ਸਹਿਵਾਗ ਦੇ ਪ੍ਰਸ਼ੰਸਕ ਹਨ ਐਥਲੀਟ ਤੇਜਸਵਿਨ ਸ਼ੰਕਰ

03/08/2018 10:27:25 AM

ਪਟਿਆਲਾ, (ਬਿਊਰੋ)— ਹਾਈ ਜੰਪ 'ਚ ਰਾਸ਼ਟਰੀ ਰਿਕਾਰਡਧਾਰੀ ਦਿੱਲੀ ਦੇ ਤੇਜਸਵਿਨ ਸ਼ੰਕਰ ਕ੍ਰਿਕਟਰ ਵਰਿੰਦਰ ਸਹਿਵਾਗ ਦੇ ਪ੍ਰਸ਼ੰਸਕ ਹਨ ਅਤੇ ਉਹ ਵੀ ਖੁਦ ਕ੍ਰਿਕਟਰ ਬਣ ਕੇ ਇੰਡੀਅਨ ਪ੍ਰੀਮੀਅਰ ਲੀਗ 'ਚ ਖੇਡਣਾ ਚਾਹੁੰਦੇ ਹਨ। ਟਰੈਕ ਅਤੇ ਫੀਲਡ ਮੁਕਾਬਲੇ 'ਚ ਤੇਜ਼ੀ ਨਾਲ ਉਭਰਦੇ 19 ਸਾਲ ਦੇ ਇਸ ਖਿਡਾਰੀ ਨੇ ਫੈਡਰੇਸ਼ਨ ਕੱਪ ਸੀਨੀਅਰ ਐਥਲੈਟਿਕਸ ਚੈਂਪੀਅਨਸ਼ਿਪ 'ਚ ਖੁਦ ਦੇ 2.26 ਮੀਟਰ ਦੇ ਰਾਸ਼ਟਰੀ ਰਿਕਾਰਡ ਨੂੰ ਪਿੱਛੇ ਛੱਡਦੇ ਹੋਏ 2.28 ਮੀਟਰ ਹਾਈ ਜੰਪ ਦੇ ਨਾਲ ਰਾਸ਼ਟਰਮੰਡਲ ਖੇਡਾਂ ਦਾ ਟਿਕਟ ਹਾਸਲ ਕੀਤਾ।

ਸ਼ੰਕਰ ਨੇ ਕਿਹਾ, ''ਦੇਸ਼ 'ਚ ਕ੍ਰਿਕਟਰ ਦੇ ਸਭ ਤੋਂ ਜ਼ਿਆਦਾ ਪ੍ਰਸ਼ੰਸਕ ਹਨ ਅਤੇ ਮੇਰਾ ਪਰਿਵਾਰ ਵੀ ਇਸ 'ਚ ਕਾਫੀ ਦਿਲਚਸਪੀ ਲੈਂਦਾ ਹੈ। ਕਿਸੇ ਦੀ ਦੂਜੇ ਬੱਚੇ ਦੀ ਤਰ੍ਹਾਂ ਮੈਂ ਵੀ ਕ੍ਰਿਕਟਰ ਬਣਨਾ ਚਾਹੁੰਦੇ ਸੀ। ਮੈਂ ਸਕੂਲ 'ਚ ਕ੍ਰਿਕਟ ਖੇਡਿਆ। ਇਕ ਦਿਨ ਮੈਂ ਆਈ.ਪੀ.ਐੱਲ. 'ਚ ਖੇਡਣਾ ਚਾਹੁੰਦਾ ਹਾਂ।''  ਉਨ੍ਹਾਂ ਕਿਹਾ, ''ਪਰ ਕੁਝ ਕਾਰਨਾਂ ਕਰਕੇ ਮੈਂ ਕ੍ਰਿਕਟ 'ਚ ਉਸ ਪੱਧਰ ਤੱਕ ਨਹੀਂ ਪਹੁੰਚ ਸਕਿਆ ਜਿਸ ਨਾਲ ਮੈਂ ਆਈ.ਪੀ.ਐੱਲ. ਖੇਡ ਸਕਾਂ। ਇਸ ਲਈ ਮੈਂ ਐਥਲੈਟਿਕਸ 'ਚ ਆ ਗਿਆ ਅਤੇ ਮੈਂ ਖੁਸ਼ ਹਾਂ।''

ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਖੇਡ 'ਚ ਉਨ੍ਹਾਂ ਦੀ ਪ੍ਰੇਰਨਾ ਕੌਣ ਹੈ ਤਾਂ ਉਨ੍ਹਾਂ ਨੇ ਬਿਨਾ ਕੁਝ ਸੋਚੇ ਸਹਿਵਾਗ ਦਾ ਨਾਂ ਲੈ ਲਿਆ। ਸ਼ੰਕਰ ਨੇ ਕਿਹਾ, ''ਇਹ ਵਰਿੰਦਰ ਸਹਿਵਾਗ ਹਨ। ਮੈਨੂੰ ਕ੍ਰਿਕਟ ਖੇਡਦੇ ਸਮੇਂ ਉਨ੍ਹਾਂ ਦਾ ਰਵੱਈਆ ਪਸੰਦ ਹੈ। ਉਹ ਦਬਾਅ ਲੈਣਾ ਪਸੰਦ ਨਹੀਂ ਕਰਦੇ ਅਤੇ ਉਹ ਗੇਂਦ ਨੂੰ ਮਾਰਨ ਬਾਰੇ ਸੋਚੇ ਹਨ ਅਤੇ ਹਾਲਾਤਾਂ ਅਤੇ ਮੌਕੇ ਦੇ ਬਾਰੇ ਨਹੀਂ ਸੋਚਦੇ। ਉਨ੍ਹਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਹ ਵਿਸ਼ਵ ਕੱਪ ਦੇ ਮੈਚ 'ਚ ਖੇਡ ਰਹੇ ਹਨ, ਉਹ ਸਿਰਫ ਆਪਣਾ ਸ਼ਾਟ ਖੇਡਣਾ ਜਾਣਦੇ ਹਨ। ਮੈਂ ਵੀ ਉਨ੍ਹਾਂ ਦੇ ਤਰ੍ਹਾਂ ਦਾ ਰਵੱਈਆ ਅਤੇ ਮਾਨਸਿਕਤਾ ਰਖਣਾ ਚਾਹੁੰਦਾ ਹਾਂ।''