ਗੋਲਡ ਕੋਸਟ ''ਚ ਖੇਡੇ ਬਿਨਾਂ ਆਸਟਰੇਲੀਆਈ ਮਹਿਲਾ ਮੁੱਕੇਬਾਜ਼ ਨੂੰ ਤਮਗਾ

04/04/2018 11:52:28 PM

ਗੋਲਡ ਕੋਸਟ — 21ਵੀਆਂ ਰਾਸ਼ਟਰਮੰਡਲ ਖੇਡਾਂ ਵਿਚ ਆਸਟਰੇਲੀਆਈ ਮਹਿਲਾ ਮੁੱਕੇਬਾਜ਼ ਟੇਲਾਹ ਰਾਬਰਟਸਨ ਨੇ ਆਪਣੇ ਮੁਕਾਬਲੇ ਤੋਂ 9 ਦਿਨ ਪਹਿਲਾਂ ਹੀ ਗੋਲਡ ਕੋਸਟ ਖੇਡਾਂ ਵਿਚ ਆਪਣਾ ਅਤੇ ਇਨ੍ਹਾਂ ਖੇਡਾਂ ਦਾ ਪਹਿਲਾ ਤਮਗਾ ਪੱਕਾ ਕਰ ਲਿਆ। ਰਾਸ਼ਟਰਮੰਡਲ ਖੇਡਾਂ ਵਿਚ ਰਾਬਰਟਸਨ ਦੇ ਵਰਗ ਦਾ ਮੁੱਕੇਬਾਜ਼ੀ ਮੁਕਾਬਲਾ 9 ਦਿਨ ਬਾਅਦ 13 ਅਪ੍ਰੈਲ ਨੂੰ ਹੋਣਾ ਸੀ ਪਰ 19 ਸਾਲਾ ਕਵੀਂਸਲੈਂਡ ਖਿਡਾਰਨ ਨੇ ਆਪਣੀ ਪਹਿਲੀ ਬਾਊਟ ਤੋਂ ਪਹਿਲਾਂ ਹੀ ਘੱਟੋ-ਘੱਟ ਕਾਂਸੀ ਤਮਗਾ ਪੱਕਾ ਕਰ ਲਿਆ ਹੈ। ਰਾਬਰਟਸਨ ਨੂੰ ਮਹਿਲਾਵਾਂ ਦੇ 51 ਕਿ. ਗ੍ਰਾ. ਭਾਰ ਵਰਗ 'ਚ ਸੈਮੀਫਾਈਨਲ ਤਕ ਬਿਨਾਂ ਖੇਡੇ ਹੀ ਪ੍ਰਵੇਸ਼ ਮਿਲਿਆ ਹੈ, ਜਿਸ ਨਾਲ ਉਸ ਦਾ ਪੋਡੀਅਮ 'ਤੇ ਆਉਣਾ ਤੈਅ ਹੋ ਗਿਆ ਹੈ। ਇਸ ਦੇ ਨਾਲ ਹੀ ਘਰੇਲੂ ਆਸਟਰੇਲੀਆਈ ਮੁੱਕੇਬਾਜ਼ ਨੇ 21ਵੀਆਂ ਗੋਲਡ ਕੋਸਟ ਖੇਡਾਂ ਦਾ ਸਭ ਤੋਂ ਪਹਿਲਾ ਤਮਗਾ ਵੀ ਆਪਣੇ ਨਾਂ ਕਰਨ ਦੀ ਉਪਲੱਬਧੀ ਦਰਜ ਕਰ ਲਈ ਹੈ ਅਤੇ ਉਹ ਵੀ ਬਿਨਾਂ ਖੇਡੇ।