AUS vs RSA : ਆਸਟਰੇਲੀਆ ਨੂੰ ਹਰਾ ਦੱ. ਅਫਰੀਕਾ ਨੇ ਸੀਰੀਜ਼ 'ਤੇ ਕੀਤਾ ਕਬਜ਼ਾ

03/05/2020 12:34:40 AM

ਬਲੋਮਫੋਂਟੇਨ- ਜਾਨੀਮੈਨ ਮਲਾਨ (129 ਅਜੇਤੂ) ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਦੱਖਣੀ ਅਫਰੀਕਾ ਨੇ ਆਸਟਰੇਲੀਆ ਨੂੰ ਦੂਜੇ ਵਨ ਡੇ ਵਿਚ 6 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ਵਿਚ 2-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਮਹਿਮਾਨ ਆਸਟਰੇਲੀਆਈ ਟੀਮ ਲੁੰਗੀ ਐਨਗਿਡੀ ਦੀਆਂ 6 ਵਿਕਟਾਂ ਨਾਲ 50 ਓਵਰਾਂ ਵਿਚ 271 ਦੌੜਾਂ 'ਤੇ ਢੇਰ ਹੋ ਗਈ। ਐਨਗਿਡੀ ਨੇ 58 ਦੌੜਾਂ ਦੇ ਕੇ 6 ਵਿਕਟਾਂ ਆਪਣੇ ਨਾਂ ਕੀਤੀਆਂ। ਜਵਾਬ ਵਿਚ ਮਲਾਨ ਨੇ 139 ਗੇਂਦਾਂ 'ਤੇ 7 ਚੌਕਿਆਂ ਅਤੇ 4 ਛੱਕਿਆਂ ਨਾਲ ਅਜੇਤੂ 129 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਮੇਜ਼ਬਾਨ ਟੀਮ ਨੇ 9 ਗੇਂਦਾਂ ਬਾਕੀ ਰਹਿੰਦੇ 48.3 ਓਵਰਾਂ ਵਿਚ 4 ਵਿਕਟਾਂ 'ਤੇ 274 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ। ਹੁਣ ਵਨ ਡੇ ਸੀਰੀਜ਼ ਦਾ ਆਖਰੀ ਮੈਚ 7 ਮਾਰਚ ਨੂੰ ਖੇਡਿਆ ਜਾਵੇਗਾ।

PunjabKesari

 

Gurdeep Singh

Content Editor

Related News