ਅਟਵਾਲ ਸੰਯੁਕਤ ਤੌਰ ''ਤੇ ਪਹਿਲੇ ਸਥਾਨ ''ਤੇ

12/03/2017 11:54:15 AM

ਮਾਰੀਸ਼ਸ, (ਬਿਊਰੋ)— ਭਾਰਤੀ ਗੋਲਫਰ ਅਰਜੁਨ ਅਟਵਾਲ ਅੱਜ ਇੱਥੇ ਐਫਰੋਏਸ਼ੀਆ ਬੈਂਕ ਮਾਰੀਸ਼ਸ ਓਪਨ ਦੇ ਤੀਜੇ ਦਿਨ ਤਿੰਨ ਅੰਡਰ ਪਾਰ 68 ਦਾ ਕਾਰਡ ਖੇਡ ਕੇ ਸਾਂਝੇ ਤੌਰ 'ਤੇ ਚੋਟੀ 'ਤੇ ਬਣੇ ਹੋਏ ਹਨ। ਉਨ੍ਹਾਂ ਦੇ ਨਾਲ ਪਹਿਲੇ ਸਥਾਨ 'ਤੇ ਦੱਖਣੀ ਅਫਰੀਕਾ ਦੇ ਲੁਈਸ ਡੇ ਜਾਗੇਰ ਹਨ ਜਿਨ੍ਹਾਂ ਨੇ ਅੱਜ ਬੋਗੀ ਰਹਿਤ ਚਾਰ ਅੰਡਰ-67 ਦਾ ਕਾਰਡ ਖੇਡਿਆ।

ਅਟਵਾਲ ਨੌਵੇਂ ਏਸ਼ੀਆਈ ਟੂਰ ਖਿਤਾਬ ਅਤੇ 2014 ਦੇ ਬਾਅਦ ਪਹਿਲਾ ਖਿਤਾਬ ਜਿੱਤਣ ਦੀ ਰਾਹ ਦੇਖ ਰਹੇ ਹਨ। ਉਹ ਇੱਥੇ ਕੁਆਲਾਲੰਪੁਰ ਤੋਂ 16 ਘੰਟੇ ਦੀ ਯਾਤਰਾ ਕਰਕੇ ਪਹੁੰਚੇ ਸਨ, ਜਿਸ ਦਾ ਅਸਰ ਉਸ ਦੀ ਖੇਡ 'ਤੇ ਦਿਖਿਆ। ਟੂਰਨਾਮੈਂਟ 'ਚ ਹੋਰਨਾ ਭਾਰਤੀਆਂ 'ਚ ਇਸ ਸਾਲ ਦੋ ਖਿਤਾਬ ਜਿੱਤਣ ਵਾਲੇ ਸ਼ਿਵ ਕਪੂਰ ਸਾਂਝੇ ਤੌਰ 'ਤੇ 12ਵੇਂ ਸਥਾਨ 'ਤੇ ਹਨ। ਤੀਜੇ ਦੌਰ 'ਚ ਉਨ੍ਹਾਂ ਨੇ 68 ਘੰਟੇ ਦਾ ਕਾਰਡ ਖੇਡਿਆ। ਉਹ ਚੋਟੀ 'ਤੇ ਚਲ ਰਹੇ ਖਿਡਾਰੀਆਂ ਤੋਂ 6 ਸ਼ਾਟ ਪਹੁੰਚੇ ਹਨ। ਗਗਨਜੀਤ ਭੁੱਲਰ (67) ਸਾਂਝੇ ਤੌਰ 'ਤੇ 24ਵੇਂ ਸਥਾਨ 'ਤੇ ਹਨ ਜਦਕਿ ਐੱਸ.ਐੱਸ.ਪੀ. ਚੌਰਸੀਆ (73) ਸਾਂਝੇ ਤੌਰ 'ਤੇ 28ਵੇਂ ਸਥਾਨ 'ਤੇ ਖਿਸਕ ਗਏ।