ਆਸਟਰੇਲੀਅਨ ਸਪਿਨਰ ਨਾਥਨ ਲਿਓਨ ਨੇ ‘ਬੈਜ਼ਬਾਲ’ ਦਾ ਮਖੌਲ ਉਡਾਇਆ

11/26/2023 4:45:16 PM

ਲੰਡਨ, (ਭਾਸ਼ਾ)– ਆਸਟਰੇਲੀਅਨ ਆਫ ਸਪਿਨਰ ਨਾਥਨ ਲਿਓਨ ਨੇ ਇੰਗਲੈਂਡ ਟੈਸਟ ਟੀਮ ਦੀ ਹਮਲਾਵਰ ਖੇਡ ਸ਼ੈਲੀ ‘ਬੈਜ਼ਬਾਲ’ ਦਾ ਮਜ਼ਾਕ ਉਡਾਇਆ ਹੈ। ਟੈਸਟ ਕ੍ਰਿਕਟ ਵਿਚ 496 ਵਿਕਟਾਂ ਲੈ ਚੁੱਕੇ ਲਿਓਨ ਨੇ ਕਿਹਾ ਕਿ ਉਸ ਨੂੰ ਪਿਛਲੇ ਸਾਲ ਦੋਵੇਂ ਏਸ਼ੇਜ਼ ਟੈਸਟ ਵਿਚ ਬੈਜ਼ਬਾਲ ਕਿਤੇ ਨਜ਼ਰ ਨਹੀਂ ਆਇਆ। 

ਇਹ ਵੀ ਪੜ੍ਹੋ : ਨਿਸ਼ਾਨੇਬਾਜ਼ੀ 'ਚ ਪੰਜਾਬ ਤੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ਅਵਨੀਤ ਕੌਰ ਸਿੱਧੂ ਦੇ ਜੀਵਨ 'ਤੇ ਇਕ ਝਾਤ

ਲਿਓਨ ਦੋ ਟੈਸਟ ਖੇਡਣ ਤੋਂ ਬਾਅਦ ਸੱਟ ਕਾਰਨ ਬਾਕੀ ਤਿੰਨ ਮੈਚ ਨਹੀਂ ਖੇਡ ਸਕਿਆ ਸੀ। ਬਾਜ਼ ਦੇ ਨਾਂ ਨਾਲ ਮਸ਼ਹੂਰ ਇੰਗਲੈਂਡ ਦੇ ਕੋਚ ਬ੍ਰੈਂਡਨ ਮੈਕਕੁਲਮ ਨੇ ਬੈਜ਼ਬਾਲ ਨੂੰ ਚਲਨ ਵਿਚ ਲਿਆਂਦਾ ਹੈ। ਲਿਓਨ ਨੇ ਕਿਹਾ,‘‘ਬੈਜ਼ਬਾਲ ਵਿਰੁੱਧ ਸਾਨੂੰ 2-0 ਨਾਲ ਬੜ੍ਹਤ ਮਿਲੀ ਸੀ ਤਾਂ ਮੈਂ ਖੁਸ਼ ਹਾਂ। ਇਹ ਬਕਵਾਸ ਹੈ ਜਿਸ ਤਰ੍ਹਾਂ ਦੀ ਕ੍ਰਿਕਟ ਇੰਗਲੈਂਡ ਖੇਡਣਾ ਚਾਹੁੰਦਾ ਹੈ। ਹੁਣ ਤਾਂ ਇਹ ਸ਼ਬਦਕੋਸ਼ ਵਿਚ ਵੀ ਹੈ।’’

ਇਹ ਵੀ ਪੜ੍ਹੋ : ਮੁਹੰਮਦ ਸ਼ੰਮੀ ਬਣੇ ਮਸੀਹਾ, ਹਾਦਸੇ ਦਾ ਸ਼ਿਕਾਰ ਹੋਈ ਕਾਰ ਦੇ ਡਰਾਈਵਰ ਨੂੰ ਬਚਾਇਆ (ਦੇਖੋ ਵੀਡੀਓ)

ਉਸ ਨੇ ਕਿਹਾ,‘‘ਹਰ ਕੋਈ ਬੈਜ਼ਬਾਲ ਦੀ ਗੱਲ ਕਰ ਰਿਹਾ ਹੈ। ਈਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਉਨ੍ਹਾਂ ਦੋ ਟੈਸਟਾਂ ਵਿਚ ਇਹ ਨਹੀਂ ਦਿਖਿਆ ਜਿਹੜਾ ਮੈਂ ਉਨ੍ਹਾਂ ਵਿਰੁੱਧ ਖੇਡਿਆ। ਇਸ ਨੂੰ ਵਧਾ-ਚੜਾਅ ਕੇ ਪੇਸ਼ ਕੀਤਾ ਗਿਆ ਹੈ। ਅਸੀਂ ਵੀ ਹਮਲਾਵਰ ਕ੍ਰਿਕਟ ਖੇਡਦੇ ਹਾਂ ਮਤਲਬ ਡੇਵਿਡ ਵਾਰਨਰ ਇਕ ਸੈਸ਼ਨ ਵਿਚ ਸੈਂਕੜਾ ਬਣਾ ਲੈਂਦਾ ਹੈ।’’

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Tarsem Singh

This news is Content Editor Tarsem Singh