ਆਸਟ੍ਰੇਲੀਆਈ ਕ੍ਰਿਕਟਰ ਕਮਿੰਸ ਨੇ ਕੋਰੋਨਾ ਖ਼ਿਲਾਫ਼ ਭਾਰਤ ਦੀ ਮਦਦ ਲਈ ਵਧਾਇਆ ਹੱਥ, ਦਿੱਤੇ 50 ਹਜ਼ਾਰ ਡਾਲਰ

04/26/2021 5:13:39 PM

ਨਵੀਂ ਦਿੱਲੀ (ਭਾਸ਼ਾ) : ਕੋਲਕਾਤਾ ਨਾਈਟ ਰਾਈਡਰਸ ਦੇ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੇ ਸੋਮਵਾਰ ਨੂੰ ਭਾਰਤ ਵਿਚ ਕੋਵਿਡ-19 ਮਾਮਲਿਆਂ ਨਾਲ ਭਰੇ ਹਸਪਤਾਲਾਂ ਵਿਚ ਆਕਸੀਜਨ ਦੀ ਸਪਲਾਈ ਲਈ ‘ਪੀ.ਐਮ. ਕੇਅਰਸ ਫੰਡ’ ਵਿਚ 50,000 ਡਾਲਰ ਦਾਨ ਦੇਣ ਦਾ ਐਲਾਨ ਕੀਤਾ। ਕਮਿੰਸ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਨੂੰ ਸਲਾਹ ਦਿੱਤੀ ਗਈ ਕਿ ਭਾਰਤ ਸਰਕਾਰ ਇੰਡੀਅਨ ਪ੍ਰੀਮੀਅਰ ਲੀਗ ਜਾਰੀ ਰੱਖਣ ਦਾ ਸਮਰਥਨ ਕਰਦੀ ਹੈ ਅਤੇ ਮੰਨਦੀ ਹੈ ਕਿ ਇਸ ਮੁਸ਼ਕਲ ਸਮੇਂ ਵਿਚ ਇਹ ‘ਕੁੱਝ ਘੰਟਿਆਂ ਦਾ ਆਨੰਦ’ ਮੁਹੱਈਆ ਕਰਾਉਂਦੀ ਹੈ।

ਇਹ ਵੀ ਪੜ੍ਹੋ : ਕ੍ਰਿਕਟਰ ਆਰ. ਅਸ਼ਵਿਨ ਵੱਲੋਂ IPL ਛੱਡਣ ਦਾ ਐਲਾਨ, ਕਿਹਾ- ਪਰਿਵਾਰ ਕੋਰੋਨਾ ਨਾਲ ਲੜ ਰਿਹੈ ਜੰਗ

ਆਪਣੇ ਅਧਿਕਾਰਤ ਟਵਿਟਰ ਹੈਂਡਲ ’ਤੇ ਬਿਆਨ ਵਿਚ ਉਨ੍ਹਾਂ ਨੇ ਇਹ ਐਲਾਨ ਕੀਤਾ ਅਤੇ ਹੋਰ ਸਿਖ਼ਰ ਖਿਡਾਰੀਆਂ ਨੂੰ ਵੀ ਅਜਿਹਾ ਕਰਨ ਦੀ ਅਪੀਲ ਕੀਤੀ। ਕਿਉਂਕਿ ਦੇਸ਼ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਉਨ੍ਹਾਂ ਨੇ ਆਪਣੇ ਬਿਆਨ ਵਿਚ ਕਿਹਾ, ‘ਇੱਥੇ ਇਸ ’ਤੇ ਕਾਫ਼ੀ ਚਰਚਾ ਹੋ ਰਹੀ ਹੈ ਕਿ ਕੀ ਇੰਡੀਅਨ ਪ੍ਰੀਮੀਅਰ ਲੀਗ ਦਾ ਜਾਰੀ ਰਹਿਣਾ ਸਹੀ ਹੈ, ਜਦੋਂਕਿ ਕੋਵਿਡ-19 ਇੰਫੈਕਸ਼ਨ ਦੀ ਦਰ ਕਾਫ਼ੀ ਜ਼ਿਆਦਾ ਬਣੀ ਹੋਈ ਹੈ।’ ਕਮਿੰਸ ਨੇ ਇਸ ਬਿਆਨ ਵਿਚ ਕਿਹਾ, ‘ਮੈਨੂੰ ਸਲਾਹ ਦਿੱਤੀ ਗਈ ਹੈ ਕਿ ਭਾਰਤ ਸਰਕਾਰ ਸਮਝਦੀ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ ਖੇਡਣ ਨਾਲ ਤਾਲਾਬੰਦੀ ਵਿਚ ਰਹਿ ਰਹੇ ਲੋਕਾਂ ਨੂੰ ਹਰ ਦਿਨ ਕੁੱਝ ਘੰਟੇ ਆਨੰਦ ਅਤੇ ਰਾਹਤ ਮਿਲਦੀ ਹੈ, ਜਦੋਂਕਿ ਦੇਸ਼ ਮੁਸ਼ਕਲ ਸਮੇਂ ’ਚੋਂ ਲੰਘ ਰਿਹਾ ਹੈ।’ ਦੇਸ਼ ਵਿਚ ਸੋਮਵਾਰ ਨੂੰ 3.53 ਲੱਖ ਮਾਮਲੇ ਦਰਜ ਕੀਤੇ ਗਏ ਜੋ ਪਿਛਲੇ ਸਾਲ ਮਹਾਮਾਰੀ ਸ਼ੁਰੂ ਹੋਣ ਦੇ ਬਾਅਦ ਤੋਂ ਦੁਨੀਆ ਭਰ ਵਿਚ ਸਭ ਤੋਂ ਜ਼ਿਆਦਾ ਹੈ। ਉਨ੍ਹਾਂ ਕਿਹਾ, ‘ਇੰਨੇ ਸਾਰੇ ਲੋਕਾਂ ਦੇ ਇਸ ਸਮੇਂ ਬੀਮਾਰ ਹੋਣ ਨਾਲ ਮੈਨੂੰ ਕਾਫ਼ੀ ਦੁੱਖ ਹੈ।’

ਇਹ ਵੀ ਪੜ੍ਹੋ : ਪਾਕਿ ਨੇ ਭਾਰਤ ਦੀ ਮਦਦ ਲਈ ਵਧਾਇਆ ਹੱਥ, ਕਿਹਾ- ਵੈਂਟੀਲੇਟਰ ਸਮੇਤ ਹੋਰ ਸਮਾਨ ਭੇਜਣ ਨੂੰ ਹਾਂ ਤਿਆਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 

cherry

This news is Content Editor cherry