ਬੇਕਾਰ ਗਈ ਮੰਧਾਨਾ ਦੀ ਪਾਰੀ, ਫਾਈਨਲ 'ਚ ਭਾਰਤ ਨੂੰ ਹਰਾ ਆਸਟਰੇਲੀਆ ਨੇ ਜਿੱਤੀ ਸੀਰੀਜ਼

02/12/2020 12:26:54 PM

ਸਪੋਰਟਸ ਡੈਸਕ— ਭਾਰਤੀ ਮਹਿਲਾ ਟੀਮ ਦੀ ਸਟਾਰ ਸਿਮ੍ਰਤੀ ਮੰਧਾਨਾ ਦਾ ਅਰਧ ਸੈਂਕੜਾ ਬੇਕਾਰ ਗਿਆ ਅਤੇ ਭਾਰਤ ਨੂੰ ਟ੍ਰਾਈ ਸੀਰੀਜ਼ ਦੇ ਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ 155 ਦੌੜਾਂ ਦਾ ਟੀਚਾ ਦਿੱਤਾ। ਟੀਮ ਇੰਡੀਆ ਇਸ ਟੀਚੇ ਦੇ ਜਵਾਬ 'ਚ 20 ਓਵਰ 'ਚ 9 ਵਿਕਟਾਂ ਗੁਆ ਕੇ ਸਿਰਫ 144 ਦੌੜਾਂ ਹੀ ਬਣਾ ਸਕੀ ਅਤੇ ਮੁਕਾਬਲਾ 11 ਦੌੜਾਂ ਦੇ ਫਰਕ ਨਾਲ ਹਾਰ ਗਈ।
ਭਾਰਤ ਨੂੰ ਦਿੱਤਾ ਸੀ 156 ਦੌੜਾਂ ਦਾ ਟੀਚਾ
ਆਸਟਰੇਲਿਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਅਤੇ 20 ਓਵਰ 'ਚ 6 ਵਿਕਟਾਂ ਗੁਆ ਕੇ 155 ਦੌੜਾਂ ਬਣਾਈਆਂ। ਭਾਰਤ ਦੀ ਦੀਪਤੀ ਸ਼ਰਮਾ ਨੇ ਪਹਿਲੇ ਹੀ ਓਵਰ 'ਚ ਓਪਨਰ ਐਲਿਸਾ ਹੀਲੀ ਨੂੰ ਆਊਟ ਕਰਕੇ ਭਾਰਤ ਨੂੰ ਵੱਡੀ ਸਫਲਤਾ ਦਿਵਾਈ। ਹਾਲਾਂਕਿ ਇਸ ਤੋਂ ਬਾਅਦ ਬੇਥ ਮੂਨੀ ਅਤੇ ਐਸ਼ਲੇ ਗਾਰਡਨਰ ਨੇ ਅਰਧ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ। ਇਸ ਸਾਂਝੇਦਾਰੀ ਨੂੰ ਅਰੁੰਧਤੀ ਰੇੱਡੀ ਨੇ ਗਾਰਡਨਰ ਨੂੰ ਆਊਟ ਕਰਕੇ ਤੋੜੀਆਂ ਜੋ 26 ਦੌੜਾਂ ਬਣਾ ਕੇ ਉਨ੍ਹਾਂ ਦੀ ਗੇਂਦ 'ਤੇ ਗਾਇਕਵਾੜ ਨੂੰ ਕੈਚ ਦੇ ਬੈਠੀ ਸੀ।  ਇਸ ਤੋਂ ਬਾਅਦ ਕਪਤਾਨ ਮੇਦ ਲੇਨਿੰਗ ਅਤੇ ਬੇਥ ਮੂਨੀ ਨੇ ਤੀਜੀ ਵਿਕਟ ਲਈ 50 ਦੌੜਾਂ ਦੀ ਸਾਂਝੇਦਾਰੀ ਕੀਤੀ, ਹਾਲਾਂਕਿ ਲੇਨਿੰਗ 26 ਦੌੜਾਂ ਬਣਾ ਕੇ ਰਾਧਾ ਯਾਦਵ  ਨੂੰ ਕੈਚ ਥਮਾ ਬੈਠੀ। ਇਸ ਤੋਂ ਬਾਅਦ ਬੇਥ ਮੂਨੀ ਇਕ ਪਾਸੇ ਤੋਂ ਲੱਗੀ ਰਹੀ ਅਤੇ ਉਸ ਨੇ ਅਜੇਤੂ 71 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਉਨ੍ਹਾਂ ਦਾ ਸਾਥ ਨਹੀਂ ਦੇ ਸਕਿਆ। ਐਲਿਸ ਪੇਰੀ (1), ਐਨਾਬੇਲ ਸਦਰਲੈਂਡ (7) ਅਤੇ ਰੇਚਲ ਹਾਇਨੇਸ (18) ਦੌੜਾਂ ਬਣਾ ਕੇ ਆਊਟ ਹੋ ਗਈ। ਭਾਰਤੀ ਮਹਿਲਾ ਟੀਮ ਵਲੋਂ ਦੀਪਤੀ ਸ਼ਰਮਾ ਅਤੇ ਗਾਇਕਵਾੜ ਨੇ 2-2 ਵਿਕਟਾਂ ਹਾਸਲ ਕੀਤੀਆਂ।

