AUS v ENG : ਪੈਟ ਕਮਿੰਸ ਦੇ ਪੰਜੇ 'ਚ ਫਸਿਆ ਇੰਗਲੈਂਡ

12/09/2021 2:26:23 AM

ਬ੍ਰਿਸਬੇਨ- ਕਪਤਾਨ ਤੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਦੇ 38 ਦੌੜਾਂ 'ਤੇ 5 ਵਿਕਟਾਂ ਲੈਣ ਦੇ ਇਤਿਹਾਸਕ ਪ੍ਰਦਰਸ਼ਨ ਦੀ ਬਦੌਲਤ ਆਸਟਰੇਲੀਆ ਨੇ ਇੰਗਲੈਂਡ ਨੂੰ ਪਹਿਲੇ ਏਸ਼ੇਜ਼ ਕ੍ਰਿਕਟ ਟੈਸਟ ਮੈਚ ਦੇ ਵਰਖਾ ਪ੍ਰਭਾਵਿਤ ਪਹਿਲੇ ਦਿਨ 50.1 ਓਵਰਾਂ 'ਚ ਸਿਰਫ 147 ਦੌੜਾਂ 'ਤੇ ਢੇਰ ਕਰ ਦਿੱਤਾ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਉਸ ਦੀ ਸ਼ੁਰੂਆਤ ਖਰਾਬ ਰਹੀ ਤੇ ਮੈਚ ਦੀ ਪਹਿਲੀ ਗੇਂਦ 'ਤੇ ਮਿਸ਼ੇਲ ਸਟਾਰਕ ਨੇ ਰੋਰੀ ਬਨਰਸ ਨੂੰ ਬੋਲਡ ਕਰ ਦਿੱਤਾ। ਬਨਰਸ ਨੂੰ ਸ਼ਾਇਦ ਜੀਵਨ ਭਰ ਆਪਣੇ ਇਸ ਪ੍ਰਦਰਸ਼ਨ 'ਤੇ ਪਛਤਾਵਾ ਰਹੇਗਾ ਕਿਉਂਕਿ ਉਹ ਏਸ਼ੇਜ ਦੇ ਇਤਿਹਾਸ ਦੇ ਦੂਜੇ ਅਜਿਹੇ ਖਿਡਾਰੀ ਬਣੇ ਜੋ ਪਹਿਲੀ ਹੀ ਗੇਂਦ 'ਤੇ ਆਊਟ ਹੋ ਗਏ। ਨਾਲ ਹੀ ਇਸ ਸਾਲ ਉਹ 6ਵੀਂ ਵਾਰ ਜ਼ੀਰੋ ਦੇ ਸਕੋਰ 'ਤੇ ਆਊਟ ਹੋਏ ਹਨ। ਵਿਸ਼ਵ ਪੱਧਰ 'ਤੇ ਕਿਸੇ ਵੀ ਟੈਸਟ ਵਿਚ ਇਕ ਸਲਾਮੀ ਬੱਲੇਬਾਜ਼ ਵੱਲੋਂ ਇਹ ਸਭ ਤੋਂ ਖਰਾਬ ਰਿਕਾਰਡ ਹੈ। ਡੇਵਿਡ ਮਲਾਨ ਸਿਰਫ 6 ਦੌੜਾਂ ਬਣਾ ਕੇ ਜੋਸ਼ ਹੇਜਲਵੁਡ ਦੀ ਗੇਂਦ 'ਤੇ ਵਿਕਟਕੀਪਰ ਏਲੇਕਸ ਕੈਰੀ ਦੇ ਹੱਥੋਂ ਆਊਟ ਹੋ ਗਏ। ਹਾਲਾਂਕਿ ਮਲਾਨ ਜਿਸ ਗੇਂਦ 'ਤੇ ਆਪਣਾ ਵਿਕਟ ਸੁੱਟ ਕੇ ਗਏ, ਉਸ ਗੇਂਦ ਨੂੰ ਆਸਾਨੀ ਨਾਲ ਛੱਡਿਆ ਜਾ ਸਕਦਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਰੂਟ ਨੂੰ ਵੀ ਚੱਲਦਾ ਕਰ ਦਿੱਤਾ। ਕਪਤਾਨ ਜੋ ਰੂਟ 9 ਗੇਂਦਾਂ ਵਿਚ ਖਾਂਤਾ ਖੋਲ੍ਹੇ ਬਿਨਾਂ ਹੇਜਲਵੁਡ ਦੀ ਗੇਂਦ 'ਤੇ ਸਲਿਪ 'ਚ ਡੇਵਿਡ ਵਾਰਨਰ ਨੂੰ ਕੈਚ ਦੇ ਬੈਠੇ।

PunjabKesari

ਇਹ ਖ਼ਬਰ ਪੜ੍ਹੋ- ਵਿਰਾਟ ਕੋਹਲੀ ਨੂੰ ਵੱਡਾ ਝਟਕਾ, ਰੋਹਿਤ ਸ਼ਰਮਾ ਹੋਣਗੇ ਵਨ ਡੇ ਟੀਮ ਦੇ ਨਵੇਂ ਕਪਤਾਨ

