ਵਨਡੇ ਮੈਚ ''ਚ ਆਸਟਰੇਲੀਆ ਖਿਡਾਰੀ ਨੇ ਲਗਾਏ 40 ਛੱਕੇ, ਬਣਾਇਆ ਰਿਕਾਰਡ

10/16/2017 5:34:17 PM

ਨਵੀਂ ਦਿੱਲੀ—ਕ੍ਰਿਕਟ ਜਗਤ 'ਚ ਰੋਜ਼ ਰੋਜ਼ ਕੋਈ ਨਾ ਕੋਈ ਰਿਕਾਰਡ ਬਣ ਰਿਹਾ ਹੈ। ਕਿਹੜਾ ਬੱਲੇਬਾਜ਼ ਕਿ ਕਮਾਲ ਕਰ ਦਿਖਾਵੇਗਾ, ਇਸ ਦੇ ਬਾਰੇ 'ਚ ਕੁਝ ਨਹੀਂ ਕਿਹਾ ਜਾ ਸਕਦਾ। ਆਸਟਰੇਲੀਆ 'ਚ ਹੋਏ ਇਕ ਘਰੇਲੂ ਕ੍ਰਿਕਟ ਮੈਚ ਦੌਰਾਨ ਅਜਿਹਾ ਖੇਡ ਦੇਖਣ ਨੂੰ ਮਿਲਿਆ, ਜਿਸ ਨੂੰ ਦੇਖ ਹਰ ਕੋਈ ਹੈਰਾਨ ਹੈ। ਇਹ ਮੈਚ ਉੱਥੇ ਦੀ ਲੋਕਲ ਟੀਮਾਂ ਵੈਸਟ ਆਗਸਟਾ ਅਤੇ ਸੇਂਟਰਲ ਸਟਰਲਿੰਗ ਦੇ ਵਿਚਾਲੇ ਖੇਡਿਆ ਗਿਆ। ਇਹ ਮੈਚ 35-35 ਓਵਰਾਂ ਦਾ ਸੀ, ਜਿਸ 'ਚ ਵੈਸਟ ਆਗਸਟਾ ਦੀ ਟੀਮ ਦੇ ਬੇਲੇਬਾਜ਼ ਜੋਸ਼ ਡੰਸਟਨ ਨੇ ਤੀਹਰਾ ਸੈਂਕੜਾ ਲਗਾ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ। 
ਪਾਰੀ 'ਚ ਲਗਾਏ 40 ਛੱਕੇ
ਜੋਸ਼ ਡੰਸਟਨ ਨੇ ਪਾਰੀ 'ਚ 40 ਛੱਕੇ ਲਗਾਏ, ਜਿਸ ਦੀ ਬਦੌਲਤ ਉਨ੍ਹਾਂ ਨੇ 307 ਦੌੜਾਂ ਦੀ ਪਾਰੀ ਖੇਡੀ। ਜੋਸ਼ ਡੰਸਟਨ ਮੈਚ ਦੇ ਦੂਜੇ ਓਵਰ 'ਚ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ। ਨਾਲ ਹੀ ਉਨ੍ਹਾਂ ਨੇ 7ਵੇਂ ਵਿਕਟ ਲਈ ਬੀ.ਰੇਸਲ ਨਾਲ 213 ਦੌੜਾਂ ਦੀ ਸਾਂਝੇਦਾਰੀ ਕੀਤੀ। ਵੈਸਟ ਆਗਸਟਾ ਟੀਮ ਦਾ ਸਕੋਰ 35 ਓਵਰਾਂ 'ਚ 354 ਰਿਹਾ, ਜਿਸ 'ਚ ਇਸ ਬੱਲੇਬਾਜ਼ ਨੇ ਇੱਕਲੇ ਨੇ 86.72 ਫੀਸਦੀ ਦੌੜਾਂ ਬਣਾਈਆਂ।