ਸਕਾਟ ਮੌਰਿਸਨ ਦਾ ਵੱਡਾ ਫ਼ੈਸਲਾ, IPL ਖੇਡ ਰਹੇ ਆਸਟ੍ਰੇਲੀਆਈ ਖਿਡਾਰੀ ਸਵਦੇਸ਼ ਪਰਤਣ ਲਈ ਖ਼ੁਦ ਕਰਨ ਇੰਤਜ਼ਾਮ

04/27/2021 2:36:41 PM

ਮੈਲਬੌਰਨ (ਭਾਸ਼ਾ) : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਮੰਗਲਵਾਰ ਨੂੰ ਕਿਹਾ ਕਿ ਆਈ.ਪੀ.ਐਲ. ਵਿਚ ਹਿੱਸਾ ਲੈ ਰਹੇ ਉਨ੍ਹਾਂ ਦੇ ਦੇਸ਼ ਦੇ ਕ੍ਰਿਕਟਰਾਂ ਨੂੰ ਸਵਦੇਸ਼ ਪਰਤਣ ਲਈ ਆਪਣਾ ਇੰਤਜ਼ਾਮ ਖ਼ੁਦ ਕਰਨਾ ਹੋਵੇਗਾ। ਆਸਟ੍ਰੇਲੀਆ ਨੇ ਇਸ ਤੋਂ ਪਹਿਲਾਂ ਭਾਰਤ ਵਿਚ ਕੋਰੋਨਾ ਵਾਇਰਸ ਮਹਾਮਾਰੀ ਦੀ ਖ਼ਤਰਨਾਕ ਦੂਜੀ ਲਹਿਰ ਦੇ ਮੱਦੇਨਜ਼ਰ ਭਾਰਤ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ’ਤੇ 15 ਮਈ ਤੱਕ ਪਾਬੰਦੀ ਲੱਗਾ ਦਿੱਤੀ ਸੀ।

ਇਹ ਵੀ ਪੜ੍ਹੋ : ‘ਸ਼ੂਟਰ ਦਾਦੀ’ ਚੰਦਰੋ ਤੋਮਰ ਨੂੰ ਹੋਇਆ ਕੋਰੋਨਾ, ਹਸਪਤਾਲ ’ਚ ਦਾਖ਼ਲ

ਮੌਰਿਸਨ ਨੇ ‘ਦਿ ਗਾਰਜੀਅਨ’ ਅਖ਼ਬਾਰ ਨੂੰ ਕਿਹਾ, ‘ਉਹ ਉਥੇ ਨਿੱਜੀ ਯਾਤਰਾ ’ਤੇ ਗਏ ਹਨ। ਇਹ ਕਿਸੇ ਆਸਟ੍ਰੇਲੀਆਈ ਦੌਰੇ ਦਾ ਹਿੱਸਾ ਨਹੀਂ ਹੈ। ਉਹ ਆਪਣੇ ਖ਼ੁਦ ਦੇ ਸੰਸਾਧਨਾਂ ਰਾਹੀਂ ਉਥੇ ਪਹੁੰਚੇ ਹਨ, ਉਹ ਉਨ੍ਹਾਂ ਸੰਸਾਧਨਾਂ ਦੀ ਵੀ ਵਰਤੋਂ ਕਰ ਰਹੇ ਹਨ। ਮੈਨੂੰ ਯਕੀਨ ਹੈ, ਉਹ ਆਪਣੀ ਵਿਵਸਥਾ ਦੇ ਅਨੁਸਾਨ ਆਸਟ੍ਰੇਲੀਆ ਪਰਤਣਗੇ।’ ਆਸਟ੍ਰੇਲੀਆ ਦੇ 3 ਖਿਡਾਰੀ ਐਂਡਰਿਊ ਟਾਇ, ਕੇਨ ਰਿਚਰਡਸਨ ਅਤੇ ਏਡਮ ਜੰਪਾ ਨੇ ਭਾਰਤ ਵਿਚ ਸਿਹਤ ਸੰਕਟ ਦੇ ਵੱਧਣ ਕਾਰਨ ਆਈ.ਪੀ.ਐਲ. ਛੱਡਣ ਦਾ ਫ਼ੈਸਲਾ ਕੀਤਾ ਹੈ। 

ਇਹ ਵੀ ਪੜ੍ਹੋ : ਕ੍ਰਿਕਟਰ ਆਰ. ਅਸ਼ਵਿਨ ਵੱਲੋਂ IPL ਛੱਡਣ ਦਾ ਐਲਾਨ, ਕਿਹਾ- ਪਰਿਵਾਰ ਕੋਰੋਨਾ ਨਾਲ ਲੜ ਰਿਹੈ ਜੰਗ