PunjabKesari


ਰੂਟ 8ਵੀਂ ਵਾਰ ਹੇਜਲਵੁਡ ਦਾ ਸ਼ਿਕਾਰ ਬਣੇ। ਬੇਨ ਸਟੋਕਸ 5 ਦੌੜਾਂ ਬਣਾਉਣ ਤੋਂ ਬਾਅਦ ਕਮਿੰਸ ਦਾ ਸ਼ਿਕਾਰ ਬਣੇ। ਓਪਨਰ ਹਸੀਮ ਹਮੀਦ ਨੂੰ ਕਮਿੰਸ ਨੇ ਟੀਮ ਦੇ 60 ਦੌੜਾਂ ਦੇ ਸਕੋਰ 'ਤੇ ਪੈਵੇਲੀਅਨ ਭੇਜਿਆ। ਹਮੀਦ ਨੇ 75 ਗੇਂਦਾਂ ਖੇਡ ਕੇ 25 ਦੌੜਾਂ ਬਣਾਈਆਂ। ਓਲੀ ਪੋਪ ਤੇ ਜੋਸ ਬਟਲਰ ਨੇ 6ਵੇਂ ਵਿਕਟ ਲਈ 52 ਦੌੜਾਂ ਜੋੜੀਆਂ। ਬਟਲਰ ਨੂੰ ਸਟਾਰਕ ਨੇ ਵਿਕਟ ਦੇ ਪਿੱਛੇ ਕੈਰੀ ਦੇ ਹੱਥੋਂ ਕੈਚ ਕਰਵਾਇਆ।

ਇਹ ਖ਼ਬਰ ਪੜ੍ਹੋ-  ਦੱਖਣੀ ਅਫਰੀਕਾ ਦੌਰੇ ਦੇ ਲਈ ਭਾਰਤ ਦੀ ਟੈਸਟ ਟੀਮ ਦਾ ਐਲਾਨ

PunjabKesari


ਓਲੀ ਪੋਪ ਨੂੰ ਕੈਮਰੂਨ ਗਰੀਨ ਨੇ ਆਊਟ ਕੀਤਾ। ਕ੍ਰਿਸ ਵੋਕਸ 24 ਗੇਂਦਾਂ ਵਿਚ 4 ਚੌਕਿਆਂ ਦੇ ਸਹਾਰੇ 21 ਦੌੜਾਂ ਬਣਾ ਕੇ ਕਮਿੰਸ ਦਾ ਤੀਜਾ ਸ਼ਿਕਾਰ ਬਣੇ। ਕਮਿੰਸ ਨੇ ਓਲੀ ਰੌਬਿਨਸਨ ਤੇ ਮਾਰਕ ਵੁਡ ਦੀ ਵਿਕਟ ਲੈ ਕੇ 5 ਵਿਕਟਾਂ ਪੂਰੀਆਂ ਕੀਤੀਆਂ ਤੇ ਇੰਗਲੈਂਡ ਨੂੰ 147 ਦੌੜਾਂ 'ਤੇ ਨਿੱਬੇੜ ਦਿੱਤਾ। ਚਾਹ ਤੱਕ ਇੰਗਲੈਂਡ ਦੀ ਪਾਰੀ ਢੇਰ ਹੋ ਚੁੱਕੀ ਸੀ ਪਰ ਦਿਨ ਦੇ ਅੰਤਿਮ ਸੈਸ਼ਨ ਵਿਚ ਖਰਾਬ ਮੌਸਮ ਕਾਰਨ ਆਸਟਰੇਲੀਆਈ ਟੀਮ ਬੱਲੇਬਾਜ਼ੀ ਕਰਨ ਲਈ ਉੱਤਰ ਹੀ ਨਹੀਂ ਸਕੀ। ਇੰਗਲੈਂਡ ਕੋਲ ਆਪਣੇ ਬੱਲੇਬਾਜ਼ਾਂ ਦੇ ਖਰਾਬ ਪ੍ਰਦਰਸ਼ਨ ਨੂੰ ਗੇਂਦਬਾਜ਼ਾਂ ਵੱਲੋਂ ਢੱਕਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਸੀ ਪਰ ਮੌਸਮ ਕਾਰਨ ਉਨ੍ਹਾਂ ਨੂੰ ਇਹ ਮੌਕਾ ਹੀ ਨਹੀਂ ਮਿਲਿਆ। ਗਿੱਲੀ ਪਿੱਚ ਅਤੇ ਖਰਾਬ ਰੌਸ਼ਨੀ ਕਾਰਨ ਮੈਚ ਦੁਬਾਰਾ ਸ਼ੁਰੂ ਹੀ ਨਹੀਂ ਹੋ ਸਕਿਆ। ਕਮਿੰਸ ਇਸ ਤਰ੍ਹਾਂ ਟੈਸਟ ਕਪਤਾਨੀ ਦੇ ਡੈਬਿਊ 'ਚ 5 ਵਿਕਟਾਂ ਲੈਣ ਵਾਲੇ ਦੂਜੇ ਆਸਟਰੇਲੀਆਈ ਕਪਤਾਨ ਬਣੇ। ਇਸ ਤੋਂ ਪਹਿਲਾਂ ਜਿਆਰਜ ਗਿਫੇਨ ਨੇ 1894 ਵਿਚ ਕਪਤਾਨੀ 'ਚ ਡੈਬਿਊ ਕਰਦੇ ਹੋਏ ਇੰਗਲੈਂਡ ਖਿਲਾਫ ਮੈਲਬੋਰਨ 'ਚ ਦੂਜੀ ਪਾਰੀ ਵਿਚ 155 ਦੌੜਾਂ ਦੇ ਕੇ 6 ਵਿਕਟਾਂ ਹਾਸਲ ਕੀਤੀਆਂ ਸਨ।

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


DIsha

Content Editor

Related News