IND vs AUS T20i ਸੀਰੀਜ਼ ਲਈ ਆਸਟ੍ਰੇਲੀਆ ਦੀ ਟੀਮ ਦਾ ਐਲਾਨ

11/22/2023 1:24:43 PM

ਮੈਲਬੋਰਨ, (ਭਾਸ਼ਾ)– ਆਸਟਰੇਲੀਆ ਨੇ ਵਨ ਡੇ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰਹੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੂੰ ਭਾਰਤ ਵਿਰੁੱਧ 5 ਮੈਚਾਂ ਦੀ ਟੀ-20 ਲੜੀ ਤੋਂ ਆਰਾਮ ਦਿੱਤਾ ਗਿਆ ਹੈ। ਵਿਸ਼ਵ ਕੱਪ ਵਿਚ ਆਸਟਰੇਲੀਆ ਵਲੋਂ ਸਭ ਤੋਂ ਵੱਧ 535 ਦੌੜਾਂ ਬਣਾਉਣ ਵਾਲੇ ਵਾਰਨਰ ਨੂੰ ਸ਼ੁਰੂ ਵਿਚ ਮੈਥਿਊ ਵੇਡ ਦੀ ਅਗਵਾਈ ਵਾਲੀ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ।

ਵਿਸ਼ਾਖਾਪਟਨਮ ਵਿਚ 23 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਲੜੀ ਲਈ ਪਿਛਲੇ ਮਹੀਨੇ ਹੀ ਟੀਮ ਐਲਾਨ ਕਰ ਦਿੱਤੀ ਗਈ ਸੀ। ਵਾਰਨਰ ਦੀ ਜਗ੍ਹਾ ਆਲਰਾਊਂਡਰ ਆਰੋਨ ਹਾਰਡੀ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ ਤੇ ਉਹ ਟੀਮ ਨਾਲ ਜੁੜ ਚੁੱਕਾ ਹੈ। ਕ੍ਰਿਕਟ ਆਸਟਰੇਲੀਆ ਨੇ ਜਾਰੀ ਬਿਆਨ ਵਿਚ ਕਿਹਾ,‘‘ਚੋਣਕਾਰਾਂ ਨੇ ਫੈਸਲਾ ਕੀਤਾ ਹੈ ਕਿ ਵਾਰਨਰ ਵਿਸ਼ਵ ਕੱਪ ਦੀ ਸਫਲ ਪਰ ਚੁਣੌਤੀਪੂਰਨ ਮੁਹਿੰਮ ਤੋਂ ਬਾਅਦ ਵਤਨ ਪਰਤੇਗਾ।’’

ਇਹ ਵੀ ਪੜ੍ਹੋ : ਪੰਕਜ ਆਡਵਾਨੀ ਨੇ 26ਵੀਂ ਵਾਰ ਜਿੱਤਿਆ ਵਿਸ਼ਵ ਬਿਲੀਅਰਡਸ ਚੈਂਪੀਅਨਸ਼ਿਪ ਦਾ ਖਿਤਾਬ

ਵਾਰਨਰ ਨੇ ਇਸ ਸਾਲ ਦੇ ਸ਼ੁਰੂ ਵਿਚ ਸੰਕੇਤ ਦਿੱਤੇ ਸਨ ਕਿ ਪਾਕਿਸਤਾਨ ਵਿਰੁੱਧ ਘਰੇਲੂ ਲੜੀ ਉਸਦੇ ਟੈਸਟ ਕਰੀਅਰ ਦੀ ਆਖਰੀ ਲੜੀ ਹੋ ਸਕਦੀ ਹੈ ਪਰ ਉਹ ਸੀਮਤ ਓਵਰਾਂ ਦੇ ਸਵਰੂਪ ਵਿਚ ਖੇਡਣ ਲਈ ਪ੍ਰਤੀਬੱਧ ਹੈ। ਖੱਬੇ ਹੱਥ ਦੇ ਇਸ ਬੱਲੇਬਾਜ਼ ਤੋਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਪੁੱਛਿਆ ਗਿਆ ਹੈ ਕਿ ਕੀ ਉਸ ਨੇ ਆਪਣਾ ਆਖਰੀ ਵਨ ਡੇ ਵਿਸ਼ਵ ਕੱਪ ਖੇਡ ਲਿਆ ਹੈ, ਇਸ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਵਾਰਨਰ ਨੇ ਕਿਹਾ, ‘‘ਕਿਸ ਨੇ ਕਿਹਾ ਹੈ ਕਿ ਮੇਰਾ ਕਰੀਅਰ ਖਤਮ ਹੋ ਗਿਆ ਹੈ।’’

