ਆਸਟਰੇਲੀਆ ਅਗਲੇ ਮੈਚ ''ਚ ਵਾਪਸੀ ਕਰੇਗਾ : ਨਾਈਲ

03/03/2019 9:12:50 PM

ਨਾਗਪੁਰ— ਭਾਰਤ ਹੱਥੋਂ ਪਹਿਲੇ ਵਨ ਡੇ 'ਚ 6 ਵਿਕਟਾਂ ਨਾਲ ਹਾਰਨ ਤੋਂ ਬਾਅਦ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਨਾਥਨ ਕੁਲਟਰ ਨਾਈਲ ਨੇ ਕਿਹਾ ਕਿ ਆਸਟਰੇਲੀਆ ਅਗਲੇ ਮੁਕਾਬਲੇ 'ਚ ਵਾਪਸੀ ਕਰੇਗਾ। ਆਸਟਰੇਲੀਆ ਤੇਜ਼ ਗੇਂਦਬਾਜ਼ ਕੁਲਟਰ ਨਾਈਲ ਨੇ ਭਰੋਸਾ ਜਤਾਇਆ ਹੈ ਕਿ ਆਸਟਰੇਲੀਆ ਆਪਣੇ ਟੀ-20 ਸੀਰੀਜ਼ ਦੇ ਪ੍ਰਦਰਸ਼ਨ ਨੂੰ ਦੋਹਰਾਵੇਗਾ ਤੇ ਅਗਲੇ ਮੈਚ 'ਚ ਭਾਰਤ ਨੂੰ ਹਰਾਵੇਗਾ। ਜ਼ਿਕਰਯੋਗ ਹੈ ਕਿ ਭਾਰਤ ਨੂੰ ਟੀ-20 ਸੀਰੀਜ਼ 'ਚ 2-0 ਨਾਲ ਹਰਾਉਣ ਤੋਂ ਬਾਅਦ ਆਸਟਰੇਲੀਆ ਸ਼ਨੀਵਾਰ ਨੂੰ ਹੈਦਰਾਬਾਦ 'ਚ ਹੋਏ ਸੀਰੀਜ਼ ਦੇ ਪਹਿਲੇ ਮੁਕਾਬਲੇ 'ਚ ਭਾਰਤ ਤੋਂ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕੁਲਟਰ ਨਾਈਲ  ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਸਾਡੇ ਹੱਥ ਤੋਂ ਸੀਰੀਜ਼ ਨਿਕਲ ਗਈ ਹੈ। ਉਨ੍ਹਾਂ ਨੇ ਸੀਰੀਜ਼ 'ਚ ਬੜ੍ਹਤ ਲੈ ਲਈ ਹੈ ਇਸ ਲਈ ਉਸਦਾ ਪਲੜ੍ਹਾ ਭਾਰੀ ਲੱਗ ਰਿਹਾ ਹੈ ਪਰ ਇਹ ਕਾਫੀ ਕਰੀਬੀ ਮੁਕਾਬਲਾ ਹੈ।


ਅਸੀਂ ਵਧੀਆ ਪ੍ਰਦਰਸ਼ਨ ਕੀਤਾ ਸੀ ਪਰ ਆਖਰ 'ਚ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਸਾਡੇ ਹੱਥੋਂ ਮੈਚ ਨਿਕਲ ਗਿਆ। ਮੈਨੂੰ ਲੱਗਦਾ ਹੈ ਕਿ ਇਹ ਬਹੁਤ ਕਰੀਬੀ ਮੁਕਾਬਲਾ ਸੀ ਤੇ ਅਗਲੇ 4 ਮੈਚਾਂ 'ਚ ਬਹੁਤ ਵਧੀਆ ਤੇ ਸਖਤ ਮੁਕਾਬਲਾ ਦੇਖਣ ਨੂੰ ਮਿਲੇਗਾ।

Gurdeep Singh

This news is Content Editor Gurdeep Singh