ਮੰਧਾਨਾ ਦਾ ਅਰਧ ਸੈਂਕੜਾ ਬੇਕਾਰ
156 ਦੌੜਾਂ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਲਈ ਇਕ ਸਿਰਫ ਸਿਮਰਤੀ ਮੰਧਾਨਾ ਨੇ ਵੱਡੀ ਪਾਰੀ ਖੇਡੀ। ਉਨ੍ਹਾਂ ਨੇ 37 ਗੇਂਦਾਂ 'ਤੇ 66 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਅਤੇ ਮੈਚ 'ਚ ਟੀਮ ਨੂੰ ਬਣਾਏ ਰੱਖਿਆ। ਮੰਧਾਨਾ ਨੇ 12 ਚੌਕੇ ਲਾਉਂਦੇ ਹੋਏ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਅਤੇ ਭਾਰਤ ਦੇ ਸਕੋਰ ਨੂੰ 115 ਦੌਡਾਂ ਤੱਕ ਪਹੁੰਚਾਇਆ। ਇਸ ਸਕੋਰ 'ਤੇ ਉਉਸ ਦੀ ਵਿਕਟ ਡਿੱਗੀ ਅਤੇ ਫਿਰ ਇਸ ਤੋਂ ਬਾਅਦ ਪੂਰੀ ਟੀਮ ਇਕਦਮ ਹੀ ਢਹਿ ਢੇਰੀ ਹੋ ਗਈ। ਕਪਤਾਨ ਹਰਮਨਪ੍ਰੀਤ ਕੌਰ ਸਿਰਫ਼ 14 ਦੌਡਾਂ ਹੀ ਬਣਾ ਸਕੀ। ਆਸਟਰੇਲੀਆ ਦੀ ਜੇਸ ਜੋਨੇਸੇਨ ਨੇ ਕਲੁ 5 ਵਿਕਟਾਂ ਹਾਸਲ ਕੀਤੀਆਂ। 4 ਓਵਰਾਂ 'ਚ ਸਿਰਫ਼ 12 ਦੌੜਾਂ ਖਰਚ ਕਰਦੇ ਹੋਏ ਉਨ੍ਹਾਂ ਨੇ 5 ਭਾਰਤੀ ਬੱਲੇਬਾਜ਼ਾਂ ਨੂੰ ਆਊਟ ਕੀਤਾ। ਜੋਨੇਸੇਨ ਦੀ ਸ਼ਾਨਦਾਰ ਗੇਂਦਬਾਜ਼ ਲਈ ਉਨ੍ਹਾਂ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ।