T20 WC, AUS v SL : ਆਸਟਰੇਲੀਆ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ

10/28/2021 10:44:23 PM

ਦੁਬਈ- ਧਮਾਕੇਦਾਰ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ (65) ਦੀ ਫਾਰਮ ਵਿਚ ਸ਼ਾਨਦਾਰ ਵਾਪਸੀ ਨਾਲ ਆਸਟਰੇਲੀਆ ਨੇ ਸ਼੍ਰੀਲੰਕਾ ਨੂੰ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਗਰੁੱਪ ਇਕ ਦੇ ਮੈਚ ਵਿਚ ਬੁੱਧਵਾਰ ਨੂੰ ਇਕਪਾਸੜ ਅੰਦਾਜ਼ ਵਿਚ ਸੱਤ ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਵਿਚ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ। ਸ਼੍ਰੀਲੰਕਾ ਨੇ ਆਸਟਰੇਲੀਆ ਵਿਰੁੱਧ ਮੈਚ ਵਿਚ 20 ਓਵਰਾਂ ਵਿਚ 6 ਵਿਕਟਾਂ 'ਤੇ 154 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਪਰ ਉਸਦੇ ਗੇਂਦਬਾਜ਼ ਇਸ ਸਕੋਰ ਦਾ ਬਚਾਅ ਨਹੀਂ ਕਰ ਸਕੇ ਤੇ ਆਸਟਰੇਲੀਆ ਨੇ 17 ਓਵਰ ਵਿਚ ਤਿੰਨ ਵਿਕਟਾਂ 'ਤੇ 155 ਦੌੜਾਂ ਬਣਾ ਕੇ ਆਸਾਨ ਜਿੱਤ ਹਾਸਲ ਕਰ ਲਈ। ਵਾਰਨਰ ਨੇ 42 ਗੇਂਦਾਂ 'ਤੇ 65 ਦੌੜਾਂ ਦੀ ਪਾਰੀ ਵਿਚ 10 ਚੌਕੇ ਲਗਾਏ।


ਵਾਰਨਰ ਨੇ ਆਪਣੇ ਸਾਥੀ ਓਪਨਰ ਤੇ ਕਪਤਾਨ ਫਿੰਚ ਦੀਆਂ 37 ਦੌੜਾਂ ਦੀ ਤੂਫਾਨੀ ਪਾਰੀ ਤੋਂ ਪਹਿਲੇ ਵਿਕਟ ਦੇ ਲਈ 6.5 ਓਵਰ ਵਿਚ 70 ਦੌੜਾਂ ਬਣਾਈਆਂ। ਆਸਟਰੇਲੀਆ ਨੇ 10 ਦੌੜਾਂ ਦੇ ਅੰਤਰਾਲ ਨਾਲ ਵਿਕਟ ਡਿੱਗੇ। ਫਿੰਚ ਨੇ 23 ਗੇਂਦਾਂ 'ਤੇ ਪੰਜ ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 37 ਦੌੜਾਂ ਬਣਾਈਆਂ। ਗਲੇਨ ਮੈਕਸਵੈੱਲ 6 ਗੇਂਦਾਂ ਵਿਚ ਪੰਜ ਦੌੜਾਂ ਬਣਾ ਕੇ ਆਊਟ ਹੋਏ। ਵਾਰਨਰ ਨੇ ਫਿਰ ਸਮਿੱਥ ਨਾਲ ਮਿਲ ਕੇ ਤੀਜੇ ਵਿਕਟ ਦੇ ਲਈ 50 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ ਤੇ ਆਸਟਰੇਲੀਆ ਨੂੰ ਜਿੱਤ ਦੀ ਮੰਜ਼ਿਲ 'ਤੇ ਪਹੁੰਚਾਇਆ। ਅਸਟਰੇਲੀਆ ਵਲੋਂ ਸਟਾਰਕ ਨੇ ਚਾਰ ਓਵਰਾਂ ਵਿਚ 27 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ ਤੇ ਪੈਟ ਕਮਿੰਸ ਨੇ 34 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। ਜ਼ੈਂਪਾ ਨੂੰ 12 ਦੌੜਾਂ 'ਤੇ 2 ਵਿਕਟਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਪਲੇਅਰ ਆਫ ਦਿ ਮੈਚ ਦਾ ਪੁਰਸਕਾਰ ਮਿਲਿਆ।


ਇਹ ਖ਼ਬਰ ਪੜ੍ਹੋ- ਅਲਕਾਰਾਜ ਨੇ ਮਰੇ ਨੂੰ ਹਰਾਇਆ, ਕੁਆਰਟਰ ਫਾਈਨਲ 'ਚ ਬੇਰੇਟਿਨੀ ਨਾਲ ਹੋਵੇਗਾ ਮੁਕਾਬਲਾ

ਪਲੇਇੰਗ ਇਲੈਵਨ-
ਆਸਟਰੇਲੀਆ:- ਡੇਵਿਡ ਵਾਰਨਰ, ਅਰੋਨ ਫਿੰਚ (ਕਪਤਾਨ), ਮਿਸ਼ੇਲ ਮਾਰਸ਼, ਸਟੀਵਨ ਸਮਿੱਥ, ਗਲੇਨ ਮੈਕਸਵੈੱਲ, ਮਾਰਕਸ ਸਟੋਇੰਸ, ਮੈਥਿਊ ਵੇਡ (ਵਿਕਟਕੀਪਰ), ਪੈਟ ਕਮਿੰਸ, ਮਿਸ਼ੇਲ ਸਟਾਰਕ, ਐਡਮ ਜ਼ੈਂਪਾ, ਜੋਸ਼ ਹੇਜ਼ਲਵੁੱਡ।
ਸ਼੍ਰੀਲੰਕਾ:- ਕੁਸਲ ਪਰੇਰਾ (ਵਿਕਟਕੀਪਰ), ਪਥੁਮ ਨਿਸਾਂਕਾ, ਚਰਿਤ ਅਸਲੰਕਾ, ਅਵਿਸ਼ਕਾ ਫਰਨਾਂਡੋ, ਵਨਿੰਦੂ ਹਸਾਰੰਗਾ, ਭਾਨੁਕਾ ਰਾਜਪਕਸ਼ੇ, ਦਾਸੁਨ ਸ਼ਨਾਕਾ (ਕਪਤਾਨ), ਚਮਿਕਾ ਕਰੁਣਾਰਤਨੇ, ਦੁਸ਼ਮੰਥਾ ਚਮੀਰਾ, ਲਾਹਿਰੂ ਕੁਮਾਰਾ, ਮਹੇਸ਼ ਥੇਕਸ਼ਾਨਾ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh