AUS vs NZ : ਆਸਟਰੇਲੀਆ ਨੇ ਨਿਊਜ਼ੀਲੈਂਡ ਨੂੰ 296 ਦੌੜਾਂ ਨਾਲ ਹਰਾਇਆ

12/15/2019 7:26:03 PM

ਪਰਥ- ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ (45 ਦੌੜਾਂ 'ਤੇ 4 ਵਿਕਟਾਂ) ਤੇ ਆਫ ਸਪਿਨਰ ਨਾਥਨ ਲਿਓਨ (63 ਦੌੜਾਂ 'ਤੇ 4 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਨਾਲ ਆਸਟਰੇਲੀਆ ਨੇ ਨਿਊਜ਼ੀਲੈਂਡ ਨੂੰ ਪਹਿਲੇ ਡੇਅ-ਨਾਈਟ ਟੈਸਟ ਮੈਚ ਦੇ ਚੌਥੇ ਦਿਨ ਐਤਵਾਰ ਨੂੰ 296 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ। ਆਸਟਰੇਲੀਆ ਨੇ ਪਹਿਲੀ ਪਾਰੀ ਵਿਚ 416 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿਚ ਨਿਊਜ਼ੀਲੈਂਡ ਦੀ ਟੀਮ 166 ਦੌੜਾਂ 'ਤੇ ਸਿਮਟ ਗਈ ਪਰ ਆਸਟਰੇਲੀਆ ਨੇ ਨਿਊਜ਼ੀਲੈਂਡ ਤੋਂ ਫਾਲੋਅਨ ਨਹੀਂ ਕਰਵਾਇਆ ਤੇ ਦੂਜੀ ਪਾਰੀ ਵਿਚ ਖੇਡਣ ਦਾ 6 ਵਿਕਟਾਂ ਗੁਆ ਕੇ 167 ਦੌੜਾਂ ਤੋਂ ਅੱਗੇ ਖੇਡਦੇ ਹੋਏ 9 ਵਿਕਟਾਂ 'ਤੇ 217 ਦੌੜਾਂ 'ਤੇ ਆਪਣੀ ਪਾਰੀ ਖਤਮ ਐਲਾਨ ਕਰ ਦਿੱਤੀ।

ਆਸਟਰੇਲੀਆ ਨੇ ਨਿਊਜ਼ੀਲੈਂਡ ਦੇ ਸਾਹਮਣੇ 468 ਦੌੜਾਂ ਦਾ ਵੱਡਾ ਟੀਚਾ ਰੱਖਿਆ ਪਰ ਮਹਿਮਾਨ ਟੀਮ 171 ਦੌੜਾਂ 'ਤੇ ਢੇਰ ਹੋ ਗਈ। ਪਹਿਲੀ ਪਾਰੀ ਵਿਚ 5 ਤੇ ਦੂਜੀ ਪਾਰੀ ਵਿਚ 4 ਵਿਕਟਾਂ ਸਮੇਤ ਕੁਲ 9 ਵਿਕਟਾਂ ਲੈਣ ਵਾਲੇ ਸਟਾਰਕ ਨੂੰ 'ਪਲੇਅਰ ਆਫ ਦਿ ਮੈਚ' ਐਲਾਨ ਕੀਤਾ ਗਿਆ। ਆਸਟਰੇਲੀਆ ਨੂੰ ਇਸ ਜਿੱਤ ਤੋਂ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਵਿਚ 40 ਅੰਕ ਮਿਲੇ ਤੇ ਹੁਣ ਅੰਕ ਸੂਚੀ ਵਿਚ ਉਸਦੇ 216 ਅੰਕ ਹੋ ਗਏ ਹਨ। ਉਹ ਭਾਰਤ ਤੋਂ ਬਾਅਦ ਦੂਜੇ ਸਥਾਨ 'ਤੇ ਹੈ, ਜਿਸ ਦੇ 360 ਅੰਕ ਹਨ।

Gurdeep Singh

This news is Content Editor Gurdeep Singh