ਭਾਰਤ ਵਿਚ ਰੋਜ਼ਾਨਾ 3 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਦਰਜ ਹੋ ਰਹੇ ਹਨ ਅਤੇ 2000 ਤੋਂ ਜ਼ਿਆਦਾ ਮੌਤਾਂ ਹੋ ਰਹੀਆਂ ਹਨ। ਆਸਟ੍ਰੇਲੀਆ ਦੇ 14 ਖਿਡਾਰੀ ਅਜੇ ਲੀਗ ਵਿਚ ਹਨ। ਉਨ੍ਹਾਂ ਦੇ ਇਲਾਵਾ ਕੋਚ ਰਿਕੀ ਪੋਂਟਿੰਗ ਅਤੇ ਸਾਈਮਨ ਕੈਟਿਚ, ਕੁਮੈਂਟੇਟਰ ਮੈਥਿਊ ਹੇਡਨ, ਬ੍ਰੇਟ ਲੀ, ਮਾਈਕਲ ਸਲੇਟਰ ਅਤੇ ਲੀਜਾ ਸਟਾਲੇਕਰ ਵੀ ਇੱਥੇ ਹਨ। ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ ਕ੍ਰਿਸ ਲਿਨ ਨੇ ਕ੍ਰਿਕਟ ਆਸਟ੍ਰੇਲੀਆ (ਸੀ.ਏ.) ਨੂੰ ਆਈ.ਪੀ.ਐਲ. ਖ਼ਤਮ ਹੋਣ ਦੇ ਬਾਅਦ ਖਿਡਾਰੀਆਂ ਦੇ ਸਵਦੇਸ਼ ਪਰਤਣ ਲਈ ਵਿਸ਼ੇਸ਼ ਜਹਾਜ਼ ਦੀ ਵਿਵਸਥਾ ਕਰਨ ਦੀ ਅਪੀਲ ਕੀਤੀ ਹੈ। ਆਈ.ਪੀ.ਐਲ. ਦੇ ਲੀਗ ਮੈਚ 23 ਮਈ ਨੂੰ ਸਮਾਪਤ ਹੋਣਗੇ, ਜਦੋਂਕਿ ਫਾਈਨਲ 30 ਮਈ ਨੂੰ ਅਹਿਮਦਾਬਾਦ ਵਿਚ ਖੇਡਿਆ ਜਾਏਗਾ।

ਇਹ ਵੀ ਪੜ੍ਹੋ : ਆਸਟ੍ਰੇਲੀਆਈ ਕ੍ਰਿਕਟਰ ਕਮਿੰਸ ਨੇ ਕੋਰੋਨਾ ਖ਼ਿਲਾਫ਼ ਭਾਰਤ ਦੀ ਮਦਦ ਲਈ ਵਧਾਇਆ ਹੱਥ, ਦਿੱਤੇ 50 ਹਜ਼ਾਰ ਡਾਲਰ

ਕ੍ਰਿਕਟ ਆਸਟ੍ਰੇਲੀਆ ਨੇ ਹਾਲਾਂਕਿ ਇਸ ਮਾਮਲੇ ਵਿਚ ਅਜੇ ਹੋਰ ਇੰਤਜ਼ਾਰ ਕਰਨ ਦਾ ਫ਼ੈਸਲਾ ਕੀਤਾ ਹੈ। ਕ੍ਰਿਕਟ ਆਸਟ੍ਰੇਲੀਆ ਅਤੇ ਆਸਟ੍ਰੇਲੀਆਈ ਕ੍ਰਿਕਟਰ ਸੰਘ ਨੇ ਸੰਯੁਕਤ ਬਿਆਨ ਵਿਚ ਕਿਹਾ ਕਿ ਉਹ ਆਈ.ਪੀ.ਐਲ. ਵਿਚ ਸ਼ਾਮਲ ਆਪਣੇ ਕ੍ਰਿਕਟਰਾਂ, ਕੋਚਾਂ ਅਤੇ ਕੁਮੈਂਟੇਟਰਾਂ ਦੇ ਸੰਪਰਕ ਵਿਚ ਹਨ ਅਤੇ ਹਾਲਾਤ ’ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਕਿਹਾ, ‘ਅਸੀਂ ਭਾਰਤ ਵਿਚ ਮੌਜੂਦ ਲੋਕਾਂ ਤੋਂ ਫੀਡਬੈਕ ਲੈਂਦੇ ਰਹਾਂਗੇ ਅਤੇ ਆਸਟ੍ਰੇਲੀਆ ਸਰਕਾਰ ਨੂੰ ਸਲਾਹ ਦੇਵਾਂਗੇ। ਇਸ ਮੁਸ਼ਕਲ ਸਮੇਂ ਵਿਚ ਸਾਡੀ ਹਮਦਰਦੀ ਭਾਰਤ ਦੇ ਲੋਕਾਂ ਨਾਲ ਹੈ।’

ਇਹ ਵੀ ਪੜ੍ਹੋ : 5 ਪਾਬੰਦੀਆਂ ਲਗਾ ਕੇ ਕੋਰੋਨਾ ਦੀ ਦੂਸਰੀ ਲਹਿਰ ਤੋਂ ਇੰਝ ਉਭਰਿਆ ਬ੍ਰਿਟੇਨ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry