ ਗੇਂਦ ਹੇਲਮੈਟ 'ਤੇ ਲੱਗ ਗਈ ਸੀ। ਉਹ ਇਸ ਤੋਂ ਉੱਬਰਣ ਦੀ ਹਾਲਤ ਵਿਚ ਹੀ ਉਹ ਐਡੀਲੇਡ ਟੈਸਟ ਵਿਚ ਪ੍ਰਦਰਸ਼ਨ ਕਰ ਸਕਦੇ ਹਨ।

ਇਹ ਵੀ ਪੜ੍ਹੋ: ਰੈਸਲਰ ਬੀਬੀ ਬੈਕੀ ਲਿੰਚ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਖ਼ੁਸ਼ੀ


cherry

Content Editor

Related News