ਆਸਟਰੇਲੀਆ ਨੇ ਇੰਗਲੈਂਡ ਨੂੰ 71 ਦੌੜਾਂ ਨਾਲ ਹਰਾ ਕੇ ਜਿੱਤਿਆ ਮਹਿਲਾ ਵਿਸ਼ਵ ਕੱਪ

04/03/2022 1:43:11 PM

ਸਪੋਰਟਸ ਡੈਸਕ- ਅੱਜ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ਦਾ ਫਾਈਨਲ ਮੈਚ ਆਸਟਰੇਲੀਆ ਤੇ ਇੰਗਲੈਂਡ ਦਰਮਿਆਨ ਖੇਡਿਆ ਗਿਆ। ਮੈਚ 'ਚ ਆਸਟਰੇਲੀਆ ਨੇ ਇੰਗਲੈਂਡ ਨੂੰ 71 ਦੌੜਾਂ ਨਾਲ ਹਰਾ ਕੇ ਮਹਿਲਾ ਵਿਸ਼ਵ ਕੱਪ ਜਿੱਤ ਲਿਆ ਹੈ।

ਇਹ ਵੀ ਪੜ੍ਹੋ : FIH ਪ੍ਰੋ-ਲੀਗ : ਭਾਰਤ ਨੇ ਸ਼ੂਟਆਊਟ 'ਚ ਇੰਗਲੈਂਡ ਨੂੰ 3-2 ਨਾਲ ਹਰਾਇਆ

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਸਟਰੇਲੀਆ ਦੀ ਟੀਮ ਨੇ ਨਿਰਧਾਰਤ 50 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 356 ਦੌੜਾਂ ਬਣਾਈਆਂ। ਇਸ ਤਰ੍ਹਾਂ ਉਸ ਨੇ ਇੰਗਲੈਂਡ ਨੂੰ 357 ਦੌੜਾਂ ਦਾ ਟੀਚਾ ਦਿੱਤਾ। ਆਸਟਰੇਲੀਆ ਵਲੋਂ ਐਲਿਸਾ ਹਿਲੀ ਨੇ ਸਭ ਤੋਂ ਜ਼ਿਆਦਾ 170 ਦੌੜਾਂ ਬਣਾਈਆਂ ਜਦਕਿ ਰੇਚਲ ਹੇਂਸ ਨੇ 68 ਤੇ ਬੇਥ ਮੂਨੀ ਨੇ 62 ਦੌੜਾਂ ਦੀ ਪਾਰੀਖ ਖੇਡੀ। ਇੰਗਲੈਂਡ ਵਲੋਂ ਸ਼੍ਰਬਸੋਲ ਨੇ ਸਭ ਤੋਂ ਜ਼ਿਆਦਾ 3 ਵਿਕਟਾਂ ਲਈਆਂ।

ਇਹ ਵੀ ਪੜ੍ਹੋ : GT v DC : ਗੁਜਰਾਤ ਨੇ ਦਿੱਲੀ ਨੂੰ 14 ਦੌੜਾਂ ਨਾਲ ਹਰਾਇਆ

ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ 43 ਓਵਰਾਂ 'ਚ ਆਲ ਆਊਟ ਹੋ ਕੇ 285 ਦੌੜਾਂ ਹੀ ਬਣਾ ਸਕੀ ਤੇ ਮੈਚ ਹਾਰ ਗਈ। ਇੰਗਲੈਂਡ ਲਈ ਨਤਾਲੀ ਸੀਵੀਅਰ ਨੇ ਅਜੇਤੂ ਰਹਿੰਦੇ ਹੋਏ ਸਭ ਤੋਂ ਜ਼ਿਆਦਾ 148 ਦੌੜਾਂ ਦੀ ਪਾਰੀ ਖੇਡੀ ਪਰ ਉਹ ਟੀਮ ਨੂੰ ਜਿੱਤ ਨਾ ਦਿਵਾ ਸਕੀ। ਟੈਮੀ ਬਿਊਮੋਂਟ ਨੇ 27, ਕਪਤਾਨ ਹੀਥਰ ਨਾਈਟ ਨੇ 26 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਕੋਈ ਖਿਡਾਰੀ ਕੋਈ ਕਮਾਲ ਨਾ ਸਕੀ ਤੇ ਸਸਤੇ 'ਚ ਆਊਟ ਹੋ ਗਈਆਂ। ਆਸਟਰੇਲੀਆ ਵਲੋਂ ਮੇਗਨ ਨੇ 2, ਅਲਾਨਾ ਕਿੰਗ ਨੇ 3, ਤਾਹਿਲਾ ਮੈਕਗ੍ਰਾਥ ਨੇ 1, ਐਸ਼ਲੇ ਗਾਰਡਨ ਨੇ 1 ਤੇ ਜੈੱਸ ਜੋਨਾਸਨ ਨੇ 3 ਵਿਕਟਾਂ ਲਈਆਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

 


 

Tarsem Singh

This news is Content Editor Tarsem Singh