38 ਸਾਲ ਦੀ ਉਮਰ 'ਚ ਵੀ ਹਰਭਜਨ ਦਾ ਗੇਂਦ 'ਤੇ ਚੰਗਾ ਕੰਟਰੋਲ : ਬ੍ਰੈਟ ਲੀ

05/11/2019 12:52:58 PM

ਸਪੋਰਟਸ ਡੈਸਕ— ਆਸਟ੍ਰੇਲੀਆ ਦੇ ਪੂਰਵ ਤੇਜ਼ ਗੇਦਬਾਜ਼ ਬ੍ਰੇਟ ਲੀ ਦਾ ਮੰਨਣਾ ਹੈ ਕਿ ਹਰਭਜਨ ਸਿੰਘ ਆਪਣੀ ਵੱਧਦੀ ਉਮਰ ਦੇ ਬਾਵਜੂਦ ਕਾਫੀ ਆਤਮਵਿਸ਼ਵਾਸ ਦੇ ਨਾਲ ਗੇਂਦਬਾਜ਼ੀ ਕਰ ਰਹੇ ਹਨ। 38 ਸਾਲ ਦੇ ਆਫ ਸਪਿਨਰ ਹਰਭਜਨ ਸਿੰਘ ਫਿਲਾਹਾਲ ਆਈ. ਪੀ. ਐੱਲ. 2019 'ਚ ਚੇਨਈ ਸੁਪਰ ਕਿੰਗਜ਼ ਵਲੋਂ ਖੇਡ ਰਹੇ ਹਨ। ਉਨ੍ਹਾਂ ਨੇ ਆਈ. ਪੀ. ਐੱਲ 'ਚ ਮੌਜੂਦਾ ਸੀਜਨ 'ਚ ਵੀ ਦਮਦਾਰ ਗੇਂਦਬਾਜ਼ੀ ਕੀਤੀ ਤੇ ਉਨ੍ਹਾਂ ਦੀ ਟੀਮ ਚੇਨਈ ਸ਼ੁੱਕਰਵਾਰ ਨੂੰ ਦਿੱਲੀ ਕੈਪੀਟਲ ਨੂੰ ਹਰਾ ਕੇ ਰਿਕਾਰਡ ਅਠਵੀਂ ਵਾਰ ਫਾਈਨਲ 'ਚ ਪਹੁੰਚੀ। ਦਿੱਲੀ ਦੇ ਖਿਲਾਫ ਵਿਸ਼ਾਖਾਪਟਨਮ 'ਚ ਖੇਡੇ ਗਏ ਇਸ ਕੁਆਲੀਫਾਇਅਰ 2 ਮੈਚ 'ਚ ਹਰਭਜਨ ਨੇ ਬਿਹਤਰੀਨ ਗੇਂਦਬਾਜ਼ੀ ਕੀਤੀ ਤੇ 31 ਦੌੜਾਂ ਦੇ ਕੇ 2 ਵਿਕਟਾਂ ਵੀ ਹਾਸਲ ਕੀਤੀਆਂ।
ਸਟਾਪ ਸਪੋਰਟਸ ਦੇ ਡਗਆਊਟ ਐਕਸਪਰਟਸ ਲੀ ਨੇ ਕਿਹਾ, ਉਹ ਜਾਣਦੇ ਹਨ ਕਿ ਕਿਹੜੇ ਬੱਲੇਬਾਜ਼ ਨੂੰ ਕਿਵੇਂ ਦੀ ਗੇਂਦਾਬਾਜ਼ੀ ਕਰਨੀ ਹੈ। ਉਨ੍ਹਾਂ ਦੀ ਗੇਂਦਬਾਜ਼ੀ ਸ਼ਾਨਦਾਰ ਰਹੀਂ, ਮੈਨੂੰ ਉਨ੍ਹਾਂ ਦੀ ਗੇਂਦਬਾਜ਼ੀ ਬਹੁਤ ਜ਼ਿਆਦਾ ਪੰਸਦ ਆਈ ਹੈ। ਇਹ ਦਰਸਾਉਂਦਾ ਹੈ ਕਿ ਉਨ੍ਹਾਂ ਦਾ ਗੇਂਦ 'ਤੇ ਚੰਗਾ ਕੰਟਰੋਲ ਹੈ। ਉਹ ਆਤਮਵਿਸ਼ਵਾਸ ਦੇ ਨਾਲ ਗੇਂਦਬਾਜ਼ੀ ਕਰ ਰਹੇਂ ਹਨ।
ਟੂਰਨਾਮੈਂਟ 'ਚ ਸਭ ਤੋਂ ਜ਼ਿਆਦਾ ਵਿਕਟ ਲੈਣ ਦੇ ਮਾਮਲੇ 'ਚ ਤੀਜੇ ਨੰਬਰ ਕਾਬਜ ਹਰਭਜਨ ਸਿੰਘ ਨੇ ਦਿੱਲੀ ਦੇ ਸ਼ਿਖਰ ਧਵਨ ਨੂੰ 18 ਦੌੜਾਂ ਤੇ ਸ਼ੇਰਫਾਨ ਰਦਰਫੋਰਡ ਨੂੰ 10 ਦੌੜਾਂ 'ਤੇ ਆਊਟ ਕਰ ਕੇ ਅਹਿਮ ਵਿਕਟਾਂ ਹਾਸਲ ਕੀਤੀਆਂ।