ਟੀ-20 ਲੜੀ ਤੋਂ ਵਾਰਨਰ ਦੀ ਗੈਰ-ਹਾਜ਼ਰੀ ਦਾ ਮਤਲਬ ਹੈ ਕਿ ਆਸਟਰੇਲੀਆ ਦੀ ਵਿਸ਼ਵ ਕੱਪ ਜੇਤੂ ਟੀਮ ਦੇ ਸਿਰਫ 7 ਮੈਂਬਰ ਭਾਰਤ ਵਿਚ ਹੋਣਗੇ। ਇਨ੍ਹਾਂ ਖਿਡਾਰੀਆਂ ਵਿਚ ਸੀਨ ਐਬੋਟ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਗਲੇਨ ਮੈਕਸਵੈੱਲ, ਸਟੀਵ ਸਮਿਥ, ਮਾਰਕਸ ਸਟੋਇੰਸ ਤੇ ਐਡਮ ਜ਼ਾਂਪਾ ਸ਼ਾਮਲ ਹਨ।

ਇਹ ਵੀ ਪੜ੍ਹੋ : ਅਫ਼ਗਾਨਿਸਤਾਨ ਤੇ ਭਾਰਤ ਵਿਚਾਲੇ ਖੇਡੀ ਜਾਵੇਗੀ T-20 ਸੀਰੀਜ਼, ਸਾਹਮਣੇ ਆਏ ਵੇਰਵੇ

ਭਾਰਤ ਨੇ ਆਸਟਰੇਲੀਆ ਵਿਰੁੱਧ ਟੀ-20 ਲੜੀ ਲਈ ਸੋਮਵਾਰ ਨੂੰ ਟੀਮ ਦਾ ਐਲਾਨ ਕੀਤਾ ਸੀ, ਜਿਸ ਵਿਚ ਵਿਸ਼ਵ ਕੱਪ ਵਿਚ ਹਿੱਸਾ ਲੈਣ ਵਾਲੇ ਸਿਰਫ ਤਿੰਨ ਮੈਂਬਰ ਕਪਤਾਨ ਸੂਰਯਕੁਮਾਰ ਯਾਦਵ, ਈਸ਼ਾਨ ਕਿਸ਼ਨ ਤੇ ਪ੍ਰਸਿੱਧ ਕ੍ਰਿਸ਼ਣਾ ਸ਼ਾਮਲ ਹਨ। ਵਿਸ਼ਵ ਕੱਪ ਦੀ ਭਾਰਤੀ ਟੀਮ ਵਿਚ ਸ਼ਾਮਲ ਇਕ ਹੋਰ ਮੈਂਬਰ ਸ਼੍ਰੇਅਸ ਅਈਅਰ ਰਾਏਪੁਰ ਤੇ ਬੈਂਗਲੁਰੂ ਵਿਚ ਹੋਣ ਵਾਲੇ ਆਖਰੀ 2 ਮੈਚਾਂ ਲਈ ਟੀਮ ਨਾਲ ਜੁੜੇਗਾ।

ਟੀਮ ਇਸ ਤਰ੍ਹਾਂ ਹੈ- ਮੈਥਿਊ ਵੇਡ (ਕਪਤਾਨ), ਆਰੋਨ ਫਿੰਚ, ਜੈਸਨ ਬਹਿਰਨਡ੍ਰੌਫ, ਸੀਨ ਐਬੋਟ, ਟਿਮ ਡੇਵਿਡ, ਨਾਥਨ ਐਲਿਸ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਗਲੇਨ ਮੈਕਸਵੈੱਲ, ਤਨਵੀਰ ਸੰਘਾ, ਮੈਟ ਸ਼ਾਰਟ, ਸਟੀਵ ਸਮਿਥ, ਮਾਰਕਸ ਸਟੋਇੰਸ, ਕੇਨ ਰਿਚਰਡਸਨ ਤੇ ਐਡਮ ਜ਼ਾਂਪਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Tarsem Singh

This news is Content Editor Tarsem Singh