ਕੌਮਾਂਤਰੀ ਪੱਧਰ ''ਤੇ ਗੋਲਡ ਮੈਡਲ ਜਿੱਤਣ ਵਾਲੀ ਖਿਡਾਰਨ ਦਾ ਘਰ ਹੋਵੇਗਾ ਨੀਲਾਮ!

07/30/2019 8:50:17 PM

ਦੇਹਰਾਦੂਨ— ਅੰਤਰਰਾਸ਼ਟਰੀ ਪੱਧਰ 'ਤੇ ਗੋਲਡ ਮੈਡਲ ਸਮੇਤ ਕਈ ਤਮਗੇ ਆਪਣੇ ਨਾਂ ਕਰਨ ਵਾਲੀ ਉੱਤਰਾਖੰਡ ਦੀ ਗਰਿਮਾ ਜੋਸ਼ੀ ਅੱਜ ਪਾਈ-ਪਾਈ ਲਈ ਮੋਹਤਾਜ ਹੈ, ਕਾਰਣ ਹੈ ਉਸ ਦਾ ਇਕ ਐਕਸੀਡੈਂਟ ਵਿਚ ਜ਼ਖ਼ਮੀ ਹੋਣਾ। ਗਰਿਮਾ ਨੇ ਸਾਲ 2013 ਵਿਚ ਸਭ ਤੋਂ ਪਹਿਲਾਂ ਦੇਹਰਾਦੂਨ ਵਿਚ ਆਯੋਜਿਤ ਮੈਰਾਥਨ ਵਿਚ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਬਾਅਦ ਸਾਲ 2014 ਵਿਚ ਉਸ ਨੇ ਅਹਿਮਦਾਬਾਦ ਵਿਚ ਨੈਸ਼ਨਲ ਗੇਮਜ਼ ਵਿਚ ਹਿੱਸਾ ਲਿਆ। ਇਸ ਤੋਂ ਅਗਲੇ ਸਾਲ ਉਹ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਵੀ ਖੇਡੀ। ਸਾਲ 2016 ਵਿਚ ਕਰਨਾਲ ਰੇਸ ਵਿਚ ਉਸ ਨੇ ਤੀਜਾ ਸਥਾਨ ਹਾਸਲ ਕੀਤਾ। 
ਪਿਛਲੇ ਸਾਲ 31 ਮਈ 2018 ਨੂੰ ਹੋਏ ਇਕ ਹਾਦਸੇ ਤੋਂ ਬਾਅਦ ਗਰਿਮਾ ਦੀ ਜ਼ਿੰਦਗੀ ਇਕਦਮ ਬਦਲ ਗਈ। ਇਸ ਹਾਦਸੇ ਵਿਚ ਉਸ ਨੂੰ ਸਪਾਈਨਲ ਕਾਰਡ ਇੰਜਰੀ ਹੋਈ, ਜਿਸ ਤੋਂ ਬਾਅਦ ਕਰਨਾਟਕ ਵਿਚ ਉਸ ਦਾ ਆਪ੍ਰੇਸ਼ਨ ਕੀਤਾ ਗਿਆ। ਉਸ ਦੀ ਮਾਂ ਸਾਲ 2012 ਤੋਂ ਕੈਂਸਰ ਨਾਲ ਜੂਝ ਰਹੀ ਸੀ। ਗਰਿਮਾ ਦੇ ਪਿਤਾ ਨੇ ਆਪਣੀ ਪਤਨੀ ਦੇ ਇਲਾਜ ਲਈ ਬੈਂਕ ਤੋਂ ਲੋਨ ਲਿਆ ਸੀ। ਇਸ ਸਾਲ 2 ਮਾਰਚ ਨੂੰ ਗਰਿਮਾ ਨੇ ਆਪਣੀ ਮਾਂ ਨੂੰ ਗੁਆ ਦਿੱਤਾ ਤੇ ਪਿਤਾ ਵੀ ਬੈਂਕ ਤੋਂ ਲਏ ਲੋਨ ਨੂੰ ਵਾਪਸ ਦੇਣ ਵਿਚ ਅਸਫਲ ਰਿਹਾ। ਹੁਣ ਬੈਂਕ ਵਾਲੇ ਉਸ ਦੇ ਘਰ ਨੂੰ ਨੀਲਾਮ ਕਰਨ ਦੀਆਂ ਧਮਕੀਆਂ ਦੇ ਰਹੇ ਹਨ।

Gurdeep Singh

This news is Content Editor Gurdeep Singh