ਮਹਿਲਾ ਵਿਸ਼ਵ ਕੱਪ 2023 ਦੀ ਮੇਜ਼ਾਬਾਨੀ ਦੀ ਦੌੜ ''ਚ 8 ਦੇਸ਼ ਸ਼ਾਮਲ

12/13/2019 3:57:48 PM

ਸਪੋਰਟਸ ਡੈਸਕ— ਆਸਟਰੇਲਿਆ ਅਤੇ ਨਿਊਜ਼ੀਲੈਂਡ ਨੇ ਮਹਿਲਾ ਫੁੱਟਬਾਲ ਵਰਲਡ ਕੱਪ 2023 ਦੀ ਸਾਂਝੇ ਤੌਰ 'ਤੇ ਮੇਜ਼ਬਾਨੀ ਦਾ ਦਾਅਵਾ ਪੇਸ਼ ਕੀਤਾ ਹੈ। ਫੀਫਾ ਇਸ ਵਿਸ਼ਵ ਕੱਪ 'ਚ ਟੀਮਾਂ ਦੀ ਗਿਣਤੀ 22 ਤੋਂ ਵਧਾ ਕੇ 24 ਕਰਨ ਦੀ ਸੋਚ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਦੋ ਦੇਸ਼ਾਂ ਦੇ ਮੇਜ਼ਬਾਨ ਹੋਣ ਨਾਲ ਵਾਧੂ ਮੈਚਾਂ ਦੇ ਪ੍ਰਬੰਧ 'ਚ ਮਦਦ ਮਿਲੇਗੀ।PunjabKesari ਫੀਫਾ ਮੁਤਾਬਕ ਅਰਜਨਟੀਨਾ, ਬ੍ਰਾਜ਼ੀਲ, ਕੋਲੰਬੀਆ, ਜਾਪਾਨ, ਦੱਖਣੀ ਕੋਰੀਆ ਅਤੇ ਦੱਖਣੀ ਅਫਰੀਕਾ ਵੀ ਮੇਜ਼ਬਾਨੀ ਦੀ ਦੋੜ 'ਚ ਹਨ।  ਮੇਜ਼ਬਾਨੀ 'ਤੇ ਫੈਸਲਾ ਮਈ 'ਚ ਲਏ ਜਾਣ ਦੀ ਸੰਭਾਵਨਾ ਹੈ।


Related News