ਆਖਰ ਕਿਉਂ ਏਅਰਪੋਰਟ ਤੋਂ ਬਾਹਰ ਨਹੀਂ ਆਏ ਓਲੰਪਿਕ ਤੋਂ ਪਰਤੇ ਖਿਡਾਰੀ, ਜਾਣੋ ਕੀ ਹੈ ਮਾਮਲਾ

08/01/2017 12:02:03 PM

ਨਵੀਂ ਦਿੱਲੀ— 'ਡੇਫ ਓਲੰਪਿਕ 2017' ਤੋਂ ਜਿੱਤ ਕੇ ਪਰਤੇ ਖਿਡਾਰੀਆਂ ਨੇ ਦਿੱਲੀ ਏਅਰਪੋਰਟ ਤੋਂ ਬਾਹਰ ਆਉਣ ਤੋਂ ਮਨਾ ਕਰ ਦਿੱਤਾ ਹੈ। ਇਸਤਾਂਬੁਲ ਤੋਂ ਪਰਤੇ ਖਿਡਾਰੀਆਂ ਅਤੇ ਉਨ੍ਹਾਂ ਦੇ ਸਟਾਫ ਇਸ ਗੱਲ ਤੋਂ ਨਾਰਾਜ਼ ਹਨ ਕਿ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਖੇਡ ਮੰਤਰਾਲੇ ਵਲੋਂ ਨਾ ਕੋਈ ਅਧਿਕਾਰੀ ਉਨ੍ਹਾਂ ਦੇ ਸਵਾਗਤ ਲਈ ਆਇਆ ਤੇ ਨਾ ਹੀ ਉਨ੍ਹਾਂ ਦੇ ਸਨਮਾਨ 'ਚ ਕਿਸੇ ਤਰ੍ਹਾਂ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ।

ਦੱਸ ਦਈਏ ਕਿ ਇਸਤਾਂਬੁਲ 'ਚ ਖਤਮ ਹੋਏ ਡੇਫ ਓਲੰਪਿਕ 'ਚ ਦੇਸ਼ ਵਲੋਂ ਕਰੀਬ 46 ਖਿਡਾਰੀਆਂ ਨੇ ਹਿੱਸਾ ਲਿਆ ਸੀ। ਖਿਡਾਰੀਆਂ ਦੀ ਨਾਰਾਜ਼ਗੀ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਏਅਰਪੋਰਟ ਤੋਂ ਬਾਹਰ ਆਉਣ ਤੋਂ ਮਨ੍ਹਾ ਕਰ ਦਿੱਤਾ ਹੈ। ਡੇਫ ਓਲੰਪਿਕ ਖੇਡਾਂ 'ਚ ਭਾਰਤ ਨੂੰ ਇਕ ਸੋਨੇ ਦੇ ਤਮਗੇ ਸਮੇਤ 5 ਤਮਗੇ ਮਿਲੇ ਹਨ। ਖਿਡਾਰੀਆਂ ਦਾ ਕਹਿਣਾ ਹੈ ਖੇਡ ਮੰਤਰਾਲੇ ਦਾ ਕੋਈ ਵਾ ਅਧਿਕਾਰੀ ਉਨ੍ਹਾਂ ਨਾਲ ਗੱਲ ਤੱਕ ਕਰਨ ਲਈ ਤਿਆਰ ਨਹੀਂ ਹੈ। ਖ਼ਿਡਾਰੀਆਂ ਨੇ ਕਿਹਾ ਕਿ ਜੇਕਰ ਕੋਈ ਉਨ੍ਹਾਂ ਦੀ ਗੱਲ ਨਹੀਂ ਸੁਣਦਾ ਤਾਂ ਉਹ ਆਪਣੇ ਤਮਗੇ ਵਾਪਸ ਕਰ ਦੇਣਗੇ।